ਸਮਾਜਿਕ ਜਾਗ੍ਰਿਤੀ ਮੰਚ ਵੱਲੋਂ ਮਾਤਾ ਸਵਿੱਤਰੀ ਬਾਈ ਫੂਲੇ ਜੀ ਦਾ ਜਨਮ ਦਿਨ ਸੰਤੋਖਪੁਰੇ ਵਿੱਚ ਮਨਾਇਆ ਗਿਆ
*ਜਾਗਰਤੀ ਮੰਚ ਦਾ ‘ਲੋਗੋ’ ਮੁੱਖ ਵਕਤਾ ਪ੍ਰਿੰਸੀਪਲ ਪਰਮਜੀਤ ਜੱਸਲ ਨੇ ਰਿਲੀਜ਼ ਕੀਤਾ
*ਸਮਾਗਮ ਸਤਵਿੰਦਰ ਮਦਾਰਾ ਦੀ ਪ੍ਰਧਾਨਗੀ ਹੇਠ ਹੋਇਆ
ਸਮਾਜ ਵੀਕਲੀ ਯੂ ਕੇ-
ਜਲੰਧਰ, 4 ਜਨਵਰੀ (ਜੱਸਲ)- ਸਮਾਜਿਕ ਜਾਗ੍ਰਿਤੀ ਮੰਚ ਵਲੋਂ ਕ੍ਰਾਂਤੀਜੋਤੀ ਮਾਤਾ ਸਵਿੱਤਰੀ ਬਾਈ ਫੂਲੇ ਜੀ ਦਾ ਜਨਮ ਦਿਨ ਡਾ. ਅੰਬੇਡਕਰ ਭਵਨ, ਨੇੜੇ ਦੁਰਗਾ ਵਿਹਾਰ ,ਸੰਤੋਖਪੁਰਾ ਵਿਖੇ ਬੜੇ ਉਤਸ਼ਾਹ ਅਤੇ ਖੁਸ਼ੀਆਂ ਨਾਲ ਮਨਾਇਆ ਗਿਆ। ਇਸ ਸਮਾਗਮ ਦੀ ਪ੍ਰਧਾਨਗੀ ਸ੍ਰੀ ਸਤਵਿੰਦਰ ਮਦਾਰਾ ਨੇ ਕੀਤੀ। ਇਸ ਸਮਾਗਮ ਦੇ ਮੁੱਖ ਵਕਤਾ ਪ੍ਰਿੰਸੀਪਲ ਪਰਮਜੀਤ ਜੱਸਲ ਨੇ ਸੰਬੋਧਨ ਕਰਦਿਆਂ ਕਿਹਾ ਕਿ ਕ੍ਰਾਂਤੀਜੋਤ ਮਾਤਾ ਸਵਿੱਤਰੀ ਬਾਈ ਫੂਲੇ ਭਾਰਤ ਦੇ ਪਹਿਲੇ ਦਲਿਤ ਮਹਿਲਾ ਅਧਿਆਪਕਾ ਸਨ, ਜਿਨਾਂ 1ਜਨਵਰੀ 1948 ਨੂੰ ਪੂਨੇ ਵਿਖੇ ਲੜਕੀਆਂ ਲਈ ਸਿੱਖਿਆ ਵਾਸਤੇ ਪਹਿਲਾ ਸਕੂਲ ਖੋਲ੍ਹਿਆ। ਭਾਵੇਂ ਵਿਰੋਧੀ ਉਸ ‘ਤੇ ਚਿੱਕੜ ਸੁੱਟਦੇ ਰਹੇ। ਪਰ ਉਹ ਆਪਣੇ ਦ੍ਰਿੜ ਸੰਕਲਪ ‘ਤੇ ਹਮੇਸ਼ਾ ਡਟੇ ਰਹੇ, ਇੱਕ ਕਦਮ ਵੀ ਪਿੱਛੇ ਨਹੀਂ ਹਟੇ। ਮਾਨਯੋਗ ਪ੍ਰਿੰਸੀਪਲ ਪਰਮਜੀਤ ਜੱਸਲ ਵਲੋਂ “ਸਮਾਜਿਕ ਜਾਗ੍ਰਿਤੀ ਮੰਚ “ਦੇ ‘ਲੋਗੋ’ ਨੂੰ ਆਪਣੇ ਕਰ ਕਮਲਾ ਨਾਲ ਰਿਲੀਜ਼ ਕੀਤਾ ਗਿਆ ਅਤੇ ਸ੍ਰੀ ਮਦਾਰਾ ਨੂੰ ਇਸ ਉਪਰਾਲੇ ਲਈ ਵਧਾਈ ਦਿੱਤੀ।
ਸ੍ਰੀ ਸਤਵਿੰਦਰ ਮਦਾਰਾ ਨੇ ਕਿਹਾ ਕਿ ਕ੍ਰਾਂਤੀਕਾਰੀ ਮਾਤਾ ਸਵਿੱਤਰੀ ਬਾਈ ਫੂਲੇ ਜੀ ਨੇ ਔਰਤ ਜਾਤੀ ਵਾਸਤੇ ਸਕੂਲ ਖੋਲ੍ਹ ਕੇ ਸਮਾਨਤਾ ਲਈ ਅੰਦੋਲਨ ਕੀਤਾ।
ਅਸ਼ਵਨੀ ਕੁਮਾਰ ਬਲਾਚੌਰ ਨੇ ਕਿਹਾ ਕਿ ਮਹਾਤਮਾ ਜੋਤੀਬਾ ਫੂਲੇ ਨੂੰ ਬਾਬਾ ਸਾਹਿਬ ਡਾਕਟਰ ਅੰਬੇਡਕਰ ਜੀ ਆਪਣਾ ਗੁਰੂ ਮੰਨਦੇ ਸਨ।
