,,,,,,,*ਮਿੱਟੀ ਦੀ ਕੀਮਤ*,,,,,,

ਹਰਪ੍ਰੀਤ ਪੱਤੋ
(ਸਮਾਜ ਵੀਕਲੀ) ਪੁਰਾਣੇ ਸਮਿਆਂ ਵਿੱਚ ਇੱਕ ਬਾਦਸ਼ਾਹ ਸੀ ਕਿਸੇ ਦੇਸ਼ ਦਾ।
ਬੜਾ ਸਿਆਣਾ ਸਮਝਦਾਰ ਤੇ ਪਰਜਾ ਵੀ ਬੜੀ ਸੁੱਖੀ ਸੀ ਉਸ ਦੇ ਰਾਜ ਅੰਦਰ ਕਦੇ ਵੀ ਕਿਸੇ ਨਾਲ ਧੱਕਾ ਜ਼ੁਲਮ ਤੇ ਬੇਇਨਸਾਫ਼ੀ ਨਹੀਂ ਸੀ ਹੋਈ।
ਕੁਦਰਤ ਪੂਰੀ ਮਿਹਰਬਾਨ ਸੀ।
ਉਸ ਰਾਜੇ ਉੱਪਰ, ਕੁਦਰਤ ਦੀਆਂ ਦਿੱਤੀਆਂ ਨਿਆਮਤਾਂ ਦੀ ਬੜੀ ਕਦਰ ਕਰਦਾ ਸੀ। ਉਸ ਦੇ ਵਜ਼ੀਰ, ਅਹਿਲਕਾਰ ਵੀ ਬੜੇ
ਇਮਾਨਦਾਰ ਤੇ ਨੇਕਨੀਤੀ ਵਾਲੇ ਸਨ। ਜਦੋਂ ਰਾਜਾ ਉਹਨਾਂ ਨਾਲ ਸੁਲਾਹ ਮਸ਼ਵਰਾ ਕਰਦਾ ਤਾਂ ਅਜਿਹੀ ਸਲਾਹ ਦਿੰਦੇ ਬਾਦਸ਼ਾਹ ਖੁਸ਼ ਹੋ ਜਾਂਦਾ ਤੇ ਮੰਨ ਲੈਂਦਾ।
ਇੱਕ ਵਾਰੀ ਕੀ ਹੋਇਆ ਬਾਦਸ਼ਾਹ ਦਾ ਇਕਲੌਤਾ ਪੁੱਤਰ ਰਾਜਕੁਮਾਰ ਬਿਮਾਰ ਪੈ ਗਿਆ। ਰਾਜਾ ਉਸ ਨੂੰ ਬਹੁਤ ਪਿਆਰ ਕਰਦਾ ਸੀ। ਬੜੇ ਇਲਾਜ਼ ਕਰਵਾਏ ਵੈਦ ਹਕੀਮ ਸੱਦੇ।
ਪਰ ਕੋਈ ਫ਼ਰਕ ਨਾ ਪਿਆ।
ਰਾਜਕੁਮਾਰ ਦਿਨੋਂ ਦਿਨ ਕਮਜ਼ੋਰ ਹੁੰਦਾ ਜਾਵੇ। ਰਾਜੇ ਦਾ ਇੱਕ ਬੁੱਢਾ ਵਜ਼ੀਰ ਬੜਾ ਸਿਆਣਾ ਤੇ ਦੂਰਅੰਦੇਸ਼ੀ ਸੀ। ਉਸ ਨੇ ਰਾਜੇ ਨੂੰ ਕਿਹਾ, ” ਬਾਦਸ਼ਾਹ ਸਲਾਮਤ ਮੇਰੀ ਅਰਜ਼ ਮੰਨੋ ਤੁਸੀਂ ਆਪਣੇ ਬੇਟੇ ਨੂੰ ਆਮ ਬੱਚਿਆਂ ਵਿੱਚ ਬਾਹਰ ਖੇਡਣ ਭੇਜੋ ਦਸ ਦਿਨ ਪੂਰਾ ਮਿੱਟੀ ਵਿੱਚ ਖੇਡੇ ( ਘੁੱਲੇ ) ਫੇਰ ਵੇਖਿਓ ਫ਼ਰਕ ਪੈਂਦਾ”, ਰਾਜਾ! ਵਜ਼ੀਰ ਦੀ ਗੱਲ ਨੂੰ ਮੰਨ ਗਿਆ। ਇਸ ਤਰ੍ਹਾਂ ਹੀ ਕੀਤਾ। ਰਾਜਕੁਮਾਰ ਹਾਣੀਆਂ ਦੇ ਨਾਲ ਖੇਡਣ ਜਾਣ ਲੱਗ ਪਿਆ। ਉਸ ਤੋਂ ਬਾਅਦ ਰਾਜਕੁਮਾਰ ਦੀ ਸਿਹਤ ਨੂੰ ਫ਼ਰਕ ਪੈਣਾ ਸ਼ੁਰੂ ਹੋ ਗਿਆ।
ਬਾਦਸ਼ਾਹ ਬੜਾ ਖੁਸ਼ ਉਸ ਨੇ ਵਜ਼ੀਰ ਨੂੰ ਪੁੱਛਿਆ ਕਿ “ਇਹ ਕੀ
ਕਾਰਨ”? ਤਾਂ ਵਜ਼ੀਰ ਨੇ ਬੜੀ ਨਿਮਰਤਾ ਨਾਲ ਕਿਹਾ ਰਾਜਾ ਜੀ
“ਇਸ ਮਿੱਟੀ ਵਿੱਚੋਂ  ਸਾਡੇ ਸਰੀਰ ਨੂੰ ਬਹੁਤ ਸਾਰੀ ਐਨਰਜੀ
ਮਿਲਦੀ ਕੁਦਰਤੀ ਰੂਪ ਵਿੱਚ ਜੋ ਕਿਸੇ ਵੀ ਹੋਰ ਦਵਾਈਆਂ ਬੂਟੀਆਂ ਵਿੱਚੋਂ ਨਹੀਂ ਮਿਲਦੀ।
ਇਹ ਇਸ ਮਿੱਟੀ ਵਿੱਚ ਅਜਿਹੇ ਤੱਤ ਹਨ ਜੋ ਸਾਡੇ ਸਰੀਰ ਲਈ ਬਹੁਤ ਜ਼ਰੂਰੀ ਹਨ। ਇਹਨਾਂ ਦੀ ਘਾਟ ਕਰਕੇ ਹੀ ਇਹ ਆਪ ਦਾ ਬੇਟਾ ਬਿਮਾਰ ਪੈ ਗਿਆ ਸੀ”।
ਇਹ ਸੁਣ ਬਾਦਸ਼ਾਹ ਨੇ ਆਪਣੇ ਮਹਿਲ ਦੀ ਇੱਕ ਨੁੱਕਰ ਵਿੱਚ ਮਿੱਟੀ ਸੁਟਵਾ ਲਈ। ਜਦੋਂ ਬੱਚੇ ਇੱਕਠੇ ਹੋ ਕੇ ਰਾਜਕੁਮਾਰ ਨਾਲ ਖੇਡਿਆ ਕਰਨ ਤਾਂ ਬਾਦਸ਼ਾਹ ਨੂੰ ਲਿਬੜੇ ਤਿੱਬੜੇ ਬਹੁਤ ਪਿਆਰੇ ਲੱਗਿਆ ਕਰਨ।
“ਹੁਣ ਬਾਦਸ਼ਾਹ ਨੂੰ ਵੀ ਇਸ ਮਿੱਟੀ ਦੀ ਕੀਮਤ ਦਾ ਪਤਾ ਲੱਗ ਚੁੱਕਿਆ ਸੀ”।
ਹਰਪ੍ਰੀਤ ਪੱਤੋ ਪਿੰਡ ਪੱਤੋ ਹੀਰਾ ਸਿੰਘ ਮੋਗਾ ਫੋਨ ਨੰਬਰ 
94658-21417
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly
Previous articleਮਰਦਾਨੀ ਜਨਾਨੀ -11
Next article‘ਮਿੱਤਰਾਂ ਨੂੰ ਸ਼ੌਂਕ ਹਥਿਆਰਾਂ ਦਾ….!’