HOME ਸਮਾਜ ਸੇਵੀ ਠੇਕੇਦਾਰ ਸੁਰਜੀਤ ਭਾਟੀਆ ਗੋਲੂਮਾਜਰਾ ਨੂੰ ਨਮ ਅੱਖਾਂ ਨਾਲ਼ ਦਿੱਤੀ ਅੰਤਿਮ...

ਸਮਾਜ ਸੇਵੀ ਠੇਕੇਦਾਰ ਸੁਰਜੀਤ ਭਾਟੀਆ ਗੋਲੂਮਾਜਰਾ ਨੂੰ ਨਮ ਅੱਖਾਂ ਨਾਲ਼ ਦਿੱਤੀ ਅੰਤਿਮ ਵਿਦਾਇਗੀ

1
“ਸਸਕਾਰ ਮੌਕੇ ਰਾਜਸੀ, ਧਾਰਮਿਕ ਅਤੇ ਸਮਾਜ ਸੇਵੀ ਆਗੂਆਂ ਸਮੇਤ ਸੈਂਕੜੇ ਰਿਸ਼ਤੇਦਾਰ ਹੋਏ ਸ਼ਾਮਲ
ਠੇਕੇਦਾਰ ਸੁਰਜੀਤ ਭਾਟੀਆ ਦੇ ਅਕਾਲ ਚਲਾਣੇ ਨਾਲ ਇਲਾਕੇ ‘ਚ ਦਿਵਾਲੀ ਦਾ ਤਿਉਹਾਰ ਪਿਆ ਫਿੱਕਾ 
ਨਵਾਂਸ਼ਹਿਰ /ਕਾਠਗੜ੍ਹ  (ਸਮਾਜ ਵੀਕਲੀ)   (ਜਤਿੰਦਰ ਪਾਲ ਸਿੰਘ ਕਲੇਰ ) ਇਲਾਕੇ ਦੀ ਨਾਮਵਰ ਸਖਸ਼ੀਅਤ, ਉੱਘੇ ਸਮਾਜ ਸੇਵੀ ਅਤੇ ਗਰੀਬਾਂ ਦੇ ਹਮਦਰਦ ਠੇਕੇਦਾਰ ਸੁਰਜੀਤ ਭਾਟੀਆ ਗੋਲੂਮਾਜਰਾ ਵਾਲੇ ਬੀਤੀ ਸ਼ਾਮ ਕੱਲ੍ਹ ਪੀ. ਜੀ.ਆਈ. ਚੰਡੀਗੜ੍ਹ ਵਿਖੇ ਸਦੀਵੀਂ ਵਿਛੋੜਾ ਦੇ ਗਏ, ਉਹ ਕੁਝ ਦਿਨਾਂ ਤੋਂ ਦਿਲ ਦੀ ਬੀਮਾਰੀ ਨਾਲ ਪੀੜਿਤ ਹਸਤਪਾਲ ਵਿਚ ਦਾਖਲ ਸਨ। ਜਿੱਥੇ ਉਨ੍ਹਾਂ ਦਾ ਇਲਾਜ ਕਰ ਰਹੇ ਮਾਹਰ ਡਾਕਟਰ  ਵੀ ਉਨ੍ਹਾਂ ਦੇ ਸਵਾਸਾਂ ਵਿਚ ਵਾਧਾ ਨਾ ਕਰ ਸਕੇ। ਉਨ੍ਹਾਂ ਦੀ ਉਮਰ 70 ਸਾਲ ਦੇ ਕਰੀਬ ਉਨ੍ਹਾਂ ਨੇ ਠੇਕੇਦਾਰੀ ਵਿਚ ਆਪਣਾ ਨਾਮ ਰੋਸ਼ਨ ਕਰਦਿਆਂ ਹਰੇਕ ਲੋੜਵੰਦ ਗਰੀਬ ਦੀ ਦਿਲ ਖੋਲ੍ਹ ਕੇ ਮਦਦ ਕੀਤੀ ।ਉਹ ਆਪਣੇ ਪਤਨੀ 2 ਲੜਕੇ ਅਤੇ 2 ਲੜਕੀਆਂ ਛੱਡ ਗਏ। ਅੱਜ ਉਨ੍ਹਾਂ ਦਾ ਸੰਸਕਾਰ ਉਨ੍ਹਾਂ ਦੇ ਜੱਦੀ ਪਿੰਡ ਗੋਲੂਮਾਜਰਾ ਦੇ ਸ਼ਮਸ਼ਾਨਘਾਟ ‘ਚ ਹਜ਼ਾਰਾਂ ਨਮ ਅੱਖਾਂ ਨਾਲ਼ ਕੀਤਾ ਗਿਆ। ਚਿਖਾ ਨੂੰ ਅਗਨੀ ਉਨ੍ਹਾਂ ਦੇ ਸਪੁੱਤਰਾਂ ਜਸਪਾਲ ਜੱਸੀ ਭਾਟੀਆ ਨੰਬਰਦਾਰ ਅਤੇ ਹਰਿੰਦਰ ਭਾਟੀਆ ਵਲੋਂ ਦਿੱਤੀ ਗਈ। ਇਸ ਮੌਕੇ ਇਲਾਕਾ ਭਰ ਵਿੱਚੋਂ ਸਮੂਹ ਰਿਸ਼ਤੇਦਾਰ ਮਿੱਤਰ ਸੱਜਣ ਧਾਰਮਿਕ, ਰਾਜਸੀ ਅਤੇ ਸਮਾਜ ਸੇਵੀ ਲੋਕ ਵੱਡੀ ਗਿਣਤੀ ਵਿਚ ਹਾਜ਼ਰ ਸਨ। ਜਿਨ੍ਹਾਂ ਨੇ ਨਮ ਅੱਖਾਂ ਨਾਲ ਠੇਕੇਦਾਰ ਸੁਰਜੀਤ ਭਾਟੀਆ ਗੋਲੂਮਾਜਰਾ ਨੂੰ ਅਤਿੰਮ ਵਿਦਾਇਗੀ ਦਿੱਤੀ ਸਸਕਾਰ ਮੋਕੇ ਸ਼ਾਮਿਲ ਹੋਏ ਲੋਕਾਂ ਵਿਚ ਚੇਅਰਮੈਨ ਸਤਨਾਮ ਜਲਾਲਪੁਰ, ਰਮੇਸ਼ ਦੱਤ ਪ੍ਰਧਾਨ ਹਿੰਦੂ ਸੁਰਕਸ਼ਾ ਸੰਮਤੀ ਪੰਜਾਬ , ਬਲਦੇਵ ਸਿੰਘ ਪਨੇਸਰ,ਅਸ਼ਵਨੀ ਭੂੰਬਲਾ ਮੋਹਣਮਾਜਰਾ, ਪ੍ਰਵੀਨ ਚੇਚੀ ਨਿੱਘੀ , ਸੰਦੀਪ ਚੇਚੀ ਨੰਬਰਦਾਰ ਨਿੱਘੀ, ਮੁਖਤਿਆਰ ਸਿੰਘ ਗਿੱਲ , ਮਾਸਟਰ ਰਵਿੰਦਰ ਸੂਰਾਪੁਰੀ, ਦੇਸ ਰਾਜ ਠੇਕੇਦਾਰ, ਡਾਕਟਰ ਜੋਗਿੰਦਰ ਪਾਲ ਦੱਤ, ਮਦਨ ਮੀਲੂ, ਰੌਸ਼ਨ ਲਾਲ ਭੂੰਬਲਾ, ਬਿਹਾਰੀ ਲਾਲ, ਕਾਬਲ ਚੇਚੀ ਕਾਠਗੜ੍ਹ, ਰਾਮਜੀ ਦਾਸ, ਸੁਰਜੀਤ ਕੌਹਲੀ, ਜਸਪਾਲ ਸਿੰਘ ਚੇਚੀ, ਰਾਜ ਕੁਮਾਰ ਬੂੰਗੜੀ, ਮਦਨ ਲਾਲ ਸਿਆਣਾ, ਧਰਮਪਾਲ ਚੇਚੀ, ਸਤਨਾਮ ਸਿੰਘ ਸੈਕਟਰੀ, ਕਮਲਦੀਪ ਸ਼ਰਮਾ, ਗੁਰਵਿੰਦਰ ਸਿੰਘ ਮੱਲ੍ਹੀ, ਜੱਥੇਦਾਰ ਸੁਰਜੀਤ ਸਿੰਘ ਦੋਭਾਲੀ, ਗੁਰਮੋਹਨ ਸਿੰਘ, ਰਮੇਸ਼ ਲਾਲ ਠੇਕੇਦਾਰ, ਸ਼ਾਮ ਲਾਲ ਰੱਤੇਵਾਲ, ਅਮਿਤ ਕੁਮਾਰ ਸੇਠੀ ਸਰਪੰਚ ਥੋਪੀਆ, ਹੈਪੀ ਭਾਟੀਆ,  ਠੇਕੇਦਾਰ ਸ਼ਿੰਦੀ ਟਕਾਰਲਾ, ਨੰਦ ਲਾਲ, ਨੌਰੀਆ ਰਾਮ, ਰਾਜ ਕੁਮਾਰ ਸਰਪੰਚ ਬੇਹਰੜੀ, ਰਵਿੰਦਰ ਖਟਾਣਾ ਸਰਪੰਚ ਮਾਲੇਵਾਲ ਕੋਹਲੀ, ਜੀਵਨ ਪੰਚ ਥੋਪੀਆ, ਠੇਕੇਦਾਰ ਰਾਮਦਾਸ ਚੇਚੀ, ਮਨੋਹਰ ਲਾਲ ਪਟਵਾਰੀ, ਬਲਵੀਰ ਫੋਜੀ ਨਿੱਘੀ, ਨਰਿੰਦਰ ਚੇਚੀ ਕਾਠਗੜ੍ਹ, ਪਾਖਰ ਸਿੰਘ ਪਨਿਆਲੀ, ਚੋਧਰੀ ਰਮਨ ਨੰਦਲਾਲ, ਧਰਮਪਾਲ ਚੇਚੀ, ਵਿੱਕੀ ਚੋਧਰੀ, ਚਰਨਜੀਤ ਸਿੰਘ ਭਾਟੀਆ, ਸਾਬਕਾ ਸਰਪੰਚ ਰੋਸ਼ਨ ਲਾਲ ਟੇਡੇਵਾਲ, ਸਾਬਕਾ ਸਰਪੰਚ ਰਾਮ ਸ਼ਾਹ ਉਧਨਵਾਲ, ਸਾਬਕਾ ਸਰਪੰਚ ਕਾਬਲ ਸੂਰਾਪੁਰ, ਗੁਰਸ਼ਕਤੀ ਬਾਗੜੀ ਸਰਪੰਚ ਮੋਹਨਮਾਜਰਾ, ਠੇਕੇਦਾਰ ਧਰਮਵੀਰ ਬਾਗੋਵਾਲ, ਅਰਵਿੰਦ ਸਾਹਨੇਵਾਲ, ਬਿੱਟੂ ਕਟਾਰੀਆ ਮੱਕੋਵਾਲ, ਨਰਿੰਦਰ ਸਿੰਘ ਪੰਜਾਬ ਪੁਲਿਸ, ਪਰਮਜੀਤ ਭਾਟੀਆ, ਸਤੀਸ਼ ਸ਼ਰਮਾ ਸਮੇਤ ਵੱਡੀ ਗਿਣਤੀ ‘ਚ ਰਿਸ਼ਤੇਦਾਰ ਹਾਜ਼ਰ ਸਨ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj
Previous articleSecularism and BJP governments spending public money on celebration of Hindu Festival
Next articleਐਕਿਊਪੰਕਚਰ ਹਸਪਤਾਲ ਵੱਲ਼ੋਂ ਬੇਗਮਪੁਰਾ ਭੋਰਾ ਸਾਹਿਬ, ਨਾਨਕਸਰ ਕਲੇਰਾਂ ਵਿਖੇ ਲਗਾਇਆ ਗਿਆ ਮੈਡੀਕਲ ਕੈਂਪ