(ਸਮਾਜ ਵੀਕਲੀ)
ਸਾਡੇ ਦੇਸ਼ ਦੇ ਪਹਿਰੇਦਾਰ ਕੁੜੇ।
ਫ਼ੌਜੀ ਵੀਰ ਸਰਦਾਰ ਕੁੜੇ।
ਦਿਨ ਰਾਤ ਦੀ ਰਾਖ਼ੀ ਕਰਦੇ ਨੇ।
ਉਹ ਦੇਸ਼ ਦੀ ਖ਼ਾਤਰ ਲੜਦੇ ਨੇ।
ਬੰਦੂਕਾਂ ਦੀ ਛਾਵੇਂ ਰਹਿੰਦੇ ਨੇ।
ਨਾ ਟਿਕ ਥਾਂ ਤੇ ਬਹਿੰਦੇ ਨੇ।
ਜਿੰਦ ਸਾਡੀ ਖਾਤਰ ਵਾਰ ਦਿੰਦੇ।
ਆਪਣੇ ਛੱਡ ਪ੍ਰੀਵਾਰ ਦਿੰਦੇ।
ਠੰਡਾਂ ਤੇ ਗਰਮੀਆਂ ਝੱਲਦੇ ਨੇ।
ਜੰਗਲਾਂ ਵਿੱਚ ਥਾਂ ਮੱਲਦੇ ਨੇ।
ਹਰ ਵਕ਼ਤ ਤਲੀ ਤੇ ਜਾਨ ਕੁੜੇ।
ਪਿਆਰਾ, ਦੇਸ਼ ਮਹਾਨ ਕੁੜੇ।
ਜਦ ਵੈਰੀ ਦੀ ਗੋਲੀ ਆਉਂਦੀ ਹੈ।
ਵੀਰਾਂ ਵਿੱਚ ਜੋਸ਼ ਜਗਾਉਂਦੀ ਹੈ।
ਇਹ ਮਰਨੋਂ ਮੂਲ ਨਾ ਡਰਦੇ ਨੇ ।
ਪਏ ਮਖੌਲਾਂ ਮੌਤ ਨੂੰ ਕਰਦੇ ਨੇ।
ਅਸੀਂ ਇਹਨਾਂ ਕਰਕੇ ਜਿਉਂਦੇ ਹਾਂ।
ਸੁੱਖੀ ਆਪਣੇ ਘਰੀਂ ਸੌਂਦੇ ਹਾਂ।
ਪੱਤੋ, ਸਲਾਮ ਹੈ ਫ਼ੌਜੀ ਵੀਰਾਂ ਨੂੰ।
ਮੇਰੇ ਦੇਸ਼ ਦੀਆਂ ਤਕਦੀਰਾਂ ਨੂੰ।
ਹਰਪ੍ਰੀਤ ਪੱਤੋ ਪਿੰਡ ਪੱਤੋ ਹੀਰਾ ਸਿੰਘ ਮੋਗਾ ਫੋਨ ਨੰਬਰ
94658-21417