ਹਰਜੀਤ ਸਿੰਘ ਬੀਰੇਵਾਲਾ
(ਸਮਾਜ ਵੀਕਲੀ) ਛੋਟੇ ਤੇ ਵੱਡੇ ਸਾਹਿਬਜ਼ਾਦਿਆਂ ਸਮੇਤ ਸਾਰਾ ਪਰਿਵਾਰ ਖ਼ਤਮ ਹੋ ਗਿਆ ਧਰਮ ਦੀ ਨਫਰਤ ਵਿੱਚ ਵਿਲੀਨ ਹੋ ਗਿਆ,
ਕਿਸ ਵਾਸਤੇ??
ਕੀ ਕਾਰਨ??
ਇਤਿਹਾਸਿਕ ਹਵਾਲਿਆਂ ਦੁਆਰਾ ਇਹੀ ਪੜਿਆ ਤੇ ਸੁਣਿਆ ਵੇਖਿਆ ਕੇ ਮੁਸਲਿਮ ਸ਼ਾਸ਼ਕ ਗ਼ੈਰ ਮੁਸਲਿਮਾਂ ਨੂੰ ਇਸਲਾਮ ਕਬੂਲਨ ਵਾਸਤੇ ਜਬਰਦਸਤੀ ਕਰਦਾ ਸੀ ਅਤੇ ਬਹੁਤੀ ਖਲਖਤ ਨੂੰ ਇਸਲਾਮ ਵਿੱਚ ਸ਼ਾਮਿਲ ਵੀ ਕਰ ਲਿਆ ਗਿਆ ਸੀ,
ਸਿੱਖਾਂ ਦੇ ਦਸਵੇਂ ਗੁਰੂ ਗੈਰਤ ਅਤੇ ਅਣਖ਼ ਨਾਲ ਜਿਉਣ ਦਾ ਜਜਬਾ ਆਪਣੇ ਖਿੱਤੇ ਵਿੱਚ ਵਸਦੇ ਲੋਕਾਂ ਅੰਦਰ ਭਰ ਰਹੇ ਸਨ ਅਤੇ ਲੋਕਾਂ ਨੂੰ ਜਬਰ ਜਨਾਹ ਅੱਗੇ ਹਿੱਕ ਤਾਣ ਕੇ ਖੜਨ ਵਾਸਤੇ ਪ੍ਰੇਰਿਤ ਕਰਦੇ ਰਹੇ ਅਤੇ ਆਪ ਪਰਿਵਾਰ ਸਮੇਤ ਖੜਦੇ ਵੀ ਰਹੇ, ਇਸੇ ਜੱਦੋ ਜਹਿਦ ਵਿੱਚ ਆਪਣਾ ਆਪ ਅਤੇ ਪਰਿਵਾਰ ਖ਼ਤਮ ਕਰ ਗਏ ਪਰ ਈਨ ਨਾ ਮੰਨੀ,ਗੈਰਤ ਨਾਲ ਅਣਖ਼ ਨਾਲ ਜ਼ਿੰਦਗੀ ਜਿਉਂ ਕੇ ਗਏ,
ਅੱਜ ਲਗਭਗ ਚਾਰ ਸਦੀਆਂ ਬਾਅਦ ਸਿੱਖ ਸਮਾਜ ਉਹਨਾਂ ਦੇ ਸ਼ਹੀਦੀ ਪੰਦਰਵਾੜੇ ਨੂੰ ਜਾਹੋ ਜਲਾਲ ਨਾਲ ਯਾਦ ਕਰਦਾ ਹੈ ਅਤੇ ਵਿਸ਼ੇਸ਼ ਤੌਰ ਤੇ “ਲੰਗਰ” ਲਗਾ ਕੇ ਖੁਸ਼ੀਆਂ ਪ੍ਰਾਪਤ ਕਰਨ ਦਾ ਭਰਮ ਪਾਲਦਾ ਹੈ,
ਕੀ ਸਿਰਫ ਲੰਗਰ ਲਾ ਕੇ ਖਵਾ ਕੇ ਖੁਸ਼ੀਆਂ ਪ੍ਰਾਪਤ ਕੀਤੀਆਂ ਜਾ ਸਕਦੀਆਂ ਹਨ??ਕੀ ਸਿਰਫ ਟਰੈਕਟਰਾਂ ਉੱਤੇ ਸਪੀਕਰ ਵਜਾ ਕੇ ਖੱਟੇ ਪਰਨੇ ਬੰਨ ਕੇ ਜਲੇਬੀਆਂ ਖੀਰ ਦੁੱਧ ਖਾ ਪੀ ਕੇ ਗੁਰੂ ਦੀ ਗੋਦ ਵਿੱਚ ਸਿਰ ਰੱਖਿਆ ਜਾ ਸਕਦਾ ਹੈ??
