ਬਲਬੀਰ ਸਿੰਘ ਬੱਬੀ (ਸਮਾਜ ਵੀਕਲੀ) ਸੋਸ਼ਲ ਮੀਡੀਆ ਦੀਆਂ ਵੱਖ-ਵੱਖ ਸਾਈਟਸ ਵਟਸਐਪ ਤੇ ਹੋਰ ਸਾਧਨਾਂ ਦੇ ਉੱਪਰ ਅਸੀਂ ਅਕਸਰ ਹੀ ਦੇਖਦੇ ਹਾਂ ਕਿ ਕੁਝ ਲੋਕਾਂ ਨੇ ਬਹੁਤ ਗੰਦ ਪਾਇਆ ਹੋਇਆ ਹੈ ਦੋ ਅਰਥੀ ਗੱਲਾਂ ਬਾਤਾਂ ਅਸ਼ਲੀਲ ਵੀਡੀਓਜ਼ ਅੰਗ ਪ੍ਰਦਰਸ਼ਨਈ ਉਸ ਤੋਂ ਇਲਾਵਾ ਰਿਸ਼ਤਿਆਂ ਨੂੰ ਤਾਰ ਤਾਰ ਕਰਦੀਆਂ ਅਜਿਹੀਆਂ ਵੀਡੀਓ ਅਕਸਰ ਹੀ ਸੋਸ਼ਲ ਮੀਡੀਆ ਉੱਪਰ ਚੱਲਦੀਆਂ ਹਨ ਇਹਨਾਂ ਵੀਡੀਓ ਨੂੰ ਬਣਾਉਣ ਵਾਲੇ ਸਾਡੇ ਪੰਜਾਬੀ ਕਾਫੀ ਅੱਗੇ ਹਨ ਚਾਹੇ ਉਹ ਪੰਜਾਬ ਵਿੱਚ ਹਨ ਜਾਂ ਦੇਸ਼ ਵਿਦੇਸ਼ ਵਿੱਚ ਹਨ ਸਭ ਕੁਝ ਸੋਸ਼ਲ ਮੀਡੀਆ ਦੇ ਉੱਪਰ ਦੇਖ ਰਹੇ ਹਾਂ। ਇਹ ਵੀ ਦੇਖਦੇ ਹਾਂ ਕਿ ਕੁਝ ਲੜਕੇ ਲੜਕੀਆਂ ਔਰਤਾਂ ਵਾਲਾ ਪਹਿਰਾਵਾ ਪਾ ਕੇ ਆਪਣੇ ਸਰੀਰ ਦੀ ਬਣਤਰ ਤੇ ਵਾਲਾਂ ਦਾ ਸਟਾਇਲ ਬਣਾ ਕੇ ਲੜਕੀਆਂ ਬਣ ਕੇ ਵੀਡੀਓ ਚ ਪਾ ਰਹੀਆਂ ਹਨ ਜੋ ਬਹੁਤ ਹੀ ਗਲਤ ਗੱਲਾਂ ਕਰਦੇ ਹਨ। ਜਿਹੜੇ ਲੋਕਾਂ ਨੇ ਸੋਸ਼ਲ ਮੀਡੀਆ ਦੇ ਉੱਪਰ ਆਪ ਤੇ ਆਪਣੇ ਪਰਿਵਾਰ ਨਾਲ ਬੈਠ ਕੇ ਸ਼ਰਮਾ ਲਾਹੀਆਂ ਹੋਈਆਂ ਹਨ ਹੁਣ ਉਹੀ ਲੋਕ ਹੜ੍ਹ ਪੀੜਤ ਇਲਾਕਿਆਂ ਵਿੱਚ ਜਾ ਕੇ ਆਪਣੇ ਵਿਊ ਲੈਣ ਦੇ ਚੱਕਰ ਵਿੱਚ ਗੰਦ ਮੰਦ ਖਿਲਾਰ ਰਹੇ ਹਨ। ਉੰਝ ਤਾਂ ਸਮੁੱਚੇ ਹਰ ਪੀੜਤ ਇਲਾਕਿਆਂ ਦੇ ਵਿੱਚ ਬਹੁਤੇ ਲੋਕਾਂ ਨੇ ਸਣੇ ਸਰਕਾਰੀ ਅਧਿਕਾਰੀਆਂ ਨੇ ਬਿਪਤਾ ਦੇ ਵਿੱਚ ਫੋਟੋ ਸ਼ੂਟ ਵੀਡੀਓ ਸ਼ੂਟ ਬਣਾਇਆ ਜਾਪਦਾ ਹੈ। ਪਰ ਫਿਰ ਵੀ ਅਨੇਕਾਂ ਲੋਕ ਅਜਿਹੇ ਹਨ ਜੋ ਸੇਵਾ ਵੀ ਕਰਦੇ ਹਨ ਤੇ ਕਿਸੇ ਨੂੰ ਪਤਾ ਵੀ ਨਹੀਂ ਲੱਗਣ ਦਿੰਦੇ। ਪਰ ਆ ਜਿਹੜਾ ਸੋਸ਼ਲ ਮੀਡੀਆ ਉੱਪਰ ਗੰਦ ਪਾਉਣ ਵਾਲਾ ਲਾਣਾ ਇਹ ਹੜਾਂ ਵਿੱਚ ਪੁੱਜ ਕੇ ਕੀ ਕੁਝ ਕਰ ਰਿਹਾ ਹੈ ਤੇ ਉਥੋਂ ਹੀ ਆਪਣੀਆਂ ਵੀਡੀਓ ਪਾ ਰਿਹਾ ਹੈ ਇਸ ਖਬਰ ਦੇ ਨਾਲ ਜੋ ਤਸਵੀਰ ਲੱਗੀ ਹੋਈ ਹੈ ਤੁਸੀਂ ਆਪ ਹੀ ਦੇਖ ਸਕਦੇ ਹੋ ਇਹ ਲੜਕੀ ਹੈ ਜਾਂ ਲੜਕਾ ਇਹ ਤਾਂ ਪਤਾ ਨਹੀਂ ਲੱਗ ਰਿਹਾ ਪਰ ਇਸ ਦੇ ਗਲੇ ਦੇ ਵਿੱਚ ਸਪੈਸ਼ਲ ਫੁੱਲ ਨੁਮਾਂ ਟੈਟੂ ਬਣਾਇਆ ਹੋਇਆ ਹੈ ਉਸ ਤਰ੍ਹਾਂ ਦਾ ਪਹਿਰਾਵਾ ਪਾਇਆ ਹੋਇਆ ਹੈ ਤੇ ਇਹ ਹੜ੍ਹ ਪੀੜਤ ਇਲਾਕਿਆਂ ਵਿੱਚ ਜਾ ਕੇ ਵੀਡੀਓ ਬਣਾ ਰਹੇ ਹਨ ਤੇ ਉਲਟਾ ਜਿਹੜੀ ਮੰਢੀਰ ਇਹਨਾਂ ਦੇ ਨਾਲ ਸੋਸ਼ਲ ਮੀਡੀਆ ਉੱਪਰ ਪਹਿਲਾਂ ਹੀ ਜੁੜੀ ਹੋਈ ਹੈ ਉਹ ਇਹਨਾਂ ਦੇ ਅੱਗੜ ਪਿੱਛੜ ਘੁੰਮਦੇ ਹੋਏ ਆਵਾ ਤਵਾ ਵੀ ਬੋਲ ਰਹੇ ਹਨ। ਅਜਿਹੇ ਕਾਰੇ ਕਰਨ ਵਾਲਿਆਂ ਨੂੰ ਬੇਨਤੀ ਹੈ ਕਿ ਤੁਸੀਂ ਆਪਣੇ ਕਮਰਿਆਂ ਵਿੱਚ ਬਹਿ ਕੇ ਤਾਂ ਗੰਦ ਖਿਲਾਰ ਹੀ ਰਹੇ ਹੋ ਕਮ ਸੇ ਕਮ ਹਾੜ ਪੀੜਤ ਲੋਕਾਂ ਵਿੱਚ ਜਾ ਕੇ ਤਾਂ ਅਜਿਹਾ ਕੁਝ ਨਾ ਕਰੋ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj



