HOME ਸਮਾਜਸੇਵੀ ਪ੍ਰਧਾਨ ਸੁਰਿੰਦਰ ਸ਼ਿੰਦਾ ਰੈਲਮਾਜਰਾ ਦੀ ਟੀਮ ਹੁਣ ਤੱਕ 12 ਅਣਪਛਾਤੀਆਂ ਲਾਸ਼ਾਂ...

ਸਮਾਜਸੇਵੀ ਪ੍ਰਧਾਨ ਸੁਰਿੰਦਰ ਸ਼ਿੰਦਾ ਰੈਲਮਾਜਰਾ ਦੀ ਟੀਮ ਹੁਣ ਤੱਕ 12 ਅਣਪਛਾਤੀਆਂ ਲਾਸ਼ਾਂ ਦਾ ਅੰਤਿਮ ਸੰਸਕਾਰ ਕਰਵਾ ਚੁੱਕੀ ਹੈ

ਅੱਜ ਦੇ ਯੁੱਗ ਵਿੱਚ ਏਡਾ ਵੱਡਾ ਪੁੰਨ ਦਾ ਕਾਰਜ ਕਰਨਾ ਬਹੁਤ ਹੀ ਔਖਾ ਹੈ ਪਰ ਫਿਰ ਸਮਾਜ ਸੇਵੀ ਸੰਸਥਾਵਾਂ ਆਪਣੀਆਂ ਡਿਊਟੀਆਂ ਬਾਖੂਬੀ ਨਿਭਾਅ ਰਹੀਆਂ ਹਨ:ਪ੍ਰਧਾਨ ਸੁਰਿੰਦਰ ਸ਼ਿੰਦਾ ਰੈਲਮਾਜਰਾ 

ਨਵਾਂਸ਼ਹਿਰ /ਕਾਠਗੜ੍ਹ   (ਸਮਾਜ ਵੀਕਲੀ)   (ਜਤਿੰਦਰ ਪਾਲ ਸਿੰਘ ਕਲੇਰ ) ਅੱਜ ਯੁੱਗ ਦੇ ਨੱਸ ਦੌੜ ਦੇ ਸਮੇਂ ਵਿੱਚ  ਇਨਸਾਨੀਅਤ ਨਿਘਾਰ ਵੱਲ ਜਾ ਰਹੀ ਹੈ ਪਰ ਜੇ ਉੱਥੇ ਹੀ ਸਮਾਜ ਸੇਵੀ ਸੰਸਥਾਵਾਂ ਆਪਣੇ ਇਨਸਾਨੀਅਤ ਫਰਜ਼ਾਂ ਨੂੰ ਕਦੇ ਵੀ ਭੁੱਲਦੇ ਨਹੀਂ ਹਨ । ਅਜਿਹਾ ਹੀ ਸਮਾਜ ਸੇਵੀ ਪਿੰਡ ਰੈਲ ਮਾਜਰਾ ਦਾ ਨੌਜਵਾਨ ਪ੍ਰਧਾਨ ਸੁਰਿੰਦਰ ਸ਼ਿੰਦਾ ਹੈ ਜਿਸਨੇ ਹੁਣ ਤੱਕ ਆਪਣੇ ਸਾਥੀਆਂ ਟੀਮ  ਅਤੇ ਪੁਲਿਸ ਪ੍ਰਸ਼ਾਸਨ ਨਾਲ ਮਿਲ ਕੇ 12 ਅਣਪਛਾਤੀਆਂ ਲਾਸ਼ਾਂ ਦਾ ਅੰਤਿਮ ਸੰਸਕਾਰ ਕਰਵਾਇਆ ਹੈ। ਇਸ ਸਬੰਧੀ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਪ੍ਰਧਾਨ ਸੁਰਿੰਦਰ ਸ਼ਿੰਦਾ ਰੈਲਮਾਜਰਾ ਨੇ ਦੱਸਿਆ ਕਿ ਇਹ ਸਾਡਾ ਇਨਸਾਨੀ ਫ਼ਰਜ਼ ਹੈ। ਜਿਸ ਦਾ ਕੋਈ ਨਹੀਂ ਹੁੰਦਾ, ਉਸ ਦੇ ਜ਼ਰੂਰ ਬਣੋ । ਪ੍ਰਮਾਤਮਾ ਆਪ ਸਹਾਈ ਹੁੰਦੇ ਹਨ । ਉਨ੍ਹਾਂ ਕਿਹਾ ਸਾਰੀਆਂ ਅੰਤਿਮ ਰਸਮਾਂ ਨਾਲ ਅੰਤਿਮ ਸੰਸਕਾਰ ਪਰਿਵਾਰਕ ਮੈਂਬਰਾਂ ਦੀ ਤਰ੍ਹਾਂ ਕਰਵਾਏ ਜਾਂਦੇ ਹਨ। ਸ਼ਿੰਦਾ ਨੇ ਕਿਹਾ ਇਹ ਫਰਜ਼ ਨਿਭਾ ਕੇ ਉਨ੍ਹਾਂ ਦੀ ਆਤਮਾ ਨੂੰ ਸਕੂਨ ਮਿਲਦਾ ਹੈ। ਇਸ ਕੰਮ ਵਿੱਚ ਉਸਦੇ ਨੌਜਵਾਨ ਸਾਥੀਆਂ ਦੀ ਟੀਮ ਵੀ ਉਨ੍ਹਾਂ ਦਾ  ਪੂਰਾ ਸਾਥ ਦਿੰਦੇ ਹਨ।ਉਨ੍ਹਾਂ ਨੇ ਕਿਹਾ ਕਿ ਇਹ ਸਮਾਜ ਸੇਵੀ ਕੰਮ ਅਤੇ ਗਰੀਬਾਂ ਦੀ ਮਦਦ ਕਰਨਾ ਰਹਿੰਦੀ ਜ਼ਿੰਦਗੀ ਤੱਕ ਜਾਰੀ ਰਹੇਗਾ।
‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly
Previous article‘ਵਿਰਸੇ ਦੇ ਸ਼ੌਕੀਨ’ ਫ੍ਰੀ ਪੰਜਾਬੀ ਮੇਲਾ 23 ਮਈ ਨੂੰ :ਤਿਆਰੀਆਂ ਮੁਕੰਮਲ
Next article‘ਦਿਮਾਗ ਦਾ ਗੋਬਰ’ ਲਘੂ ਫਿਲਮ ਨੂੰ ਦਰਸ਼ਕਾਂ ਵੱਲੋਂ ਭਰਪੂਰ ਹੁੰਗਾਰਾ