(ਸਮਾਜ ਵੀਕਲੀ)
\ਛੱਡ ਪਰੇ ਤੂੰ ਬੰਦੇ ਐਵੇਂ ਕਿਉਂ ਰੋਈ ਜਾਂਦਾ ਏ
ਜਿੰਦਗੀ ਦੇ ਸੋਹਣੇ ਪਲਾਂ ਨੂੰ ਕਿਉਂ ਤੂੰ ਖੋਈ ਜਾਣਾ ਏ
ਸਮਾਂ ਹੀ ਜਿੰਦਗੀ ਵਿੱਚ ਤੈਨੂੰ ਮਿਲਿਆ ਓਏ ਸੱਜਣਾ
ਓਹ ਵੀ ਮਿਲਿਐ ਗਿਣਵਾ ਕਿਉਂ ਖੋਈ ਜਾਨਾ ਏ
ਛੱਡ ਪਰੇ ਤੂੰ ਬੰਦੇ ਐਵੇਂ ਕਿਉਂ ਰੋਈ ਜਾਂਦਾ ਏਂ।
ਮਿਹਨਤ ਕਰਦੇ ਰਹਿਣਾ ਜਿੰਦਗੀ ਦਾ ਨਾਮ ਹੈ ਦੂਜਾ
ਲੋੜੋਂ ਵੱਧ ਦੇ ਲਾਲਚ ਨੂੰ ਤੂੰ ਦਿਲੋਂ ਹੀ ਭੁੱਲਜਾ
ਜਰੂਰਤ ਜਿੰਨਾਂ ਹੈ ਤੇਰੇ ਕੋਲ ਕਿਉਂ ਲਕੋਈ ਜਾਨਾ ਏਂ
ਛੱਡ ਪਰੇ ਤੂੰ ਬੰਦੇ ਐਵੇਂ ਕਿਉਂ ਰੋਈ ਜਾਨਾ ਏਂ।
ਚਾਰ ਪੈਸੇ ਜੇ ਹੈਗੇ ਕਿਉਂ ਆਕੜ ਕੇ ਖਲੋਈ ਜਾਨਾ ਏਂ
ਇਹ ਕਿਸੇ ਦਾ ਨਾਂ ਹੋਇਆ ਰਿਸ਼ਤੇ ਖੋਈ ਜਾਨਾ ਏ
ਕੀਮਤੀ ਚੀਜਾਂ ਏਥੇ ਰਹਿ ਜਾਣਾ ਬੋਝ ਢੋਈ ਜਾਨਾ ਏ
ਛੱਡ ਪਰੇ ਤੂੰ ਬੰਦੇ ਐਵੇਂ ਕਿਉਂ ਰੋਈ ਜਾਂਦਾ ਏਂ।
ਜੀਵਨ ਦੇ ਵਿੱਚ ਤੰਦਰੁਸਤੀ ਅਣਮੁੱਲਾ ਗਹਿਣਾ ਹੈ
ਦੁੱਖ ਨੇ ਘੇਰ ਲਿਆ ਮੋਟਾ ਪੈਸਾ ਕੰਮ ਨਾ ਰਹਿਣਾ ਏ
ਸੁੱਖੀ ਸਾਂਦੀ ਵਸਦਾ ਏਂ ਫੇਰ ਵੀ ਹਉਮੈ ਢੋਈ ਜਾਨਾ ਏ
ਛੱਡ ਪਰੇ ਤੂੰ ਬੰਦੇ ਐਵੇਂ ਕਿਉਂ ਰੋਈ ਜਾਂਦਾ ਏਂ।
ਮਾਲਕ ਨੇ ਦਿੱਤਾ ਸਭ ਕੁਝ ਕਿਉਂ ਭੁਲਾਈ ਜਾਨਾ ਏ
ਥੋੜ੍ਹਾ ਜਿਹਾ ਉਣਾ ਭਾਂਡਾ ਉਸ ਵਿੱਚ ਸਮਾਈ ਜਾਨਾ ਏ
ਭਰੇ ਹੋਏ ਨੂੰ ਛੱਡ ਜਿੰਦਗੀ ਕਿਉਂ ਖੋਈ ਜਾਨਾ ਏਂ
ਛੱਡ ਪਰੇ ਤੂੰ ਬੰਦੇ ਐਵੇਂ ਕਿਉਂ ਰੋਈ ਜਾਂਦਾ ਏ
ਸੋਲਾਂ ਕਲਾ ਸੰਪੂਰਨ ਨਾ ਬਣਿਆ ਕੋਈ ਜਗ ਤੇ
ਹਰ ਰੀਝ ਜਿਸਦੀ ਪੂਰੀ ਓਹ ਹੋਇਆ ਨਾ ਜਗ ਤੇ
ਜਿੰਦਗੀ ਦਾ ਸੋਹਣੇ ਸਫ਼ਰ ਰੋਕ ਦੁੱਖ ਢੋਈ ਜਾਨਾ ਏਂ
ਧਰਮਿੰਦਰ ਛੱਡ ਪਰੇ ਤੂੰ ਐਵੇਂ ਕਿਉਂ ਰੋਈ ਜਾਂਦਾ ਏਂ।
ਧਰਮਿੰਦਰ ਸਿੰਘ ਮੁੱਲਾਂਪੁਰੀ 9872000461