HOME  ‘ਸਮਾਜਿਕ ਬਰਾਬਰੀ’

 ‘ਸਮਾਜਿਕ ਬਰਾਬਰੀ’

ਮੇਜਰ ਸਿੰਘ ਬੁਢਲਾਡਾ

(ਸਮਾਜ ਵੀਕਲੀ)

25 ਨਵੰਬਰ 1949 ਨੂੰ  ਸੰਵਿਧਾਨ ਸਭਾ ਅੰਦਰ,
‘ਅੰਬੇਡਕਰ’ ਨੇ ਕੀਤਾ ਸੀ ਆਪ ਬਿਆਨ ਯਾਰੋ।
“ਸਮਾਜਿਕ,ਆਰਥਿਕ ਬਰਾਬਰੀ ਲ‌ਈ ਪੈਣਾ ਸੰਘਰਸ਼ ਕਰਨਾ,
“ਰਾਜਨੀਤਕ ਹੱਕ ਹੋ ਗ‌ਏ ਇਕ ਸਮਾਨ” ਯਾਰੋ।

‘ਸਮਾਜਿਕ ਬਰਾਬਰੀ’ ਖੜੀ ਹੈ ਜ਼ਾਤ ਪਾਤ ਉਤੇ,
ਜ਼ਿੰਨਾਂ ਚਿਰ ਜ਼ਾਤ ਪਾਤ ਦਾ ਹੁੰਦਾ ਨਹੀਂ ਨਾਸ ਲੋਕੋ।
ਉਨ੍ਹਾਂ ਚਿਰ ‘ਸਮਾਜਿਕ ਬਰਾਬਰੀ’ ਨਹੀਂ ਮਿਲਣੀ,
ਐਦਾਂ ਹੀ ਹੁੰਦੇ ਰਹਿਣਾ ਹਰਾਸ ਲੋਕੋ।

ਰੱਖਣੇ ਪੈਂਦੇ ਨੇ ਬਣਾਕੇ ‘ਜਾਤੀ’ ਸਰਟੀਫਿਕੇਟ ਸਭਨੂੰ,
ਜੋ ਪੱਕੇ ਨੇ ਊਚ ਨੀਚ ਦੇ ਇਹ ਨੇ ਪ੍ਰਮਾਣ ਯਾਰੋ।
ਇਸੇ ਕਰਕੇ ਦਲਿਤਾਂ ਦਾ ਅੱਜ ਤੱਕ ਹੋ ਰਿਹਾ ਸ਼ੋਸ਼ਣ,
ਇਹ ਤਰਾਂ ਤਰਾਂ ਦੇ ਸਹਿ ਰਹੇ ਨੇ ਅਪਮਾਨ ਯਾਰੋ।

75 ਸਾਲਾਂ ਵਿੱਚ ਨਹੀਂ ਇਨਸਾਫ਼ ਮਿਲਿਆ,
ਤੁਸੀਂ ਮਾਰੋ ਖਾਂ ਇਧਰ ਧਿਆਨ ਯਾਰੋ ।
ਬਹੁਗਿਣਤੀ ਜ਼ਾਤ ਪਾਤ ਦੀ ਸ਼ਿਕਾਰ ਇਥੇ,
ਅਨੇਕਾਂ ਗਵਾ ਬੈਠੇ ਨੇ ਆਪਣੀ ਜਾਨ ਯਾਰੋ।

ਸਮਾਜਿਕ ਬਰਾਬਰੀ ਲਈ ਤੁਸੀਂ ਸੰਘਰਸ਼ ਕਰੋ,
ਹੁਣ ‘ਸੰਵਿਧਾਨ’ ਵਿੱਚ ਸੋਧ ਕਰਵਾਓ ਦਲਿਤੋ।
‘ਜ਼ਾਤ-ਪਾਤ’ ਦੀ ਮਾਨਤਾ ਖ਼ਤਮ ਕਰਨ ਲਈ,
ਹੋਕੇ ਇੱਕਜੁੱਟ ਆਵਾਜ਼ ਉਠਾਓ ਦਲਿਤੋ।

ਮੇਜਰ ਸਿੰਘ ‘ਬੁਢਲਾਡਾ’
94176 42327

Previous articleਮੁੰਬਈ ਅੰਤਰਰਾਸ਼ਟਰੀ ਹਵਾਈ ਅੱਡੇ ਅਤੇ ਤਾਜ ਪੈਲੇਸ ਹੋਟਲ ਨੂੰ ਬੰਬ ਧਮਾਕੇ ਦੀ ਧਮਕੀ, ਦਹਿਸ਼ਤ ਫੈਲ ਗਈ
Next articleਐਸਆਈਏ ਵੱਲੋਂ ਵੱਡੀ ਕਾਰਵਾਈ: ਸ੍ਰੀਨਗਰ, ਗੰਦਰਬਲ ਅਤੇ ਹੰਦਵਾੜਾ ਵਿੱਚ ਕਈ ਥਾਵਾਂ ‘ਤੇ ਛਾਪੇਮਾਰੀ ਕੀਤੀ ਗਈ