ਗੁਰੂ ਨਾਨਕ ਕਾਲਜ ਬੰਗਾ ਵਿਖੇ ਹੋਣਹਾਰ ਵਿਦਿਆਰਥਣਾ ਦਾ ਸਨਮਾਨ
ਬੰਗਾ, (ਸਮਾਜ ਵੀਕਲੀ) (ਚਰਨਜੀਤ ਸੱਲ੍ਹਾ ) ਸਮਾਜਿਕ ਸਥਾਪਤੀ ਲਈ ਵਿੱਦਿਅਕ ਅਦਾਰਿਆਂ ਵਲੋਂ ਨਿਭਾਈ ਜਾਂਦੀ ਭੂਮਿਕਾ ਦੀ ਸ਼ਲਾਘਾ ਕਰਦਿਆਂ ਸ. ਬਰਜਿੰਦਰ ਸਿੰਘ ਹੁਸੈਨਪੁਰੀ ਨੇ ਕਿਹਾ ਕਿ ਇਹਨਾਂ ਅਦਾਰਿਆਂ ਦੇ ਅਧਿਆਪਕ ਵਿਦਿਆਰਥੀਆਂ ਨੂੰ ਸੇਧਕ ਸਿੱਖਿਆ ਰਾਹੀਂ ਵਧੀਆ ਕਾਰਗੁਜ਼ਾਰੀ ਦਿਖਾ ਰਹੇ ਹਨ। ਉਹਨਾਂ ਵਿਦਿਆਰਥਣਾਂ ਨੂੰ ਉਜਵਲ ਭਵਿੱਖ ਲਈ ਮਿਹਨਤ ਤੇ ਲਗਨ ਦਾ ਸੁਮੇਲ ਬਣਾ ਕੇ ਅੱਗੇ ਵੱਧਣ ਦਾ ਹੋਕਾ ਦਿੱਤਾ। ਉਹ ਗੁਰੂ ਨਾਨਕ ਕਾਲਜ ਬੰਗਾ ਵਿਖੇ ਕਾਲਜ ਦੀਆਂ 12 ਵਿਦਿਆਰਥਣਾਂ ਨੂੰ ਵੱਖ ਵੱਖ ਵੱਖ ਵੱਖ ਖੇਤਰਾਂ ਵਿੱਚ ਮੱਲਾਂ ਮਾਰਨ ਲਈ ਸਨਮਾਨਿਤ ਕਰਨ ਸ਼ਾਮਲ ਹੋਏ ਸਨ। ਇਹ ਉਪਰਾਲਾ ਸਮਾਜਿਕ ਸਾਂਝ ਸੰਸਥਾ ਬੰਗਾ ਵਲੋਂ ਵਿਦਿਅਕ ਅਦਾਰਿਆਂ ਵਿੱਚ ‘ਟੌਪ ਟਵੈਲਵ’ ਮੁਹਿੰਮ ਤਹਿਤ ਕੀਤਾ ਗਿਆ।
ਕਾਲਜ ਦੇ ਪ੍ਰਿੰਸੀਪਲ ਮੈਡਮ ਮੀਨੂੰ ਭੋਲਾ ਨੇ ਮਹਿਮਾਨਾਂ ਅਤੇ ਪ੍ਰਬੰਧਕਾਂ ਦਾ ਸਵਾਗਤ ਕੀਤਾ ਅਤੇ ਕਾਲਜ ਦੀਆਂ ਸਨਮਾਨਿਤ ਵਿਦਿਆਰਥਣਾਂ ਨੂੰ ਵਧਾਈ ਦਿੱਤੀ।
ਸਨਮਾਨ ਸਮਾਗਮ ਦੌਰਾਨ ਇਨਾਮ ਹਾਸਲ ਕਰਨ ਵਾਲੀਆਂ ਵਿਦਿਆਰਥਣਾ ਵਿੱਚ ਕ੍ਰਮਵਾਰ ਐਮ ਏ ਅੰਗਰੇਜ਼ੀ, ਬੀ ਏ, ਬੀ ਕਾਮ, ਬੀ ਸੀ ਏ ਦੀਆਂ ਵਿਦਿਆਰਥਣਾ ਜੱਸੀ, ਜਸਪ੍ਰੀਤ ਕੌਰ, ਮੁਿÎਨਕਾ, ਦੀਪਿਕਾ ਨੂੰ ਵਿੱਦਿਅਕ ਪ੍ਰਾਪਤੀਆਂ ਲਈ ਅਤੇ ਡੇਜੀ, ਜੋਤੀ ਨੂੰ ਐਨ ਐਸ ਐਸ ਲਈ, ਹਰਪ੍ਰੀਤ ਕੌਰ, ਜਮੁਨਾ ਦੇਵੀ ਨੂੰ ਐਨ ਸੀ ਸੀ ਲਈ, ਮੁਨਿਕਾ, ਰੁਚਿਕਾ ਨੂੰ ਲਈ, ਮਨਜੋਤ ਕੌਰ , ਰਾਬੀਆ ਨੂੰ ਖੇਡ ਖੇਤਰ ਲਈ ਸਨਮਾਨਿਤ ਕੀਤਾ ਗਿਆ। ਸਮਾਜਿਕ ਸਾਂਝ ਸੰਸਥਾ ਬੰਗਾ ਦੇ ਨੁਮਾਇੰਦੇ ਕਿਰਪਾਲ ਸਿੰਘ ਬਲਾਕੀਪੁਰ, ਹਰਮਿੰਦਰ ਸਿੰਘ ਤਲਵੰਡੀ, ਸੁਰਜੀਤ ਮਜਾਰੀ, ਦਵਿੰਦਰ ਬੇਗ਼ਮਪੁਰੀ, ਅਮਰਜੀਤ ਸਿੰਘ ਜੀਂਦੋਵਾਲ, ਹਰੀ ਕਿਸ਼ਨ ਪਟਵਾਰੀ, ਗੁਰਨੇਕ ‘ਸ਼ੇਰ, ਪੋ .ਟੀਨੂੰ ਭੋਲਾ , ਪ੍ਰੋ. ਸੰਦੀਪ ਕੌਰ, ਪ੍ਰੋ.ਮੋਨਿਕਾ ਸਾਹਨੀ, ਪ੍ਰੋ.ਨੀਤੂ ਸੁਮਨ, ਪ੍ਰੋ.ਹਰਮਨਦੀਪ ਕੌਰ ਪ੍ਰੋ.ਪਰਮਿੰਦਰ ਕੁਮਾਰ, ਪ੍ਰੋ.ਦਕਸ਼ ਸ਼ਰਮਾ ‘ ਨੇ ਵੀ ਇਨਾਮ ਹਾਸਲ ਕਰਨ ਵਾਲੀਆਂ ਵਿਦਿਆਰਥਣਾਂ ਨੂੰ ਸ਼ੁੱਭ ਕਾਮਨਾਵਾਂ ਦਿੱਤੀਆਂ ਅਤੇ ਸੰਸਥਾ ਦੀਆਂ ਸਮਾਜਿਕ ਸੇਵਾਵਾਂ ਬਾਰੇ ਜਾਣਕਾਰੀ ਸਾਂਝੀ ਕੀਤੀ। ਇਸ ਮੌਕੇ ਆਦਿ ਵੀ ਸ਼ਾਮਲ ਸਨ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly