ਕਪੂਰਥਲਾ, (ਕੌੜਾ)- ਦੇਸ਼ ਵਿਦੇਸ਼ ਵਿੱਚ ਮਿਸ਼ਨਰੀ ਗੀਤਾਂ ਨਾਲ ਆਪਣੀ ਵੱਖਰੀ ਪਹਿਚਾਣ ਬਣਾਉਣ ਵਾਲੀ ਅਤੇ ਬਹੁਜਨ ਸਮਾਜ ਵਿੱਚ ਜਨਮੀ “ਮੈਂ ਧੀ ਹਾਂ ਬਾਬਾ ਸਾਹਿਬ ਦੀ” ਗੀਤ ਨਾਲ ਦੇਸ਼ ਵਿਦੇਸ਼ ਵਿੱਚ ਧੂਮਾਂ ਮਚਾਉਣ ਵਾਲੀ ਗਾਇਕਾ ਗਿੰਨੀ ਮਾਹੀ ਅਤੇ ਉਨ੍ਹਾਂ ਦੇ ਮੈਨੇਜਰ ਸ਼੍ਰੀ ਰਾਕੇਸ਼ ਮਾਹੀ ਦਾ ਰੇਲ ਕੋਚ ਫੈਕਟਰੀ, ਕਪੂਰਥਲਾ ਵਿੱਚ ਪਹੁੰਚਣ ਤੇ ਇਲਾਕੇ ਦੀ ਸਮਾਜ ਸੇਵੀ ਜਥੇਬੰਦੀ ਬਾਬਾ ਸਾਹਿਬ ਡਾਕਟਰ ਬੀ. ਆਰ. ਅੰਬੇਡਕਰ ਸੋਸਾਇਟੀ ਰਜਿ. ਵੱਲੋਂ ਸਨਮਾਨਿਤ ਕੀਤਾ ਗਿਆ। ਸਨਮਾਨ ਸਮਾਰੋਹ ਦੇ ਸ਼ੁਭ ਮੌਕੇ ਤੇ ਸੋਸਾਇਟੀ ਦੇ ਪ੍ਰਧਾਨ ਕ੍ਰਿਸ਼ਨ ਲਾਲ ਜੱਸਲ ਅਤੇ ਜਨਰਲ ਸਕੱਤਰ ਧਰਮ ਪਾਲ ਪੈਂਥਰ ਨੇ ਦੱਸਿਆ ਕਿ ਬੇਟੀ ਗਿੰਨੀ ਮਾਹੀ ਨੇ ਛੋਟੀ ਉਮਰੇ ਹੀ ਬਹੁਤ ਵੱਡੀਆਂ ਮੱਲਾਂ ਮਾਰੀਆਂ ਹਨ ਉਨ੍ਹਾਂ ਨੇ ਆਪਣੇ ਮਿਸ਼ਨਰੀ ਗੀਤਾਂ ਦੇ ਦੁਆਰਾ ਬਾਬਾ ਸਾਹਿਬ ਜੀ ਦੇ ਜੀਵਨ ਤੇ ਮਿਸ਼ਨ ਨੂੰ ਦੇਸ਼ ਵਿਦੇਸ਼ਾਂ ਵਿਚ ਪ੍ਰਚਾਰ ਪ੍ਰਸਾਰ ਕਰਨ ਲਈ ਅਹਿਮ ਭੂਮਿਕਾ ਨਿਭਾਉਂਦੇ ਹੋਏ ਸਰੋਤਿਆਂ ਨੂੰ ਬਹੁਜਨ ਰਹਿਬਰਾਂ ਦੇ ਮਿਸ਼ਨ ਨਾਲ ਜੋੜਨ ਲਈ ਭਰਪੂਰ ਯਤਨ ਕਰ ਰਹੀ ਹੈ। ਆਸ ਕਰਦੇ ਹਾਂ ਕਿ ਭਵਿੱਖ ਵਿੱਚ ਵੀ ਆਪਣੀ ਗਾਇਕੀ ਰਾਹੀਂ ਸਮਾਜ ਨੂੰ ਜਾਗਰੂਕ ਕਰਨ ਦਾ ਉਪਰਾਲਾ ਕਰਦੀ ਰਹੇਗੀ ਅਤੇ ਭਾਰਤੀ ਸੰਵਿਧਾਨ ਤੇ ਛਾਏ ਕਾਲੇ ਬੱਦਲਾਂ ਪ੍ਰਤੀ ਲੋਕਾਂ ਨੂੰ ਲਾਮਬੰਦ ਕਰਨ ਲਈ ਫਰਜ ਨਿਭਾਏਗੀ ।
ਆਪਣੇ ਸਨਮਾਨ ਵਿੱਚ ਬੋਲਦਿਆਂ ਉਨ੍ਹਾਂ ਨੇ ਬਾਬਾ ਸਾਹਿਬ ਡਾਕਟਰ ਬੀ. ਆਰ. ਅੰਬੇਡਕਰ ਸੋਸਾਇਟੀ ਰਜਿ. ਰੇਲ ਕੋਚ ਫੈਕਟਰੀ, ਕਪੂਰਥਲਾ ਦਾ ਧੰਨਵਾਦ ਕਰਦੇ ਹੋਏ ਕਿ ਬੇਸ਼ੱਕ ਰੇਲ ਕੋਚ ਫੈਕਟਰੀ ਵਿੱਚ ਆਪਣੇ ਰਿਸ਼ਤੇਦਾਰੀ ਦੇ ਘਰੇਲੂ ਸਮਾਗਮ ਵਿੱਚ ਆਈ ਸੀ ਪਰ ਸੋਸਾਇਟੀ ਦੇ ਪ੍ਰਬੰਧਕਾਂ ਨੇ ਮੇਰਾ ਮਾਨ ਸਨਮਾਨ ਕਰਕੇ ਇਹ ਦਿਨ ਮੇਰੀ ਜ਼ਿੰਦਗੀ ਦੀ ਅਭੁੱਲ ਦਿਨ ਬਣਾ ਦਿੱਤਾ ਹੈ । ਜੇਕਰ ਮੈਂ ਘਰ ਦੀ ਚਾਰ ਦੀਵਾਰੀ ਵਿੱਚੋਂ ਨਿੱਕਲ ਕੇ ਇਸ ਮੁਕਾਮ ਤੇ ਪਹੁੰਚੀ ਹੈ ਤਾਂ ਇਹ ਸਭ ਬਾਬਾ ਸਾਹਿਬ ਜੀ ਦੀ ਬਦੌਲਤ ਹੈ। ਅਗਰ ਭਾਰਤੀ ਸੰਵਿਧਾਨ ਵਿੱਚ ਦਰਜ ਮਹਿਲਾਵਾਂ ਦੇ ਸਮਾਨ ਅਧਿਕਾਰਾਂ ਪ੍ਰਤੀ ਬਾਬਾ ਸਾਹਿਬ ਸੰਘਰਸ਼ ਨਾ ਕਰਦੇ ਤਾਂ ਅੱਜ ਭਾਰਤੀ ਮਹਿਲਾਵਾਂ ਪ੍ਰਧਾਨ ਮੰਤਰੀ ਤੇ ਰਾਸ਼ਟਰਪਤੀ ਦੇ ਉੱਚ ਅਹੁਦਿਆਂ ਤੇ ਨਾ ਹੁੰਦੀਆਂ ਮੈਂ ਦੇਸ਼ ਵਿਦੇਸ਼ ਜਿੱਥੇ ਵੀ ਗਈ ਮੇਰੇ ਸਰੋਤਿਆਂ ਨੇ ਮੈਨੂੰ ਬਹੁਤ ਪਿਆਰ ਤੇ ਸਤਿਕਾਰ ਦਿੱਤਾ। ਸਮੁੱਚੀ ਦੁਨੀਆ ਵਿੱਚ ਵੱਸਦੇ ਗੁਰੂ ਰਵਿਦਾਸ ਜੀ ਤੇ ਬਾਬਾ ਸਾਹਿਬ ਦੇ ਪੈਰੋਕਾਰਾਂ ਦਾ ਬੁਹਤ ਸਨਮਾਨ ਅਤੇ ਧੰਨਵਾਦ ਕਰਦੀ ਹਾਂ। ਭਵਿੱਖ ਵਿਚ ਵੀ ਬਾਬਾ ਸਾਹਿਬ ਜੀ ਦੇ ਮਿਸ਼ਨ ਦੇ ਕਾਫਲੇ ਨੂੰ ਅੱਗੇ ਤੋਰਨ ਲਈ ਯਤਨ ਕਰਦੀ ਰਹਾਂਗੀ।
ਸੋਸਾਇਟੀ ਵਲੋਂ ਗਿੰਨੀ ਮਾਹੀ ਨੂੰ ਯਾਦਗਾਰੀ ਚਿਨ੍ਹ ਅਤੇ ਮਿਸ਼ਨਰੀ ਕਿਤਾਬਾਂ ਦਾ ਸੈੱਟ ਦੇ ਕੇ ਸਨਮਾਨਿਤ ਕੀਤਾ ਗਿਆ. ਇਸ ਮੌਕੇ ਤੇ ਬਾਮਸੇਫ਼ ਦੇ ਜਿਲ੍ਹਾ ਕਪੂਰਥਲਾ ਦੇ ਕਨਵੀਨਰ ਕਸ਼ਮੀਰ ਸਿੰਘ, ਉੱਪ ਪ੍ਰਧਾਨ ਸੰਤੋਖ ਰਾਮ ਜਨਾਗਲ, ਗੁਰਮੇਲ ਸਿੰਘ ਸੋਢੀ, ਨਿਰਵੈਰ ਸਿੰਘ, ਨਿਰਮਲ ਸਿੰਘ, ਧਰਮਵੀਰ ਅੰਬੇਡਕਰੀ, ਸ਼੍ਰੀ ਗੁਰੂ ਰਵਿਦਾਸ ਸੇਵਕ ਸਭਾ ਦੇ ਸਾਬਕਾ ਪ੍ਰਧਾਨ ਅਮਰਜੀਤ ਸਿੰਘ ਮੱਲ, ਆਲ ਇੰਡੀਆ ਐਸਸੀ/ਐਸਟੀ ਐਸੋਸੀਏਸ਼ਨ ਦੇ ਜ਼ੋਨਲ ਸਕੱਤਰ ਸੋਹਣ ਬੈਠਾ, ਕਰਨੈਲ ਸਿੰਘ ਬੇਲਾ, ਅਰਜਨ ਦਾਸ, ਸ਼ਿਵ ਕੁਮਾਰ ਸੁਲਤਾਨਪੁਰੀ ਅਤੇ ਪ੍ਰਨੀਸ਼ ਕੁਮਾਰ ਆਦਿ ਹਾਜਰ ਸਨ ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly