ਸੋਮੱਈਆ ਪਿਓ-ਪੁੱਤ ਰੂਪੋਸ਼ ਹੋ ਗਏ ਨੇ: ਸੰਜੇ ਰਾਊਤ

ਮੁੰਬਈ (ਸਮਾਜ ਵੀਕਲੀ):  ਸ਼ਿਵ ਸੈਨਾ ਦੇ ਸੰਸਦ ਮੈਂਬਰ ਸੰਜੈ ਰਾਊਤ ਨੇ ਅੱਜ ਦਾਅਵਾ ਕੀਤਾ ਕਿ ਭਾਜਪਾ ਆਗੂ ਕ੍ਰਿਤੀ ਸੋਮੱਈਆ ਅਤੇ ਉਸ ਦਾ ਪੁੱਤਰ ਨੀਲ ਰੂਪੋਸ਼ ਹੋ ਗਏ ਹਨ। ਸੇਵਾਮੁਕਤ ਜੰਗੀ ਬੇੜੇ ਆਈਐੱਨਐੱਸ ਵਿਕਰਾਂਤ ਨੂੰ ਅਜਾਇਬ ਘਰ ਵਿੱਚ ਲਿਜਾਣ ਲਈ ਇਕੱਠੇ ਕੀਤੇ ਧਨ ਦੀ ਕਥਿਤ ਦੁਰਵਰਤੋਂ ਦੇ ਮਾਮਲੇ ਵਿੱਚ ਮਹਾਰਾਸ਼ਟਰ ਪੁਲੀਸ ਨੇ ਦੋਵਾਂ ਪਿਓ-ਪੁੱਤ ਨੂੰ ਸੰਮਨ ਜਾਰੀ ਕੀਤੇ ਹਨ। ਇੱਥੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਰਾਊਤ ਨੇ ਕਿਹਾ ਕਿ ਸੋਮੱਈਆ ਅਤੇ ਉਸ ਦੇ ਪੁੱਤਰ ਨੇ ਅਗਾਊਂ ਜ਼ਮਾਨਤ ਲਈ ਅਰਜ਼ੀ ਦਾਖ਼ਲ ਕੀਤੀ ਹੈ। ਸ਼ਿਵ ਸੈਨਾ ਆਗੂ ਨੇ ਪੁੱਛਿਆ, ‘‘ਜੇ ਤੁਸੀਂ ਕੁੱਝ ਗ਼ਲਤ ਨਹੀਂ ਕੀਤਾ ਤਾਂ ਡਰ ਕਿਉਂ ਰਹੇ ਹੋ?’’ ਮੁੰਬਈ ਪੁਲੀਸ ਨੇ ਬੀਤੇ ਦਿਨੀਂ ਕਿਹਾ ਸੀ ਕਿ ਦੋਵਾਂ ਪਿਓ-ਪੁੱਤ ਨੂੰ ਜਾਂਚ ਲਈ ਬੁਲਾਇਆ ਗਿਆ ਹੈ। ਉਨ੍ਹਾਂ ਨੂੰ ਉਪ ਨਗਰੀ ਮਾਨਖੁਰਦ ਵਿੱਚ ਟ੍ਰੰਬੇ ਥਾਣੇ ਵਿੱਚ ਜਾਂਚ ਅਧਿਕਾਰੀ ਕੋਲ ਪੇਸ਼ ਹੋਣ ਲਈ ਕਿਹਾ ਗਿਆ ਹੈ। ਇੱਕ ਪੁਲੀਸ ਅਧਿਕਾਰੀ ਨੇ ਕਿਹਾ, ‘‘ਪੁਲੀਸ ਉਨ੍ਹਾਂ ਨੂੰ ਸੰਮਨ ਦੇਣ ਗਈ ਸੀ, ਪਰ ਉਨ੍ਹਾਂ ਦੇ ਮੁਲੰਡ ਸਥਿਤ ਘਰ ਨੂੰ ਜਿੰਦਾ ਲੱਗਿਆ ਹੋਇਆ ਸੀ।’’ ਰਾਊਤ ਨੇ ਦੋਸ਼ ਲਾਇਆ ਕਿ ਸੋਮੱਈਆ ਨੇ ਸਮੁੰਦਰੀ ਜਹਾਜ਼ ਨੂੰ ਬਚਾਉਣ ਦੇ ਲਈ ਇਕੱਠੇ ਕੀਤੇ 57 ਕਰੋੜ ਤੋਂ ਵੱਧ ਰੁਪਏ ਦੀ ਦੁਰਵਰਤੋਂ ਕੀਤੀ ਹੈ।

 

 

 

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਭਾਰਤ ਨੇ ਹਾਫਿਜ਼ ਸਈਦ ਦੇ ਪੁੱਤਰ ਨੂੰ ਅਤਿਵਾਦੀ ਐਲਾਨਿਆ
Next articleਅਖਿਲੇਸ਼ ਵੱਲੋਂ ਤੇਲ ਕੀਮਤਾਂ ਦੇ ਮੁੱਦੇ ’ਤੇ ਕੇਂਦਰ ਦੀ ਨਿਖੇਧੀ