ਸੋਮ ਦੱਤ ਸੋਮੀ ਦੀ ਹਲਕਾ ਫਿਲੌਰ ਤੋਂ ਉਮੀਦਵਾਰੀ ਨੂੰ ਆਮ ਲੋਕਾਂ ਦਾ ਮਿਲ ਰਿਹੈ ਭਰਵਾਂ ਹੁੰਗਾਰਾ

ਜਲੰਧਰ, ਅੱਪਰਾ (ਸਮਾਜ ਵੀਕਲੀ)-ਵਿਧਾਨ ਸਭਾ ਹਲਕਾ ਫਿਲੌਰ ਤੋਂ ਕਾਂਗਰਸ ਪਾਰਟੀ ਵਲੋਂ ਉਮੀਦਵਾਰੀ ਜਿਤਾਉਣ ਵਾਲੇ ਸੋਮ ਦੱਤ ਸੋਮੀ ਕੋ-ਚੇਅਰਮੈਨ ਐਸ. ਸੀ. ਡਿਪਾਰਟਮੈਂਟ ਜਿਲਾ ਕਾਂਗਰਸ ਦਿਹਾਤੀ ਨੂੰ ਆਮ ਲੋਕਾਂ ਦਾ ਭਰਪੂਰ ਸਾਥ, ਸਮਰਥਨ ਤੇ ਹੰੁਗਾਰਾ ਮਿਲ ਰਿਹਾ ਹੈ। ਗੌਰਕਰਨਯੋਗ ਹੈ ਕਿ ਸੋਮ ਦੱਤ ਸੋਮੀ ਪੁਰਾਣੇ ਟਕਸਾਲੀ ਕਾਂਗਰਸੀ ਵਰਕਰ ਹਨ ਤੇ ਪਿਛਲੇ ਲੰਬੇ ਸਮੇਂ ਤੋਂ ਕਾਂਗਰਸ ਪਾਰਟੀ ਲਈ ਸੇਵਾ ਨਿਭਾ ਰਹੇ ਹਨ। ਸੋਮ ਦੱਤ ਸੋਮੀ ਵਿਧਾਨ ਸਭਾ ਹਲਕਾ ਫਿਲੌਰ ਦੇ ਕਸਬਾ ਅੱਪਰਾ ਦੇ ਜੰਨਪਲ ਹਨ ਤੇ ਇੱਥੇ ਹੀ ਆਪਣਾ ਕਾਰੋਬਾਰ ਕਰਦੇ ਹਨ।

ਹਲਕਾ ਫਿਲੌਰ ਦੇ ਵਸਨੀਕ ਹੋਣ ਕਾਰਣ ਵੀ ਉਹ ਆਮ ਲੋਕਾਂ ’ਚ ਆਪਣੀ ਖਾਸ ਪਹਿਚਾਣ ਰੱਖਦੇ ਹਨ। ਆਮ ਲੋਕਾਂ ਦੀ ਕੋਈ ਵੀ ਸਮੱਸਿਆ ਹੋਵੇ ਤਾਂ ਉਹ ਸਥਾਨਕ ਵਾਸੀ ਹੋਣ ਕਾਰਣ ਹਰ ਵੇਲੇ ਤਿਆਰ ਬਰ ਤਿਆਰ ਰਹਿੰਦੇ ਹਨ। ਸੋਮ ਦੱਤ ਸੋਮੀ ਇਕਾਲੇ ਦੀਆਂ ਕਈ ਸਮਾਜਿਕ ਸੰਸਥਾਵਾਂ ਤੇ ਧਾਰਮਕਿ ਜਥੇਬੰਦੀਆਂ ਨਾਲ ਜੁੜੇ ਹੋਏ ਹਨ, ਜਿਸ ਕਾਰਣ ਉਹ ਹਰ ਸਮੇਂ ਆਮ ਲੋਕਾਂ ’ਚ ਵਿਚਰਦੇ ਰਹਿੰਦੇ ਹਨ। ਇਸ ਲਈ ਕਾਂਗਰਸ ਪਾਰਟੀ ਦੇ ਆਮ ਵਰਕਰਾਂ ’ਚ ਉਨਾਂ ਦੀ ਉਮੀਦਵਾਰੀ ਨੂੰ ਲੈ ਕੇ ਖਾਸ ਉਤਸ਼ਾਹ ਤੇ ਹਾਂ. ਪੱਖੀ ਹੰੁਗਾਰਾ ਪਾਇਆ ਜਾ ਰਿਹਾ ਹੈ।

 

ਸਮਾਜ ਵੀਕਲੀਐਪ ਡਾਊਨ ਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਮਾਂ
Next articleਨਹਿਰੂ ਯੁਵਾ ਕੇਂਦਰ ਦੇ ਸਹਿਯੋਗ ਨਾਲ ਕਰਵਾਇਆ ਵਾਲੀਬਾਲ ਟੁਰਨਾਮੈਂਟ, ਜੇਤੂ ਟੀਮਾਂ ਨੂੰ ਵੰਡੇ ਇਨਾਮ ।