ਅੰਬੇਡਕਰੀ ਮਿਸ਼ਨਰੀ ਸਾਥੀ ਸ਼੍ਰੀ ਰੇਸ਼ਮ ਚੰਦ ਜੱਖੂ ਸਾਬਕਾ ਇੰਸਪੈਕਟਰ ਨੇ ਕਿਹਾ ਕਿ ਸਾਨੂੰ ਇੱਕਜੁੱਟ ਹੋ ਕੇ ਬਾਬਾ ਸਾਹਿਬ ਦੇ ਕਾਰਵਾਂ ਨੂੰ ਅੱਗੇ ਵਧਾਉਣ ਲਈ ਸਹਿਯੋਗ ਕਰਨਾ ਚਾਹੀਦਾ ਹੈ।
ਸ਼੍ਰੀ ਕਰਨੈਲ ਸੰਤੋਖਪੁਰੀ ਨੇ ‘ਪੜ੍ਹੋ, ਜੁੜੋ ਤੇ ਸੰਘਰਸ਼ ਕਰੋ’ ਸਿਧਾਂਤ ‘ਤੇ ਚੱਲਣ ਦੀ ਪ੍ਰੇਰਨਾ ਦਿੱਤੀ। ਇਹਨਾਂ ਤੋਂ ਇਲਾਵਾ ਲਲਿਤ ਅੰਬੇਡਕਰੀ, ਰੋਹਿਤ ਭਾਟੀਆ ਨੇ ਵੀ ਆਪਣੇ ਵਿਚਾਰ ਪੇਸ਼ ਕੀਤੇ । ਸਮਾਗਮ ਵਿੱਚ ਵੱਖ -ਵੱਖ ਸਕੂਲਾਂ, ਕਾਲਜ ਤੋਂ ਆਏ ਵਿਦਿਆਰਥੀਆਂ ਨੇ ਮਾਤਾ ਸਵਿੱਤਰੀ ਬਾਈ ਫੂਲੇ ਜੀ ਦੇ ਜੀਵਨ ਅਤੇ ਫਲਸਫੇ ਸਬੰਧੀ ਆਪਣੀਆਂ ਰਚਨਾਵਾਂ ਪੇਸ਼ ਕੀਤੀਆਂ। ਸਮਾਜਿਕ ਜਾਗ੍ਰਿਤੀ ਮੰਚ ਵਲੋਂ ਵਿਦਿਆਰਥੀਆਂ ਨੂੰ ਸਰਟੀਫਿਕੇਟ ਦੇ ਕੇ ਸਨਮਾਨਿਤ ਕੀਤਾ ਗਿਆ।
ਸਮਾਗਮ ਦੇ ਮੁੱਖ ਵਕਤਾ ਪ੍ਰਿੰਸੀਪਲ ਪਰਮਜੀਤ ਜੱਸਲ ਨੂੰ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ। ਵਿਸ਼ੇਸ਼ ਮਹਿਮਾਨਾਂ ਦਾ ਵੀ ਸਨਮਾਨ ਕੀਤਾ ਗਿਆ। ਸਮਾਗਮ ਵਿੱਚ ਮਹਿਲਾਵਾਂ ਨੇ ਵੱਧ ਚੜ੍ਹ ਕੇ ਹਿੱਸਾ ਲਿਆ। ਜਿਹਨਾਂ ਵਿੱਚ ਜਸਵਿੰਦਰ ਕੌਰ, ਜੋਤੀ, ਪਰਮਜੀਤ ਕੌਰ, ਨਿਸ਼ਾ, ਪ੍ਰਦੀਪ ਕੌਰ, ਰਵਿੰਦਰ ਕੌਰ ਦੁਰਗਾ, ਰਾਜਦੀਪ ਕੌਰ, ਪ੍ਰੀਆ, ਰਣਜੀਤ ਕੌਰ, ਪੂਨਮ ਭਾਟੀਆ, ਰੋਹਿਤ ਭਾਟੀਆ, ਲਲਿਤ ਅੰਬੇਡਕਰੀ, ਅਮਰਜੀਤ ਸਿੱਧੂ, ਅਮਰਨਾਥ ਮਹੇ, ਹਰਿਨਾਮ ਦਾਸ, ਰਾਜ ਕੁਮਾਰ ਸਾਬਕਾ ਸਰਪੰਚ ਨੂਰਪੁਰ, ਨਿਤਿਨ ਸੰਤੋਖਪੁਰਾ, ਕੁਲਦੀਪ ਕੁਮਾਰ ਬੱਗਾ, ਪਾਲ ਜਲੰਧਰੀ, ਅਮਨ ਲਾਲ, ਗੁਰਪ੍ਰੀਤ ਬਸਰਾ, ਹਰਦੀਪ ਸਿੰਘ ਅਤੇ ਤਮੰਨਾ ਬੰਗੜ ਆਦਿ ਨੇ ਹਿੱਸਾ ਲਿਆ।
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly