HOME ਸਮਾਰਟ ਸਕੂਲ ਹੰਬੜਾਂ ਵਿਖੇ ਡਾਕਟਰ ਭੀਮ ਰਾਓ ਅੰਬੇਡਕਰ ਦਾ 135ਵਾਂ ਜਨਮ ਦਿਵਸ...

ਸਮਾਰਟ ਸਕੂਲ ਹੰਬੜਾਂ ਵਿਖੇ ਡਾਕਟਰ ਭੀਮ ਰਾਓ ਅੰਬੇਡਕਰ ਦਾ 135ਵਾਂ ਜਨਮ ਦਿਵਸ ਮਨਾਇਆ

    (ਸਮਾਜ ਵੀਕਲੀ)   ਸਥਾਨਕ ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਹੰਬੜਾਂ ਵਿਖੇ ਪ੍ਰਿੰਸੀਪਲ ਮੈਡਮ ਸ਼੍ਰੀਮਤੀ ਮੋਨਿਕਾ ਰਾਣੀ ਦੀ ਅਗਵਾਈ ਅਤੇ ਲੈਕਚਰਾਰ ਹਰਭਿੰਦਰ ਸਿੰਘ ਮੁੱਲਾਂਪੁਰ ਦੀ ਦੇਖ ਰੇਖ ਹੇਠ ਭਾਰਤ ਰਤਨ ਡਾਕਟਰ ਭੀਮ ਰਾਓ ਅੰਬੇਡਕਰ ਦਾ 135ਵਾਂ ਜਨਮ ਦਿਵਸ ਮਨਾਇਆ ਗਿਆ। ਸਵੇਰ ਦੀ ਸਭਾ ਵਿੱਚ ਵਿਦਿਆਰਥੀਆਂ ਨੂੰ ਸੰਬੋਧਨ ਹੁੰਦਿਆਂ ਮੁੱਲਾਂਪੁਰ ਅਤੇ  ਮੈਡਮ ਜਯਾ ਪ੍ਰਵੀਨ ਨੇ ਆਖਿਆ ਕਿ ਡਾਕਟਰ ਭੀਮ ਰਾਓ ਅੰਬੇਡਕਰ ਨੇ  ਆਪਣੇ ਜੀਵਨ ਦੌਰਾਨ ਤੰਗੀਆਂ ਤੁਰਸ਼ੀਆਂ ਅਤੇ ਜਾਤੀਵਾਦ ਦੇ ਭੇਦਭਾਵ ਨੂੰ ਸਹਿਣ ਕਰਨ ਦੇ ਬਾਵਜੂਦ ਉੱਚ ਦਰਜੇ ਦੀ ਸਿੱਖਿਆ ਗ੍ਰਹਿਣ ਕੀਤੀ ਅਤੇ ਭਾਰਤ ਦੇ ਸੰਵਿਧਾਨ ਨਿਰਮਾਣ ਵਿੱਚ ਉੱਘਾ ਯੋਗਦਾਨ ਪਾਉਂਦਿਆਂ ਦੇਸ਼ ਨੂੰ ਏਕੇ ਦੀ ਲੜੀ ਵਿੱਚ ਪਰੋਦਿਆਂ ਮੌਲਿਕ ਅਧਿਕਾਰ ,ਰਾਖਵਾਂਕਰਨ ਅਤੇ ਇਸਤਰੀਆਂ ਦੀ ਦਿਸ਼ਾ ਤੇ ਦਸ਼ਾ ਸੁਧਾਰਨ ਹਿੱਤ ਲਾਮਸਾਲ ਯੋਗਦਾਨ ਅਦਾ ਕੀਤਾ ਜਿਸ ਦੀ ਬਦੌਲਤ ਭਾਰਤ ਸਰਕਾਰ ਨੇ 1990 ਵਿੱਚ ਆਪ ਨੂੰ ਦੇਸ਼ ਦੇ ਸਰਵਉੱਚ ਸਿਵਲੀਅਨ ਅਵਾਰਡ ਭਾਰਤ ਰਤਨ ਨਾਲ ਸਨਮਾਨਿਤ ਕੀਤਾ। ਇਸ ਲਈ ਅਜਿਹੇ ਰਹਿਬਰਾਂ ਦੇ ਜਨਮ ਦਿਵਸ ਮਨਾਉਣਾ ਸਾਡਾ ਮੌਲਿਕ ਫਰਜ਼ ਬਣ ਜਾਂਦਾ ਹੈ। ਇਸ ਮੌਕੇ ਤੇ ਲੈਕਚਰਾਰ ਮੈਡਮ ਜਯਾ ਪ੍ਰਵੀਨ, ਲੈਂਕ:ਭਾਰਤ ਭੂਸ਼ਣ, ਲੈਕ:ਦਵਿੰਦਰ ਸਿੰਘ ਤਲਵੰਡੀ,ਲੈਕ: ਵਿਕਾਸ ਸ਼ਰਮਾ,ਲੈਕ: ਮੈਡਮ ਹਰਪ੍ਰੀਤ ਕੌਰ, ਲੈਕ: ਮੈਡਮ ਇੰਦੂ,ਲੈਕ: ਮੈਡਮ ਹਰਜਿੰਦਰ ਕੌਰ, ਲੈਕ: ਮੈਡਮ ਲਵਲੀਨ ਸੈਣੀ,ਮੈਡਮ ਸੁਖਵੰਤ ਕੌਰ ਪੁੜੈਣ ,ਮੈਡਮ ਅਮਰਜੀਤ ਕੌਰ ਲੁਧਿਆਣਾ, ਮੈਡਮ ਸੀਮਾ ਸ਼ਰਮਾ, ਮੈਡਮ ਹਰਿੰਦਰ ਪਾਲ ਕੌਰ, ਮੈਡਮ ਕਮਲਜੀਤ ਕੌਰ, ਮੈਡਮ ਸੋਨੀਆ ਸਹਿਗਲ ,ਮੈਡਮ ਮੰਜੂ ਕੁਮਾਰੀ, ਮਾ: ਪ੍ਰੀਤਮ ਸਿੰਘ, ਮਾ: ਰਾਜੀਵ ਕੁਮਾਰ, ਮਾ: ਜਗਜੀਤ ਸਿੰਘ ਲਲਤੋਂ ਤੋਂ ਇਲਾਵਾ ਵੋਕੇਸ਼ਨਲ ਟੀਚਰ  ਨੂਤਨ ਸਿੰਗਲਾ ਤੇ ਸੰਦੀਪ ਕੁਮਾਰ ਹਾਜ਼ਰ ਸਨ।
‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly
Previous articleI-PAC ਦੇ ਸੰਸਥਾਪਕ ਵਿਨੇਸ਼ ਚੰਦੇਲ ਨੂੰ ਪੁੱਛਗਿੱਛ ਲਈ 10 ਦਿਨਾਂ ਦੀ ਹਿਰਾਸਤ ਵਿੱਚ ਭੇਜਿਆ ਗਿਆ
Next articleਅੱਜ ਅੰਬੇਡਕਰ ਜਯੰਤੀ ‘ਤੇ ਸਟਾਕ ਮਾਰਕੀਟ ਬੰਦ