HOME ਸਮਾਰਟ ਸਕੂਲ ਕਾਂਜਲੀ ਵਿਖੇ ਸਾਇੰਸ, ਗਣਿਤ, ਸਮਾਜਿਕ ਵਿਗਿਆਨ ਆਦਿ ਵੱਖ ਵੱਖ ਵਿਸ਼ਿਆਂ...

ਸਮਾਰਟ ਸਕੂਲ ਕਾਂਜਲੀ ਵਿਖੇ ਸਾਇੰਸ, ਗਣਿਤ, ਸਮਾਜਿਕ ਵਿਗਿਆਨ ਆਦਿ ਵੱਖ ਵੱਖ ਵਿਸ਼ਿਆਂ ਦੇ ਮੇਲੇ ਆਯੋਜਿਤ

ਅਜਿਹੇ ਮੇਲੇ ਬੱਚਿਆਂ ਵਿੱਚ ਆਤਮਵਿਸ਼ਵਾਸ ਪੈਦਾ ਕਰਦੇ ਹਨ- ਐਡਵੋਕੇਟ ਕਰਮਬੀਰ ਚੰਦੀ

ਕਪੂਰਥਲਾ  (ਸਮਾਜ ਵੀਕਲੀ)   (ਕੌੜਾ)- ਸਰਕਾਰੀ ਸੀਨੀਅਰ ਸੈਕੈਂਡਰੀ ਸਮਾਰਟ ਸਕੂਲ ਕਾਂਜਲੀ ਵਿਖੇ ਪ੍ਰਿੰਸੀਪਲ ਮਨਜੀਤ ਸਿੰਘ ਹੈਬਤਪੁਰ ਸਟੇਟ ਐਵਾਰਡੀ ਦੀ ਅਗਵਾਈ ਵਿੱਚ ਵੱਖ-ਵੱਖ ਵਿਸ਼ੇ ਸਾਇੰਸ, ਗਣਿਤ, ਸਮਾਜਿਕ ਵਿਗਿਆਨ, ਕਮਰਸ, ਇਕਨੋਮਿਸ, ਰਾਜਨੀਤੀ ਸ਼ਾਸਤਰ ਅਤੇ ਅੰਗਰੇਜ਼ੀ ਵਿਸ਼ੇ ਦੇ ਮੇਲੇ ਕਰਵਾਏ ਗਏ। ਇਸ ਮੇਲੇ ਵਿੱਚ ਬਤੌਰ ਮੁੱਖ ਮਹਿਮਾਨ ਐਡਵੋਕੇਟ ਕਰਮਬੀਰ ਸਿੰਘ ਚੰਦੀ ਹਲਕਾ ਇੰਚਾਰਜ ਆਮ ਆਦਮੀ ਪਾਰਟੀ ਕਪੂਰਥਲਾ ਨੇ ਸ਼ਮੂਲੀਅਤ ਕੀਤੀ। ਇਸ ਦੌਰਾਨ ਐਡਵੋਕੇਟ ਕਰਮਬੀਰ ਸਿੰਘ ਚੰਦੀ ਨੇ ਉਕਤ ਮੇਲੇ ਲਈ  ਬੱਚਿਆਂ ਦੀ ਮਿਹਨਤ ਤੇ ਅਧਿਆਪਕਾਂ ਦੇ ਉਪਰਾਲੇ ਦੀ ਭਰਪੂਰ ਸ਼ਲਾਘਾ ਕੀਤੀ ਤੇ ਕਿਹਾ ਕਿ ਅਜਿਹੇ ਮੇਲੇ ਬੱਚਿਆਂ ਵਿੱਚ ਆਤਮਵਿਸ਼ਵਾਸ ਪੈਦਾ ਕਰਦੇ ਹਨ। ਉਹਨਾਂ ਨੇ ਇਸ ਲਈ ਪ੍ਰਿੰਸੀਪਲ ਮਨਜੀਤ ਸਿੰਘ ਹੈਬਤਪੁਰ ਸਟੇਟ ਐਵਾਰਡੀ ਨੂੰ ਮੁਬਾਰਕਬਾਦ ਦਿੱਤੀ। ਇਸ ਤੋਂ ਪਹਿਲਾਂ ਪ੍ਰਿੰਸੀਪਲ ਮਨਜੀਤ ਸਿੰਘ ਹੈਬਤਪੁਰ ਤੇ ਸਮੂਹ ਸਟਾਫ਼ ਨੇ ਐਡਵੋਕੇਟ ਕਰਮਬੀਰ ਸਿੰਘ ਚੰਦੀ ਨੂੰ ਫੁੱਲਾਂ ਦਾ ਗੁਲਦਸਤਾ ਦੇ ਕੇ ਜੋਰਦਾਰ ਸਵਾਗਤ ਕੀਤਾ। ਇਸ ਮੇਲੇ ਨੂੰ ਵੇਖਣ ਲਈ ਵੱਖ ਵੱਖ ਸਕੂਲਾਂ ਦੇ ਅਧਿਆਪਕ ਮਾਪੇ ਅਤੇ ਪਿੰਡ ਦੇ ਪਤਵੰਤੇ ਸੱਜਣ ਸ਼ਾਮਿਲ ਹੋਏ। ਬੱਚਿਆਂ ਨੇ ਵੱਖ-ਵੱਖ ਵਿਸ਼ਿਆਂ ਦੇ ਮਾਡਲ ਅਤੇ ਚਾਰਟ ਪੇਸ਼ ਕੀਤੇ। ਬੱਚਿਆਂ ਦੀ ਪੇਸ਼ਕਾਰੀ ਬਹੁਤ ਕਮਾਲ ਦੀ ਸੀ। ਇਸ ਮੌਕੇ ਤੇ  ਸੁਖਬੀਰ ਸਿੰਘ ਰਿਟਾਇਰਡ ਪ੍ਰਿੰਸੀਪਲ, ਜਸਵੀਰ ਸਿੰਘ ਸਰਪੰਚ ਕਾਂਜਲੀ,ਜਤਿੰਦਰ ਕੌਰ ਬੀ ਐਮ ਕਪੂਰਥਲਾ-2 , ਸਿਕੰਦਰ ਸਿੰਘ ਕਬੱਡੀ ਖਿਡਾਰੀ,ਲੈਕਚਰਾਰ ਇੰਦਰਜੀਤ ਸਿੰਘ, ਲੈਕਚਰਾਰ ਰਜੇਸ਼ ਜੋਲੀ, ਲੈਕਚਰਾਰ ਰਜਨੀਤ ਕੌਰ ਲੈਕਚਰਾਰ ਹਰਮੀਤ ਕੌਰ ,ਲੈਕਚਰਰ ਚੰਦਨ, ਲੈਕਚਰਾਰ ਅਰਵਿੰਦਰ ਪਾਲ ਸਿੰਘ , ਪ੍ਰਗਟ ਸਿੰਘ ਕੈਂਪਸ ਮੈਨੇਜਰ ਗੁਰਵਿੰਦਰ ਪਾਲ ਸਿੰਘ ਐਸ ਐਸ ਮਾਸਟਰ, ਅੰਮ੍ਰਿਤਪਾਲ ਕੌਰ ਮੈਥ ਮਿਸਟਰਸ, ਰਜਨੀ ਮੈਥ ਮਿਸਟਰਸ, ਸੰਦੀਪ ਕੌਰ ਮੈਥ ਮਿਸਟਰਸ, ਅਮਨਦੀਪ ਕੌਰ ਪੰਜਾਬੀ ਮਿਸਟਰਸ, ਗੁਰਵਿੰਦਰ ਕੌਰ ਪੰਜਾਬੀ ਮਿਸਟਰਸ, ਤਜਿੰਦਰ ਕੌਰ ਸਾਇੰਸ ਮਿਸਟਰਸ, ਡਿੰਪਲ ਸਾਇੰਸ ਮਿਸਟਰਸ, ਕੀਰਤੀ ਥਾਪਰ ਹਿੰਦੀ ਮਿਸਟਰਸ, ਸਿਲਕਪ੍ਰੀਤ ਕੌਰ ਕੰਪਿਊਟਰ ਫੈਕਲਟੀ, ਅਮਨਦੀਪ ਕੌਰ ਕੰਪਿਊਟਰ ਫੈਕਲਟੀ, ਪ੍ਰਭਜੋਤ ਸਿੰਘ ਕਲਰਕ, ਸਚਿਨ ਸ਼ਰਮਾ ਅਸਿਸਟੈਂਟ, ਪਾਲ ਸਿੰਘ ਐਸ ਐਲ ਏ, ਸੁਰਜੀਤ ਕੁਮਾਰ ਐਸ ਐਲ ਏ, ਮੰਗਲ ਸਿੰਘ, ਸੁਨੇਹਾ, ਰਾਣੀ ਅਤੇ ਬਲਜਿੰਦਰ ਕੌਰ, ਅਮਰਜੀਤ ਕੌਰ ਪੰਜਾਬੀ ਲੈਕਚਰਾਰ, ਉਰਮਲਾ ਦੇਵੀ ਲਾਈਬ੍ਰੇਰੀਅਨ ਆਦਿ ਹਾਜ਼ਰ ਸਨ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj
Previous articleਭਾਈ ਮਰਦਾਨਾ ਜੀ: ਸਿੱਖ ਇਤਿਹਾਸ ਦੀ ਮਹਾਨ ਸ਼ਖਸੀਅਤ
Next article“2002 ਦੇ ਸੰਸਦ ਹਮਲੇ ਤੋਂ ਬਾਅਦ ਭਾਰਤ ਅਤੇ ਪਾਕਿਸਤਾਨ ਵਿਚਕਾਰ ਜੰਗ ਨੇੜੇ ਸੀ,” ਸਾਬਕਾ ਅਮਰੀਕੀ ਅਧਿਕਾਰੀ ਨੇ ਇੱਕ ਮਹੱਤਵਪੂਰਨ ਦਾਅਵਾ ਕੀਤਾ ਹੈ