ਅੱਜ ਜ਼ੇਕਰ ਬੇਗੈਰਤ ਅਤੇ ਦਲਾਲਪੁਣੇ ਦੇ ਕਿੱਸੇ ਸਾਹਮਣੇ ਆਉਂਦੇ ਹਨ ਤਾਂ ਸੱਬ ਤੋਂ ਪਹਿਲਾਂ ਸਾਡੇ ਸਿੱਖ ਸਮਾਜ ਦੀ ਤਸਵੀਰ ਸਾਹਮਣੇ ਆਉਂਦੀ ਹੈ, ਕੁੱਖ ਵਿੱਚ ਧੀਆਂ ਖ਼ਤਮ ਕਰਨ ਤੋਂ ਸ਼ੁਰੂ ਹੋ ਜਾਓ ਤੇ ਪੰਜਾਹ ਪੰਜਾਹ ਹਜਾਰ ਡਾਲਰਾਂ ਵਿੱਚ LMIA ਵੇਚਣ ਵਿੱਚ, ਹੁਣ ਕੁੱਖ ਵਿੱਚ ਧੀਆਂ ਮਾਰਨ ਤੋਂ ਲੈ ਕੇ LMIA ਦੇ ਗੋਰਖ ਧੰਦੇ ਵਿਚਕਾਰਲੀ ਲਿਸਟ ਬਹੁਤ ਲੰਮੀ ਹੈ ਜਿਹਨਾਂ ਵਿੱਚ ਕੁਝ ਕੁ ਹਨ
ਭਰਾ ਭਰਾ ਦਾ ਵੈਰੀ ਸਿਰਫ ਚਾਰ ਸਿਆੜਾਂ ਵਾਸਤੇ ਡੂਢ ਦੋ ਕਿੱਲਿਆ ਦੇ ਠੇਕੇ ਵਾਸਤੇ, ਬੁੱਢੇ ਮਾਂ ਬਾਪ ਨੂੰ ਸੰਭਾਲਣ ਵਾਸਤੇ, ਆਵਦੀ ਆਵਦੀ ਤੀਵੀਂ ਦੀ ਫੋਕੀ ਸ਼ੋਹਰਤ ਨੂੰ ਕੈਮ ਰੱਖਣ ਵਾਸਤੇ ਭਰਾ ਹੀ ਭਰਾ ਦਾ ਵੈਰੀ ਹੈ ਤਾਂ ਸੱਬ ਤੋਂ ਜਿਆਦਾ ਲੰਗਰ ਲਗਾਉਣ ਵਾਲੀ ਕੌਮ ਵਿੱਚ
ਨਲਾਇਕ ਮੁੰਡੇ ਨੂੰ ਬਾਹਰ ਸੈੱਟ ਕਰਨ ਵਾਸਤੇ ਸੌਦੇਬਾਜ਼ੀ ਕਰਕੇ ਮਾਸੀ ਮਾਮੇ ਚਾਚੇ ਦੀ ਕੁੜੀ ਨਾਲ ਵਿਆਹ ਕੇ, ਕੁਝ ਕੁ ਤਾਂ ਮਾਮੇ ਭਾਣਜੀ ਨਾਲ ਚਾਚੇ ਭਤੀਜੀ ਨਾਲ ਸੌਹਰੇ ਬਹੂ ਨਾਲ ਨਕਲੀ ਵਿਆਹ ਕੀਤੇ ਜਾ ਰਹੇ ਹਨ ਉਹ ਵੀ ਸੱਚੇ ਮੰਨੇ ਜਾਂਦੇ ਗਿਆਰਵੇਂ ਗੁਰੂ ਦੀ ਹਾਜ਼ਰੀ ਵਿੱਚ,ਇਹ ਸੱਬ ਕੌਣ ਕਰ ਰਹੇ ਹਨ ਸ਼ਹੀਦੀ ਪੰਦਰਵਾੜੇ ਮਨਾਉਣ ਵਾਲੇ,,
ਅਖੌਤੀ ਪੰਥਕ ਭਾਵਨਾਵਾਂ ਕਰਕੇ ਗਰੀਬਾਂ ਦੇ ਕੰਮ ਧੰਦੇ ਬੰਦ ਕਰਾ ਕੇ ਮਾਰਨ ਕੁੱਟਣ ਵਾਲੇ ਕੌਣ ਹਨ??ਸ਼ਹੀਦੀ ਪੰਦਰਵਾੜੇ ਮਨਾਉਣ ਵਾਲੇ,,
ਰਾਜਨੀਤਿਕ ਪਾਰਟੀਆਂ ਦੀਆਂ ਜੁੱਤੀਆਂ ਚੱਟਣ ਵਾਲੇ ਵੀ ਸਿੱਖੀ ਦੇ ਦਮਗਜੇ ਮਾਰਦੇ ਹਨ.
ਹੱਡ ਭੰਨ ਕੰਮ ਲੈਣ ਤੋਂ ਬਾਅਦ 25 ਡਾਲਰ ਘੰਟੇ ਦੀ ਥਾਂ 12/14 ਡਾਲਰ ਦੇਣ ਵਾਲੇ ਇਹਨਾਂ ਮਿਹਨਤ ਮਜ਼ਦੂਰਾਂ ਤੋਂ ਲੁੱਟੇ ਹੋਏ ਡਾਲਰਾਂ ਨਾਲ ਲੰਗਰ ਲਾਉਂਦੇ ਹਨ, ਬੇਗੈਰਤ ਲੋਕ,
ਮਜ਼ਦੂਰਾਂ ਨਾਲ ਧੱਕਾ ਕਰਨਾ,
ਨਸ਼ਿਆਂ ਦਾ ਕਾਰੋਬਾਰ ਕਰਨਾ,
ਜਿਸ਼ਮਫ਼ਿਰੋਸ਼ੀ ਦਾ ਧੰਦਾ ਕਰਨਾ,
ਦੁੱਧ ਵਿੱਚ ਜਹਿਰ ਘੋਲ ਕੇ ਤੰਦਰੁਸਤ ਲੋਕਾਂ ਨੂੰ ਬਿਮਾਰ ਕਰਨਾ,
ਮਿਲਾਵਟੀ ਖਾਣ ਪੀਣ ਵਾਲੀਆਂ ਵਸਤੂਆਂ ਦਾ ਧੰਦਾ ਕਰਨਾ,
ਇਹ ਉਹ ਲੋਕ ਤਾਂ ਕਰਨ ਜਿਹਨਾਂ ਕੋਲ ਸਿੱਖ ਪਾਤਸ਼ਾਹਾਂ ਦਾ ਫਲਸਫ਼ਾ ਨਾ ਹੋਵੇ ਪਰ ਇਹ ਕੰਮ ਸੱਬ ਤੋਂ ਵੱਧ ਰੱਜ ਕੇ ਜ਼ੋਰ ਸ਼ੋਰ ਨਾਲ ਸ਼ਹੀਦੀ ਪੰਦਰ ਵਾੜਾ ਮਨਾਉਣ ਵਾਲੇ ਸੱਬ ਤੋਂ ਵੱਧ ਕਰਦੇ ਹਨ, ਮੂਹਰਲੀ ਕਤਾਰ ਵਿੱਚ ਹਨ,
ਕੀ ਸ਼ਹੀਦ ਇਹ ਆਖਦੇ ਹਨ ਕੇ ਸਾਰਾ ਸਾਲ ਬੇਗੈਰਤੀ ਆਲੇ ਕੰਮ ਕਰੋ ਤੇ ਕਿਸੇ ਵਿਸ਼ੇਸ਼ ਦਿਨ ਸਾਨੂੰ ਯਾਦ ਕਰੋ ਸਾਡੀ ਯਾਦ ਵਿੱਚ ਲੰਗਰ ਖਵਾਓ ਤੇ ਤੁਸੀਂ ਦੁੱਧ ਧੋਤੇ ਹੋ ਜਾਓਗੇ???
ਇਨੇ ਬੇਸ਼ਰਮ ਤੇ ਬੇਗੈਰਤ ਕੰਮ ਕਰਨ ਤੋਂ ਬਾਅਦ ਅਸੀਂ ਕਿਵੇਂ ਮਾਸੂਮ ਬਣ ਜਾਂਦੇ ਹਾਂ ਕਿਵੇਂ ਵਿਚਾਰੇ ਜਿਹੇ ਬਣ ਜਾਂਦੇ ਹਾਂ, ਰੱਬ ਹੀ ਧੰਨ ਆ ਜਿਹੜਾ ਤੁਹਾਡੀਆਂ ਬੇਗੈਰਤੀਆ ਸਿਰਫ ਤੇ ਸਿਰਫ ਲੰਗਰ ਪ੍ਰਵਾਨ ਕਰਕੇ ਬਖਸ਼ ਦਿੰਦਾ ਹੈ,
ਲੰਗਰ ਲਾਓ ਤੇ ਖਾਓ ਤੇ ਖਵਾਓ
ਗੁਰੂਆਂ ਨੂੰ ਯਾਦ ਕਰੋ
ਗੁਰਬਾਣੀ ਪੜੋ ਸੁਣੋ
ਪਰ ਬੇਗੈਰਤੀ ਪਾਸੇ ਰੱਖ ਕੇ, ਚੰਗੇ ਇਨਸਾਨ ਬਣ ਕੇ, ਨਾ ਕੇ ਦੋਗਲੇ ਅਤੇ ਕਮੀਨੇ ਬਣ ਕੇ!!!!
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj