ਫਿਲੌਰ/ਅੱਪਰਾ (ਸਮਾਜ ਵੀਕਲੀ) (ਜੱਸੀ)-ਸਮਾਜ ਸੇਵਕ ਡਾ. ਬਲਜੀਤ ਸਿੰਘ ਤੇ ਉਨਾਂ ਦੇ ਭਰਾ ਕਬੱਡੀ ਖਿਡਾਰੀ ਧਰਮਿੰਦਰ ਧਿੰਦੀ ਨੂੰ ਉਸ ਸਮੇਂ ਗਹਿਰਾ ਸਦਮਾ ਲੱਗਾ, ਜਦੋਂ ਬੀਤੇ ਕੱਲ ਸਵੇਰੇ ਲਗਭਗ 10 ਵਜੇ ਉਨਾਂ ਦੀ ਮਾਤਾ ਬੀਬੀ ਸਰੋਜ ਬਾਲਾ (ਉਮਰ ਲਗਭਗ 63 ਸਾਲ) ਦੀ ਸੰਖੇਪ ਬਿਮਾਰੀ ਦੌਰਾਨ ਮੌਤ ਹੋ ਜਾਣ ਦਾ ਦੁਖਦਾਈ ਸਮਾਚਾਰ ਪ੍ਰਾਪਤ ਹੋਇਆ | ਉਨਾਂ ਦੀ ਬੇਵਕਤੀ ਮੌਤ ‘ਤੇ ਇਲਾਕੇ ਭਰ ਦੀਆਂ ਰਾਜਨੀਤਿਕ ਪਾਰਟੀਆਂ ਦੇ ਆਗੂਆਂ, ਵੱਖ-ਵੱਖ ਸਮਾਜਿਕ ਸੰਗਠਨਾਂ ਤੇ ਸਮਾਜ ਸੈਵੀ ਸੰਸਥਾਵਾਂ, ਪੰਚਾਂ ਸਰਪੰਚਾਂ ਤੇ ਮੋਹਤਬਰਾਂ ਨੇ ਗਹਿਰੇ ਦੁੱਖ ਦਾ ਪ੍ਰਗਟਾਵਾ ਕਰਦਿਆਂ ਪ੍ਰਮਾਤਮਾ ਅੱਗੇ ਅਰਦਾਸ ਕੀਤੀ ਕਿ ਉਹ ਵਿਛੜੀ ਰੂਹ ਨੂੰ ਆਪਣੇ ਚਰਨਾਂ ‘ਚ ਨਿਵਾਸ ਬਖਸ਼ਣ ਤੇ ਪਿੱਛੋਂ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖਸ਼ਣ । ਬੀਬੀ ਸਰੋਜ ਬਾਲਾ ਦਾ ਅੰਤਿਮ ਸਸਕਾਰ ਮਿਤੀ 22 ਦਸੰਬਰ ਦਿਨ ਐਤਵਾਰ ਨੂੰ ਉਨਾਂ ਦੇ ਗ੍ਰਿਹ ਪਿੰਡ ਛੋਕਰਾਂ ਵਿਖੇ ਬਾਅਦ ਦੁਪਿਹਰ 1 ਵਜੇ ਕੀਤਾ ਜਾਵੇਗਾ ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly
https://play.google.com/store/apps/details?id=in.yourhost.samajweekly