(ਸਮਾਜ ਵੀਕਲੀ)
ਸੀ ਬੀ ਐਸ ਈ ਬੋਰਡ ਪੜ੍ਹੀ ਹਾਂ,
ਕਾਲਜ਼ ਵਿੱਚ ਸੀ ਪੂਰੀ ਚੜ੍ਹਾਈ ।
ਬੀ ਏ..ਐਮ ਏ ਡਿਗਰੀਆਂ ਲਈਆਂ,
ਐਮ ਫਿਲ ਦੀ ਵੀ ਕਰੀ ਪੜ੍ਹਾਈ ।
ਚਾਅ ਬੜਾ ਸੀ … ਲਵ ਮੈਰਿਜ਼ ਹੋਈ,
ਘਰਵਾਲ਼ੇ ਦਾ ਬਿਜ਼ਨਸ ਵੀ ਹਾਈ ।
ਹਨੀਮੂਨ ਮਗਰੋਂ ਗ੍ਰਹਿਸਤੀ ਦਿਖੀ ਜੋ,
ਇੱਕ ਗੱਲ ਜਾ ਕੇ ਸਮਝ ਇਹ ਆਈ ,
ਸਕੂਲ ਦੇ ਵਿੱਚ ਹਰ ਰੋਜ਼ ਸਵੇਰੇ,
ਕਿਉਂ ਜਾਂਦੀ ਸੀ ਇਹ ਪ੍ਰਾਥਨਾ ਪੜ੍ਹਾਈ।
” ਇਤਨੀ ਸ਼ਕਤੀ ਹਮੇਂ ਦੇਨਾ ਦਾਤਾ…..”
ਮਰ ਜੇਂ ਤੂੰ ਗੰਜਿਆਂ ਕਿਸੇ ਦੀ ਆਈ…!!!
ਸ਼ਿੰਦਾ ਬਾਈ