HOME ਸਮਾਜ ਸੇਵੀ ਜਗਮੋਹਨ ਮਹਿਤਾ ਆਪਣੇ ਸਾਥੀਆਂ ਸਮੇਤ ਹੋਏ ਅਕਾਲੀ ਦਲ ਵਿੱਚ ਸ਼ਾਮਿਲ।

ਸਮਾਜ ਸੇਵੀ ਜਗਮੋਹਨ ਮਹਿਤਾ ਆਪਣੇ ਸਾਥੀਆਂ ਸਮੇਤ ਹੋਏ ਅਕਾਲੀ ਦਲ ਵਿੱਚ ਸ਼ਾਮਿਲ।

1
ਫੋਟੋ ਅਜਮੇਰ ਦੀਵਾਨਾ

2027 ਦੀਆ ਚੌਣਾ ਵਿੱਚ ਪੰਜਾਬ ਦੇ ਲੋਕ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਦੇਖਣਾ ਚਾਹੁੰਦੇ ਹਨ  : ਐਨ ਕੇ ਸ਼ਰਮਾ, ਸੰਜੀਵ ਤਲਵਾੜ 

ਹੁਸ਼ਿਆਰਪੁਰ  (ਸਮਾਜ ਵੀਕਲੀ)  ( ਤਰਸੇਮ ਦੀਵਾਨਾ ) – ਸ਼੍ਰੋਮਣੀ ਅਕਾਲੀ ਦਲ ਦੇ ਕੌਮੀ ਮੀਤ ਪ੍ਰਧਾਨ ਸੰਜੀਵ ਤਲਵਾੜ ਦੀ ਪ੍ਰੇਰਨਾ ਨਾਲ ਸਮਾਜ ਸੇਵੀ ਜਗਮੋਹਨ ਮਹਿਤਾ ਨੇ ਅੱਜ ਆਪਣੇ ਸਾਥੀਆਂ ਸਮੇਤ ਸ਼੍ਰੋਮਣੀ ਅਕਾਲੀ ਦਲ ਵਿੱਚ ਸ਼ਾਮਿਲ ਹੋਏ । ਇਸ ਮੌਕੇ ਸ਼੍ਰੋਮਣੀ ਅਕਾਲੀ ਦਲ ਉਦਯੋਗ ਅਤੇ ਵਪਾਰ ਸੈਲ ਦੇ ਪ੍ਰਦੇਸ਼ ਪ੍ਰਧਾਨ ਐਨ ਕੇ ਸ਼ਰਮਾ ਨੇ ਉਹਨਾਂ ਦਾ ਅਕਾਲੀ ਦਲ ਵਿੱਚ ਆਉਣ ਤੇ ਸਵਾਗਤ ਕੀਤਾ। ਮਹਿਤਾ ਨੇ ਕਿਹਾ ਕਿ ਪੰਜਾਬ ਦੇ ਅਗਰ ਵਿਕਾਸ ਦੀ ਚਰਚਾ ਕਰ ਲਈਏ ਤਾਂ ਪ੍ਰਕਾਸ਼ ਸਿੰਘ ਬਾਦਲ ਦੀ ਸਰਕਾਰ ਤੋਂ ਬਾਅਦ ਪੰਜਾਬ ਦੇ ਹਾਲਾਤ ਦਿਨ ਪ੍ਰਤੀ ਦਿਨ ਮਾੜੇ ਹੁੰਦੇ ਗਏ ਹਨ ਅੱਜ ਪੰਜਾਬ ਇਸ ਹੱਦ ਤੱਕ ਪਿਛੜ ਚੁੱਕਾ ਹੈ ਕਿ ਉਸ ਨੂੰ ਖੜੇ ਕਰਨ ਲਈ ਤਜਰਬਾ ਅਤੇ ਦ੍ਰਿੜ ਸੰਕਲਪ ਦੀ ਲੋੜ ਹੈ ਜੋ ਕਿ ਕੇਵਲ ਸ਼੍ਰੋਮਣੀ ਅਕਾਲੀ ਦਲ ਹੀ ਦੇ ਸਕਦਾ ਹੈ ਇਸ ਲਈ ਉਹਨਾਂ ਨੇ ਸੰਜੀਵ ਤਲਵਾੜ  ਤੋਂ ਪ੍ਰੇਰਨਾ ਲੈ ਕੇ ਸ਼੍ਰੋਮਣੀ ਅਕਾਲੀ ਦਲ ਦਾ ਪੱਲਾ ਫੜਿਆ ਹੈ। ਇਸ ਮੌਕੇ ਐਨ ਕੇ ਸ਼ਰਮਾ ਨੇ ਕਿਹਾ ਕਿਸੇ ਵੀ ਵਰਗ ਵਿੱਚ ਭੇਦ ਭਾਵ ਨਾ ਕਰਨੇ ਵਾਲੀ ਕੇਵਲ ਇੱਕ ਹੀ ਪਾਰਟੀ ਹੈ ਸ਼੍ਰੋਮਣੀ ਅਕਾਲੀ ਦਲ ਜਿਸ ਦੀ ਉਦਾਹਰਨ ਇਸ ਗੱਲ ਤੋਂ ਮਿਲਦੀ ਹੈ ਕਿ  ਪ੍ਰਕਾਸ਼ ਸਿੰਘ ਬਾਦਲ ਨੇ ਹਰ ਧਰਮ ਦੇ ਨਾਲ ਸੰਬੰਧਿਤ ਯਾਦਗਾਰਾਂ ਦਾ ਨਿਰਮਾਣ ਆਪਣੇ ਸਮੇਂ ਕਰਵਾਇਆ ਹੈ। ਮਹਿਤਾ ਦਾ ਸਵਾਗਤ ਕਰਦੇ ਹੋਏ ਸੰਜੀਵ ਤਲਵਾੜ ਨੇ ਕਿਹਾ ਲੋਕ ਇਸ ਸਰਕਾਰ ਦੀ ਲੋਕ ਮਾਰੂ ਨੀਤੀਆਂ ਤੋਂ ਦੁਖੀ ਹੋ ਚੁੱਕੇ ਹਨ ਅਤੇ ਆਉਣ ਵਾਲੇ ਸਮੇਂ ਵਿੱਚ ਉਹ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਦੇਖਣਾ ਚਾਹੁੰਦੇ ਹਨ। ਉਹਨਾਂ ਕਿਹਾ ਕਿ  ਮਹਿਤਾ ਨੂੰ ਪਾਰਟੀ ਵਿੱਚ ਬਣਦਾ ਸਨਮਾਨ ਦਿੱਤਾ ਜਾਵੇਗਾ। ਇਸ ਮੌਕੇ ਇਕਬਾਲ ਸਿੰਘ, ਜਗਤਾਰ ਸਿੰਘ  ਅਤੇ ਹੋਰ ਆਗੂ ਵੀ ਮੌਜੂਦ ਸਨ।
‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly
Previous articleSAMAJ WEEKLY = 28/02/2026
Next article20 ਸਾਲ ਪੁਰਾਣੇ ‘ਬੇਬੀ ਪਰਕਰ’ ਮਾਮਲੇ ਚ ਔਰਤ ਗ੍ਰਿਫਤਾਰ