(ਸਮਾਜ ਵੀਕਲੀ)
ਮੁਸਕਰਾਹਟ
ਇਨਸਾਨੀਅਤ ਦੀ ਪਹਿਚਾਣ ਏ
ਪਸ਼ੂਆਂ ਦੇ ਚਿਹਰੇ ‘ਤੇ ਮੁਸਕਾਨ ਨ੍ਹੀਂ ਹੁੰਦੀ
ਦਿਲ ਤੋਂ ਉੱਠੀ ਤਰੰਗ ਹੀ
ਮੁਸਕਰਾਹਟ ਦਾ ਰੂਪ ਧਾਰਦੀ ਹੈ
ਪਰ, ਝੂਠੀ ਮੁਸਕਰਾਹਟ
ਸਦਾ ਅਰਥਹੀਣ ‘ਤੇ ਬੇਅਸਰ ਹੁੰਦੀ ਏ
ਮੁਸਕਰਾਉਂਦਾ ਹੋਇਆਂ ਚਿਹਰਾ
ਕੋਈ ਆਮ ਚਿਹਰਾ ਨਹੀਂ ਹੁੰਦਾ
ਬੜਾ ਭਾਗਾਂ ਵਾਲ਼ਾ ਹੁੰਦਾ ਉਹ ਜੀਵ
ਜਿਹਦੇ ਹਿੱਸੇ ਪ੍ਰਮਾਤਮਾ ਬਖਸ਼ਿਸ਼ ਕਰਦਾ
ਇਹ ਚਿਹਰਾ ਭਰਪੂਰ ਹੁੰਦਾ ਹੈ
ਆਤਮ-ਵਿਸ਼ਵਾਸ ਨਾਲ਼ ,
ਆਤਮਕ ਰੂਹਾਨੀ ਖੇੜੇ ਨਾਲ਼,
ਤੇ ਨਾਲ਼ੇ ਹੁੰਦਾ ਹੈ
ਦੂਜਿਆਂ ਦੇ ਕਲੇਜੇ ਧੂਹ ਪਾਉਣ ਵਾਲ਼ਾ,
ਬੇਗਾਨਿਆਂ ਨੂੰ ਆਪਣਾ ਬਣਾਉਣ ਵਾਲ਼ਾ,
ਆਪਣੀ ਅਮਿੱਟ ਛਾਪ ਛੱਡਣ ਵਾਲ਼ਾ,
ਆਪਣੇ ਆਲ਼ੇ-ਦੁਆਲ਼ੇ ਮਹਿਕਾਂ ਛੱਡਣ ਵਾਲ਼ਾ,
ਰੁੱਸਿਆਂ ਨੂੰ ਮਨਾਉਣ ਵਾਲ਼ਾ,
ਪੌਣਾ ‘ਚ ਸੁਗੰਧੀਆਂ ਖਿਲਾਰਨ ਵਾਲ਼ਾ,
ਦੁਖੀਆਂ ਦੇ ਦੁੱਖ ਹਰਨ ਵਾਲ਼ਾ, `
ਮੁੱਕਦੀ ਗੱਲ ਇਹ ਹੈ ਕਿ ਇਹ ਪ੍ਰਤੀਕ
ਹੁੰਦਾ ਹੈ ਰੱਬ ਦੀ ਸੋਹਣੀ ਸਿਰਜਣਾ ਦਾ ।
ਵੀਨਾ ਬਟਾਲਵੀ (ਪੰਜਾਬੀ ਅਧਿਆਪਕਾ)
ਸ ਸ ਸ ਸਕੂਲ ਕਿਲ੍ਹਾ ਟੇਕ ਸਿੰਘ-ਬਟਾਲਾ
9463229499
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly