ਸੋਸ਼ਲ ਮੀਡੀਆ ਦੇ ਸ਼ੇਰ

ਗੁਰਮੀਤ ਸਿੰਘ ਸੋਹੀ 
  (ਸਮਾਜ ਵੀਕਲੀ)
     ਸੋਸ਼ਲ ਮੀਡੀਆ ਦੇ ਸ਼ੇਰ ਬੜੇ ਨੇ
     ਦੇਖਣ ਨੂੰ  ਲੋਕਾਂ  ਨਾਲ  ਖੜ੍ਹੇ ਨੇ
     ਨਵੇਂ ਮੁੱਦੇ ਨਿੱਤ  ਭਾਲਦੇ ਰਹਿੰਦੇ
     ਹੱਕਾਂ  ਲਈ  ਦੱਸੋ ਕਦੋਂ  ਲੜੇ ਨੇ
     ਲਾਈਵ ਹੋਣ ਲਈ ਕਾਹਲ਼ੇ ਹੁੰਦੇ
     ਹਾਕਮਾਂ  ਮੂਹਰੇ  ਕਦੋਂ  ਅੜੇ  ਨੇ
     ਮਾਹਰ ਬਣ ਇੰਝ ਗਿਆਨ ਝਾੜਦੇ
     ਕਾਨੂੰਨ ਦੀਆਂ ਜਿਵੇੰ ਕਿਤਾਬਾਂ ਪੜ੍ਹੇ ਨੇ
     ਬਲੈਕਮੇਲਿੰਗ ਦਾ ਕਈ ਧੰਦਾ ਕਰਦੇ
     ਤਾਂਹੀ  ਵੇਹਲੜ੍ਹ  ਇਨ੍ਹਾਂ ਧੱਕੇ  ਚੜ੍ਹੇ ਨੇ
     ਮੋਢਾ ਦੂਜਿਆਂ ਦਾ ਇਹ ਲੱਭਦੇ ‘ਸੋਹੀ’
     ਆਪ  ਰਹਿੰਦੇ  ਖੁੱਡਾਂ  ਵਿੱਚ  ਵੜੇ ਨੇ
      ਗੁਰਮੀਤ ਸਿੰਘ ਸੋਹੀ 
      ਪਿੰਡ- ਅਲਾਲ(ਧੂਰੀ)
      M.-9217981404
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly
Previous articleਮਿੰਨੀ ਕਹਾਣੀ *ਧਰਮ*
Next articleਡੈਮੋਕਰੇਟਿਕ ਟੀਚਰਜ਼ ਫਰੰਟ ਬਠਿੰਡਾ ਦਾ ਚੋਣ ਇਜਲਾਸ ਹੋਇਆ ਸੰਪੰਨ