ਬਰਸੀ ‘ਤੇ ਵਿਸ਼ੇਸ਼
ਬੰਗਾ (ਸਮਾਜ ਵੀਕਲੀ) (ਚਰਨਜੀਤ ਸੱਲ੍ਹਾ ) ਸਿਖਿਆ ਖੇਤਰ ਅਤੇ ਸਮਾਜਕ ਚੇਤਨਾ ਲਈ ਸਮਰਪਿਤ ਰਹੇ ਪ੍ਰਿੰਸੀਪਲ ਸੰਤ ਰਾਮ ਵਿਰਦੀ ਜੀ ਦੇ ਸਦੀਵੀ ਵਿਛੋੜੇ ਨੂੰ 5 ਸਾਲ ਹੋ ਜਾਣਾ ਇਕ ਬੁਝਾਰਤ ਜਿਹਾ ਲਗਦਾ ਹੈ। ਉਨ੍ਹਾਂ ਦੀ ਯਾਦ ਨੂੰ ਭੁਲਾਉਣਾ ਬੜੀ ਮੁਸ਼ਕਲ ਜਾਪਦਾ ਹੈ। ਉਹ ਹਮੇਸ਼ਾ ਦਿਲਾਂ ਵਿੱਚ ਵਸੇ ਰਹਿਣਗੇ। ਪ੍ਰਿੰਸੀਪਲ ਸੰਤ ਰਾਮ ਵਿਰਦੀ ਜੀ ਦਾ ਜਨਮ 15 ਅਕਤੂਬਰ 1955 ਨੂੰ ਮਾਤਾ ਗੁਰੋ ਦੇਵੀ ਦੀ ਕੁੱਖੋਂ ਪਿਤਾ ਚੰਨਣ ਰਾਮ ਦੇ ਘਰ ਹੋਇਆ। 13 ਸਾਲ ਦੀ ਉਮਰ ਵਿੱਚ ਉਨ੍ਹਾਂ ਦੇ ਪਿਤਾ ਦੀ ਮੌਤ ਹੋ ਗਈ। ਛੋਟੀ ਉਮਰੇ ਹੀ ਪਰਿਵਾਰ ਦੀਆਂ ਜ਼ਿੰਮੇਵਾਰੀਆਂ ਦੀ ਪੰਡ ਉਨ੍ਹਾਂ ਦੇ ਸਿਰ ਆ ਪਈ । ਹੱਡ ਭੰਨਵੀਂ ਮਿਹਨਤ ਕਰਦੇ ਹੋਏ ਉਨ੍ਹਾਂ ਨੇ ਐਮ . ਏ , ਐਮ . ਐੱਡ ਦੀ ਯੋਗਤਾ ਪ੍ਰਾਪਤ ਕੀਤੀ। ਉਨ੍ਹਾਂ ਨੇ ਸਰਕਾਰੀ ਮਿਡਲ ਸਕੂਲ ਬਖਲੌਰ ਤੋਂ ਬਤੌਰ ਮਾਸਟਰ ਸੇਵਾਵਾਂ ਸ਼ੁਰੂ ਕਰਕੇ , ਸਰਕਾਰੀ ਮਿਡਲ ਸਕੂਲ ਗੁਣਾਚੌਰ , ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਗੋਬਿੰਦਪੁਰ ਬਤੌਰ ਲੈਕਚਰਾਰ , ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਕੋਟ ਫਤੂਹੀ , ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਚੱਕ ਬਿਲਗਾ ਅਧਿਆਪਨ ਸੇਵਾਵਾਂ ਨਿਭਾਉਂਦੇ ਹੋਏ 2012 ਨੂੰ ਬਾਬਾ ਗੋਲਾ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਬੰਗਾ ਤੋਂ ਬਤੌਰ ਪ੍ਰਿੰਸੀਪਲ ਉਨ੍ਹਾਂ ਬੇਦਾਗ ਸੇਵਾ ਮੁਕਤੀ ਪ੍ਰਾਪਤ ਕੀਤੀ । ਸੇਵਾ ਮੁਕਤ ਪ੍ਰਿੰਸੀਪਲ ਸੰਤ ਰਾਮ ਵਿਰਦੀ ਨੇ ਇੰਗਲੈਂਡ ਅਤੇ ਅਮਰੀਕਾ ਦਾ ਵੀ ਦੌਰਾ ਕੀਤਾ ਇਸ ਦੇ ਨਾਲ-ਨਾਲ ਉਹ ਨਿੱਘੇ ਸੁਭਾਅ ਕਾਰਨ ਉਨ੍ਹਾਂ ਆਮ ਸਮਾਜ ਅਤੇ ਮਿੱਤਰਾਂ ਦੋਸਤਾਂ ਨਾਲ ਅਖੀਰ ਦਮ ਤੱਕ ਨੇੜਤਾ ਬਣਾਈ ਰੱਖੀ । 7 ਸਤੰਬਰ 2019 ਨੂੰ ਉਹ ਅਕਾਲ ਚਲਾਣਾ ਕਰ ਗਏ। ਉਨ੍ਹਾਂ ਦੀ ਸੋਚ ਅਨੁਸਾਰ 7 ਸਤੰਬਰ 2024 ਨੂੰ ਉਨ੍ਹਾਂ ਦੀ ਪੰਜਵੀਂ ਬਰਸੀ ਸਮਾਜਿਕ ਚੇਤਨਾ ਨੂੰ ਸਮਰਪਿਤ ਕਰਦਿਆਂ ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੇ ਮੰਦਰ ( ਗੁਰਦੁਆਰਾ ) ਭੀਮ ਰਾਓ ਕਲੋਨੀ ਨੇੜੇ (ਕਮਿਊਨਟੀ ਪੈਲੇਸ )ਬੰਗਾ ਵਿਖੇ ਉਨ੍ਹਾਂ ਨੂੰ ਚੇਤਨਾ ਸਮਾਗਮ ਰਾਹੀਂ ਯਾਦ ਕੀਤਾ ਜਾ ਰਿਹਾ ਹੈ ਜਿਸ ਵਿਚ ਸਮਾਜਿਕ ਅਤੇ ਸਿੱਖਿਆ ਖੇਤਰ ਨਾਲ ਸਬੰਧਤ ਉਨ੍ਹਾਂ ਦੀ ਸੋਚ ਨੂੰ ਸਮਰਪਿਤ ਬੁਲਾਰੇ ਵਿਚਾਰਾਂ ਕਰਨਗੇ ਅਤੇ ਉੱਘੇ ਮਿਸ਼ਨਰੀ ਕਲਾਕਾਰ ਹਰਨਾਮ ਬਹਿਲਪੁਰੀ ਆਪਣਾ ਮਿਸ਼ਨਰੀ ਪ੍ਰੋਗਰਾਮ ਪੇਸ਼ ਕਰਨਗੇ। ਇਸ ਸਮਾਗਮ ਵਿੱਚ ਵੱਖ-ਵੱਖ ਖੇਤਰਾਂ ‘ਚ ਉਸਾਰੂ ਭੂਮਿਕਾ ਨਿਭਾਉਣ ਵਾਲੀਆਂ ਸ਼ਖ਼ਸੀਅਤਾਂ ਨੂੰ ਪ੍ਰਿੰਸੀਪਲ ਸੰਤ ਰਾਮ ਵਿਰਦੀ ਯਾਦਗਾਰੀ ਪੁਰਸਕਾਰਾਂ ਨਾਲ ਸਨਮਾਨਿਤ ਕੀਤਾ ਜਾਵੇਗਾ ਇਨ੍ਹਾਂ ਸ਼ਖ਼ਸੀਅਤਾਂ ਵਿਚ ਪ੍ਰਿੰਸੀਪਲ ਜਗਦੀਸ਼ ਰਾਏ ਸੇਵਾ ਮੁਕਤ ਸਿਖਿਆ ਅਧਿਕਾਰੀ, ਡਾ ਕਸ਼ਮੀਰ ਚੰਦ ਮੈਨੇਜਿੰਗ ਡਾਇਰੈਕਟਰ ਐਮ ਜੇ ਲਾਈਫ ਕੇਅਰ ਹਸਪਤਾਲ ਬੰਗਾ , ਕਸ਼ਮੀਰੀ ਲਾਲ ਝੱਲੀ ਸੇਵਾ ਮੁਕਤ ਸੁਪਰਡੈਂਟ ਸੈਸ਼ਨ ਕੋਰਟ, ਡਾ ਬਖਸ਼ੀਸ਼ ਸਿੰਘ ਮੈਨੇਜਿੰਗ ਡਾਇਰੈਕਟਰ ਕਰਨ ਹਸਪਤਾਲ ਬੰਗਾ ਅਤੇ ਐਡਵੋਕੇਟ ਕੁਲਦੀਪ ਭੱਟੀ ਪ੍ਰਧਾਨ ਡਾ ਅੰਬੇਡਕਰ ਬੁੱਧਿਸਟ ਰੀਸੋਰਸ ਸੈਂਟਰ ਸੂੰਢ ਸ਼ਾਮਲ ਹਨ ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly