ਕਪੂਰਥਲਾ, (ਸਮਾਜ ਵੀਕਲੀ) (ਕੌੜਾ)- ਦਿਨੋਂ ਦਿਨ ਵੱਧ ਰਹੀ ਗਰਮੀ ਨੂੰ ਦੇਖਦੇ ਹੋਏ ਉੱਘੇ ਸਮਾਜ ਸੇਵਕ ਭਜਨ ਸਿੰਘ ਬਿੱਲੂ ਦੁਬਈ ਵਾਲਿਆਂ ਵੱਲੋਂ ਸਰਕਾਰੀ ਐਲੀਮੈਂਟਰੀ ਸਕੂਲ ਅਤੇ ਸਰਕਾਰੀ ਹਾਈ ਸਕੂਲ ਸੈਫਲਾਬਾਦ ਨੂੰ ਸਾਫ ਤੇ ਠੰਡਾ ਪਾਣੀ ਪੀਣ ਲਈ 2 ਵਾਟਰ ਕੂਲਰ ਲਗਵਾ ਕੇ ਦਿੱਤੇ ਗਏ। ਇਸ ਦੌਰਾਨ ਸਰਕਾਰੀ ਐਲੀਮੈਂਟਰੀ ਸਕੂਲ ਤੇ ਸਰਕਾਰੀ ਹਾਈ ਸਕੂਲ ਸੈਫਲਾਂਬਾਦ ਦੇ ਸਮੂਹ ਸਟਾਫ ਵੱਲੋਂ ਭਜਨ ਸਿੰਘ ਦੇ ਇਸ ਨੇਕ ਉਪਰਾਲੇ ਦੀ ਸ਼ਲਾਘਾ ਕਰਦੇ ਹੋਏ ਉਨ੍ਹਾਂ ਦਾ ਧੰਨਵਾਦ ਕੀਤਾ। ਭਜਨ ਸਿੰਘ ਬਿੱਲੂ ਨੇ ਵਿਚਾਰ ਸਾਂਝੇ ਕਰਦਿਆਂ ਕਿਹਾ ਕਿ ਪਾਣੀ ਕੁਦਰਤ ਦਾ ਇਕ ਅਨਮੋਲ ਤੋਹਫਾ ਹੈ, ਜਿਹੜਾ ਸਾਨੂੰ ਕੁਦਰਤ ਨੇ ਬਿਲਕੁਲ ਮੁਫਤ ਦਿੱਤਾ ਹੈ ਅਤੇ ਇਹ ਸਾਡੀ ਮਨੁੱਖ ਜਾਤੀ ਤੇ ਹੋਰਾਂ ਜਾਤੀਆਂ ਦੇ ਜੀਵਨ ਲਈ ਇਕ ਅਹਿਮ ਯੋਗਦਾਨ ਹੈ ਪਰ ਮਨੁੱਖ ਦੇ ਥੋੜੇ ਜਿਹੇ ਲਾਲਚ ਤੇ ਅਣਦੇਖੀ ਕਰਕੇ ਅੱਜ ਇਕ ਬਹੁਤ ਹੀ ਗੰਭੀਰ ਵਿਸ਼ਾ ਬਣ ਚੁੱਕਾ ਹੈ, ਜਿਸ ਵਿਚ ਇਸ ਨੂੰ ਬਚਾਉਣਾ ਬਹੁਤ ਜ਼ਰੂਰੀ ਹੋ ਚੁੱਕਾ ਹੈ ਤਾਂ ਜੋ ਅਸੀਂ ਆਪਣੀਆਂ ਆਉਣ ਵਾਲੀਆਂ ਨਸਲਾਂ ਨੂੰ ਵੀ ਬਚਾ ਸਕੀਏ। ਉਨ੍ਹਾਂ ਕਿਹਾ ਕਿ ਜੇਕਰ ਆਪਣੀ ਧਰਤੀ ਨੂੰ ਬਚਾਉਣ ਲਈ ਸਾਨੂੰ ਕੁਝ ਛੋਟੇ-ਛੋਟੇ ਅਹਿਮ ਕੰਮ ਕਰਨੇ ਪੈਣਗੇ, ਜਿਵੇਂ ਕਿ ਦਰੱਖਤਾਂ ਦੀ ਤਾਬੜਤੋੜ ਕਟਾਈ ਬੰਦ ਕਰਨੀ ਪਵੇਗੀ। ਬਿੱਲੂ ਨੇ ਕਿਹਾ ਕਿ ਆਧੁਨਿਕ ਸਮਾਜ ਸਿਰਜ ਰਹੀ ਮਨੁੱਖ ਜਾਤੀ ਦਰੱਖਤਾਂ ਦੀ ਅੰਨ੍ਹੇਵਾਈ ਕਟਾਈ ਤਾਂ ਕਰ ਰਹੀ ਹੈ, ਜਿਸ ਕਾਰਨ ਕੁਦਰਤੀ ਅਸਤੁੰਲਨ ਪੈਦਾ ਹੋ ਜਾਣ ਕਾਰਨ ਗਰਮੀ ਜ਼ਿਆਦਾ ਪੈਣਾ, ਮੀਂਹ ਅਤੇ ਮਾਨਸੂਨ ਸਮੇਂ ਸਿਰ ਨਾ ਪੈਣ ਕਾਰਨ ਧਰਤੀ ਦੇ ਪਾਣੀ ਦਾ ਹੇਠਲਾ ਪੱਧਰ ਹੋਰ ਹੇਠਾਂ ਜਾ ਰਿਹਾ ਹੈ ਅਤੇ ਜੇਕਰ ਮੀਂਹ ਪੈਂਦੇ ਹਨ ਤਾਂ ਸਭ ਪਾਸੇ ਪੱਕਾ ਥਾਂ ਹੋ ਜਾਣ ਕਾਰਨ ਮੀਂਹ ਦਾ ਪਾਣੀ ਧਰਤੀ ਹੇਠ ਨਾ ਜਾ ਕੇ ਵਿਅਰਥ ਚਲਾ ਜਾਂਦਾ ਹੈ । ਉਨਾਂ ਕਿਹਾ ਕਿ ਮਨੁੱਖ ਅੱਜ ਕੱਲ ਜ਼ਿਆਦਾ ਮੁਨਾਫਾਖੋਰ ਹੁੰਦਾ ਜਾ ਰਿਹਾ ਹੈ, ਜਿਸ ਕਾਰਨ ਉਹ ਇੰਨਾ ਜ਼ਿਆਦਾ ਸਵਾਰਥੀ ਹੋ ਚੁੱਕਾ ਹੈ ਕਿ ਇਸ ਵਿਸ਼ੇ ਵੱਲ ਧਿਆਨ ਹੀ ਨਹੀਂ ਦੇ ਰਿਹਾ ਕਿ ਜਿਹੜੀਆਂ ਫਸਲਾਂ ਕਾਰਨ ਪਾਣੀ ਦੀ ਖਪਤ ਜ਼ਿਆਦਾ ਹੁੰਦੀ ਹੈ, ਬੱਸ ਥੋੜੇ ਜਿਹੇ ਪੈਸਿਆਂ ਦੇ ਲਾਲਚ ਵਿਚ ਧਰਤੀ ਹੇਠਲਾ ਪਾਣੀ ਕੱਢਣ ਤੋਂ ਕੋਈ ਵੀ ਨਹੀਂ ਰੁਕ ਰਿਹਾ। ਅੱਜ ਦੇ ਸਮੇਂ ਮਨੁੱਖ ਪਾਣੀ ਦੀ ਦੁਰਵਰਤੋਂ ਕਰ ਰਿਹਾ ਹੈ। ਸਾਨੂੰ ਮੀਂਹ ਦਾ ਪਾਣੀ ਧਰਤੀ ਵਿਚ ਪਾਉਣ ਲਈ ਪਿੰਡਾਂ ਵਿਚ ਗਾਇਬ ਹੋ ਰਹੇ ਛੱਪੜ ਅਤੇ ਤਲਾਬ ਬਣਾਉਣ ਵੱਲ ਫਿਰ ਤੋ ਧਿਆਨ ਦੇਣਾ ਪਵੇਗਾ ਤਾਂ ਜੋ ਮੀਂਹ ਦਾ ਪਾਣੀ ਨਾਲੀਆਂ ਰਾਹੀਂ ਵਿਅਰਥ ਜਾਣ ਦੀ ਬਜਾਏ ਵਾਪਸ ਧਰਤੀ ਵਿਚ ਚਲਾ ਜਾਵੇ। ਉਨ੍ਹਾ ਕਿਹਾ ਕਿ ਅਸੀ ਇਨ੍ਹਾਂ ਛੋਟੇ ਛੋਟੇ ਸੁਝਾਅ ਵੱਲ ਧਿਆਨ ਦੇ ਕੇ ਆਪਣੀਆਂ ਆਉਣ ਵਾਲੀਆਂ ਨਸਲਾਂ ਤੇ ਧਰਤੀ ਨੂੰ ਰੇਗਿਸਤਾਨ ਬਣਨ ਬਚਾ ਸਕਦੇ ਹਾ। ਇਸ ਮੌਕੇ ਸਕੂਲ ’ਚ ਵਾਟਰ ਕੂਲਰ ਦੇਣ ਸਮੇਂ ਮਨਜੀਤ ਸਿੰਘ ਵਿਰਕ, ਬਾਬਾ ਬਾਊ ਸ਼ਾਹ, ਪ੍ਰਿੰਸੀਪਲ ਰੋਸ਼ਨ ਲਾਲ, ਹਰਮੇਸ਼ ਲਾਲ, ਅਮਰਜੀਤ ਸਿੰਘ, ਸੁਖਵਿੰਦਰ ਸਿੰਘ, ਗੁਰਪ੍ਰੀਤ ਸਿੰਘ, ਸੁਖਜਿੰਦਰ ਸਿੰਘ, ਗੁਰਦਿੱਤ ਸਿੰਘ, ਜਗੀਰ ਸਿੰਘ, ਗੁਰਮੇਜ ਸਿੰਘ ਆਦਿ ਹਾਜ਼ਰ ਸਨ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly