ਬਲਾਕ ਲੰਬੀ ਵਿਖੇ ਸਮਾਜਿਕ ਸਿੱਖਿਆ ਅਤੇ ਅੰਗਰੇਜ਼ੀ ਅਧਿਆਪਕ ਸਿਖਲਾਈ ਦਾ ਦੂਸਰਾ ਗੇੜ ਮੁਕੰਮਲ।

ਸ੍ਰੀ ਮੁਕਤਸਰ ਸਾਹਿਬ (ਸਮਾਜ ਵੀਕਲੀ)  ( ਪੱਤਰ ਪ੍ਰੇਰਕ) ਜ਼ਿਲ੍ਹਾ ਸਿੱਖਿਆ ਅਫਸਰ ਸੈਕੰਡਰੀ ਸ੍ਰੀ ਜਸਪਾਲ ਮੌਂਗਾ ਜੀ ਅਤੇ ਡਾਇਟ ਪ੍ਰਿੰਸੀਪਲ ਸ੍ਰੀ ਸੰਜੀਵ ਕੁਮਾਰ ਜੀ ਦੀ ਯੋਗ ਅਗਵਾਈ ਅਤੇ ਰਹਿਨੁਮਾਈ ਵਿੱਚ ਅਧਿਆਪਕ ਦੇ ਚੱਲ ਰਹੇ ਇੱਕ ਰੋਜ਼ਾ ਟ੍ਰੇਨਿੰਗ ਸਕੂਲ ਦੀ ਸਿਖਲਾਈ ਦਾ ਅੱਜ ਦੂਜਾ ਗੇੜ ਮੁਕੰਮਲ ਹੋਇਆ।ਇਸ ਦੂਜੇ ਗੇੜ ਵਿੱਚ ਵੱਖ-ਵੱਖ ਸਕੂਲਾਂ ਦੇ ਸਮਾਜਿਕ ਸਿੱਖਿਆ ਅਤੇ ਅੰਗਰੇਜ਼ੀ ਦੇ ਅਧਿਆਪਕਾਂ ਨੇ ਭਾਗ ਲਿਆ। ਜਿਨ੍ਹਾਂ ਨੂੰ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ (ਲੜਕੇ) ਅੱਬੁਲ ਖੁਰਾਣਾ ਵਿੱਚ ਟ੍ਰੇਨਿੰਗ ਦਿੱਤੀ ਗਈ।  ਇਸ ਟਰੇਨਿੰਗ ਦੌਰਾਨ ਬਤੌਰ ਰਿਸੋਰਸ ਪਰਸਨ ਗੁਰਸ਼ਰਨ ਕੌਰ, ਗੀਤਾ ਰਾਣੀ, ਸਵਰਨਦੀਪ ਸਿੰਘ, ਰਾਜ ਕੁਮਾਰ ਸੋਨੀ ਦੁਆਰਾ ਅਧਿਆਪਕਾਂ ਨੂੰ ਟ੍ਰੇਨਿੰਗ ਪ੍ਰਦਾਨ ਕੀਤੀ ਗਈ। ਜਸਵਿੰਦਰ ਪਾਲ ਸ਼ਰਮਾ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਇਹਨਾਂ ਸੈਮੀਨਾਰਾਂ ਦੇ ਦੂਜੇ ਗੇੜ ਦੇ ਆਖਰੀ ਦਿਨ ਅਕਾਦਮਿਕ ਸਹਾਇਤਾ ਗਰੁੱਪ ਦੇ ਬੀਆਰਸੀ ਰਾਜਿੰਦਰ ਮੋਹਨ ਅਤੇ ਅਜੇ ਗਰੋਵਰ ਨੇ ਸ਼ਮੂਲੀਅਤ ਕਰਦੇ ਹੋਏ ਅਧਿਆਪਕਾਂ ਨਾਲ ਮਾਈਡ ਮੈਪ ,ਰੋਲ ਪਲੇਅ, ਈ- ਕੰਟੈਂਟ, ਜਿਹੇ ਨਵੀਆਂ ਸਿੱਖਣ ਵਿਧੀਆਂ, ਮੈਪ ਵਰਕ ਤੇ ਖੁੱਲ ਕੇ ਚਰਚਾ ਕੀਤੀ ਅਤੇ ਅਧਿਆਪਕਾਂ ਨੂੰ ਇਹਨਾਂ ਦਾ ਨਿਰੰਤਰ ਉਪਯੋਗ ਕਰਨ ਲਈ ਕਿਹਾ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj
Previous articleਬਲਾਕ ਮਸੀਤਾਂ ਦੇ ਪ੍ਰਾਇਮਰੀ ਅਧਿਆਪਕਾਂ ਦੀ ਪਹਿਲੇ ਫੇਜ਼ ਦਾ ਤਿੰਨ ਰੋਜ਼ਾ ਸੈਮੀਨਾਰ ਡਡਵਿੰਡੀ ਸ਼ੇਖੂਪੁਰ ਵਿਖੇ ਸ਼ੁਰੂ
Next articleਸ੍ਰੀ ਗੁਰੂ ਹਰਿਰਾਇ ਸਾਹਿਬ ਜੀ