ਪੰਜਵੀਂ ਵਿੱਚੋਂ ਅੱਵਲ ਆਉਣ ਵਾਲੀ ਵਿਦਿਆਰਥਣ ਨੂੰ ਕੀਤਾ ਸਾਈਕਲ ਦੇ ਕੇ ਸਨਮਾਨਿਤ
ਪਰਵਾਸੀ ਭਾਰਤੀ ਜ਼ਰੂਰਤਮੰਦ ਬੱਚਿਆਂ ਲਈ ਮਸੀਹਾ-ਭੁਪਿੰਦਰ ਸਿੰਘ
ਕਪੂਰਥਲਾ (ਸਮਾਜ ਵੀਕਲੀ) (ਕੌੜਾ)-ਸਰਕਾਰੀ ਐਲੀਮੈਂਟਰੀ ਸਮਾਰਟ ਸਕੂਲ ਅੱਲ੍ਹਾ ਦਿੱਤਾ ਵਿਖੇ ਹਰ ਸਾਲ ਦੀ ਤਰ੍ਹਾਂ ਸਕੂਲ ਦੇ ਵਿਦਿਆਰਥੀਆਂ ਵੱਲੋਂ ਸਾਲਾਨਾ ਗਤੀ ਵਿਧੀਆਂ ਤੇ ਪਡ਼੍ਹਾਈ ਦੇ ਖੇਤਰ ਵਿੱਚ ਮੱਲ੍ਹਾਂ ਮਾਰਨ ਵਾਲੇ ਵਿਦਿਆਰਥੀਆਂ ਨੂੰ ਸਨਮਾਨਤ ਕਰਨ ਦੇ ਉਦੇਸ਼ ਨਾਲ ਸਨਮਾਨ ਸਮਾਰੋਹ ਦਾ ਆਯੋਜਨ ਹੈੱਡ ਟੀਚਰ ਹਰਜਿੰਦਰ ਸਿੰਘ ਢੋਟ ਦੀ ਅਗਵਾਈ ਹੇਠ ਕੀਤਾ ਗਿਆ। ਜਿਸ ਵਿਚ ਜਿਥੇ ਮੁੱਖ ਮਹਿਮਾਨ ਦੇ ਤੌਰ ਤੇ ਪਰਵਾਸੀ ਭਾਰਤੀ ਗੁਲਜ਼ਾਰ ਸਿੰਘ ਵੜੈਚ ਨਾਰਵੇ ਵਾਲਿਆਂ ਨੇ ਸ਼ਿਰਕਤ ਕੀਤੀ ਉਥੇ ਹੀ ਵਿਸ਼ੇਸ਼ ਮਹਿਮਾਨ ਦੇ ਤੌਰ ਤੇ ਬਲਾਕ ਸਿੱਖਿਆ ਅਧਿਕਾਰੀ ਭੁਪਿੰਦਰ ਸਿੰਘ ਵਿਸ਼ੇਸ਼ ਤੌਰ ਤੇ ਹਾਜ਼ਰ ਹੋਏ ।
ਸਮਾਗਮ ਦੀ ਪ੍ਰਧਾਨਗੀ ਭੁਪਿੰਦਰ ਸਿੰਘ ਬੀ ਪੀ ਈ ਓ ਮਸੀਤਾਂ, ਗੁਲਜ਼ਾਰ ਸਿੰਘ ਵੜੈਚ ਨਾਰਵੇ ਵਾਲੇ, ਹਰਵੰਤ ਸਿੰਘ ਵੜੈਚ ,
ਡਾ.ਸਵਰਨ ਸਿੰਘ ,ਸ.ਰਵਿੰਦਰ ਸਿੰਘ, ਸ.ਨਿਰਮਲ ਸਿੰਘ ਸੰਧਾ , ਕੁਲਵੰਤ ਸਿੰਘ ਮੈਂਬਰ ਪੰਚਾਇਤ ਸ. ਚਰਨ ਸਿੰਘ ਰਿਟਾਇਰਡ ਹੈੱਡ ਟੀਚਰ ਸ.ਰਜਿੰਦਰ ਸਿੰਘ ਸਾਂਝੇ ਤੌਰ ਤੇ ਕੀਤੀ ਪੰਜਵੀਂ ਜਮਾਤ ਵਿਚੋਂ ਪਹਿਲੇ ਸਥਾਨ ਤੇ ਆਉਣ ਵਾਲੀ ਵਿਦਿਆਰਥਣ ਰਾਧਿਕਾ ਨੂੰ ਸਾਈਕਲ ਦੇ ਕੇ ਸਨਮਾਨਿਤ ਕੀਤਾ ਗਿਆ। ਉਥੇ ਹੀ ਦੂਸਰੇ ਨੰਬਰ ਤੇ ਹਰਮਨਜੀਤ ਕੌਰ ਤੀਸਰੇ ਨੰਬਰ ਤੇ ਜਤਨ ਨੂੰ ਸਨਮਾਨਿਤ ਕਰਨ ਦੇ ਨਾਲ ਨਾਲ ਦੂਸਰੀ ਜਮਾਤ ਦੇ ਸਮੂਹ ਬੱਚਿਆਂ ਨੂੰ ਸਕੂਲ ਬੈਂਗ ਭੇਂਟ ਕੀਤੇ ਗਏ। ਸਮਾਰੋਹ ਦੌਰਾਨ ਬਲਾਕ ਸਿੱਖਿਆ ਅਧਿਕਾਰੀ ਭੁਪਿੰਦਰ ਸਿੰਘ ਨੇ ਜਿੱਥੇ ਗੁਲਜ਼ਾਰ ਸਿੰਘ ਵੜੈਚ ਦਾ ਇਸ ਪਵਿੱਤਰ ਕੰਮ ਲਈ ਧੰਨਵਾਦ ਕੀਤਾ।
ਉਥੇ ਉਨ੍ਹਾਂ ਨੇ ਕਿਹਾ ਕਿ ਪਰਵਾਸੀ ਭਾਰਤੀ ਇਨ੍ਹਾਂ ਜ਼ਰੂਰਤਮੰਦ ਬੱਚਿਆਂ ਲਈ ਮਸੀਹਾ ਹਨ। ਜੋ ਸਮੇਂ ਸਮੇਂ ਤੇ ਇਨ੍ਹਾਂ ਦੀਆਂ ਜ਼ਰੂਰਤਾਂ ਪੂਰੀਆਂ ਕਰਦੇ ਹਨ । ਸਮਾਰੋਹ ਦੇ ਅੰਤ ਵਿਚ ਸਕੂਲ ਮੁੱਖੀ ਹਰਜਿੰਦਰ ਸਿੰਘ ਢੋਟ ਨੇ ਆਏ ਹੋਏ ਸਾਰੇ ਹੀ ਮਹਿਮਾਨਾਂ, ਅਧਿਕਾਰੀਆਂ ਅਤੇ ਬੱਚਿਆਂ ਦੇ ਮਾਪਿਆਂ ਦਾ ਧੰਨਵਾਦ ਕੀਤਾ । ਇਸ ਸਮਾਰੋਹ ਨੂੰ ਸਫਲ ਬਣਾਉਣ ਵਿੱਚ ਹਰਵਿੰਦਰ ਸਿੰਘ ਵਿਰਦੀ, ਸ਼੍ਰੀਮਤੀ ਅਰਵਿੰਦਰ ਕੌਰ, ਸ੍ਰੀਮਤੀ ਕੰਵਲਜੀਤ ਕੌਰ ,ਸ੍ਰੀਮਤੀ ਰਾਣੀ ਕੌਰ ਆਦਿ ਸਮੂਹ ਸਟਾਫ ਤੋਂ ਇਲਾਵਾ ਐਸ ਐਮ ਸੀ ਕਮੇਟੀ ਮੈਂਬਰਾਂ ਤੇ ਬੱਚਿਆਂ ਦੇ ਮਾਪਿਆਂ ਨੇ ਅਹਿਮ ਭੂਮਿਕਾ ਨਿਭਾਈ ।
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly