ਕਪੂਰਥਲਾ , (ਸਮਾਜ ਵੀਕਲੀ) (ਕੌੜਾ)- ਕਪੂਰਥਲਾ ਵਿੱਚ ਸੁਲਤਾਨਪੁਰ ਲੋਧੀ ਸੜਕ ਤੇ ਰੇਲ ਕੋਚ ਫੈਕਟਰੀ (ਆਰ ਸੀ ਐਫ) ਦੇ ਨੇੜੇ ਸਥਿਤ ਝੁੱਗੀਆਂ ਵਿੱਚ ਅੱਗ ਲੱਗੀ ਹੈ। ਵੀਰਵਾਰ ਦੀ ਦੇਰ ਰਾਤ ਤੱਕ ਝੁੱਗੀਆਂ ਵਿੱਚ ਅਚਾਨਕ ਭਿਆਨਕ ਅੱਗ ਲੱਗ ਗਈ। ਅੱਗ ਲੱਗਣ ਨਾਲ ਉਥੇ ਭਗਦੜ ਮਚ ਗਈ। ਝੁੱਗੀਆਂ ਵਿੱਚ ਰਹਿਣ ਵਾਲੇ ਲੋਕ ਮਦਦ ਲਈ ਚੀਕਣ ਚਿੱਲਾਣ ਲੱਗੇ। ਅੱਗ ਦੀ ਵੱਡੀਆਂ-ਵੱਡੀਆਂ ਲਪਟਾਂ ਵੇਖ ਕੇ ਝੁੱਗੀਆਂ ਵਿੱਚ ਰਹਿਣ ਵਾਲੇ ਲੋਕਾਂ ਵਿੱਚ ਝੀਕ-ਪੁਕਾਰ ਮਚ ਗਈ। ਅੱਗ ਦੀ ਲਪਟਾਂ ਦੇ ਨਾਲ ਸਭ ਜਗ੍ਹਾ ਧੂੰਆ ਹੀ ਧੂੰਆ ਫੈਲ ਗਿਆ। ਇੱਥੇ ਇੱਕ ਪਿੱਛੋਂ ਇੱਕ ਲਗਭਗ 50 ਝੁੱਗੀਆਂ ਚਪੇਟ ਵਿੱਚ ਆਈਆਂ ਹਨ। ਅੱਗ ਫੈਲਦੀ ਜਾ ਰਹੀ ਹੈ ਅਤੇ ਲੋਕ ਅੱਧੀ ਰਾਤ ਨੂੰ ਆਪਣੇ ਆਸਰੇ ਬਚਾਉਣ ਲਈ ਟਕਟਕੀ ਨਿਗਾਹ ਨਾਲ ਉਡੀਕ ਰਹੇ ਹਨ। ਅੱਗ ਬੁਝਾਉਣ ਵਾਲੇ ਵਿਭਾਗ ਨੂੰ ਜਾਣਕਾਰੀ ਦਿੱਤੀ ਗਈ। ਫਾਇਰ ਬ੍ਰਿਗੇਡ ਦੀਆਂ ਗੱਡੀਆਂ ਜਾਣਕਾਰੀ ਮਿਲਦੇ ਹੀ ਅੱਗ ਬੁਝਾਉਣ ਲਈ ਮੌਕੇ ‘ਤੇ ਪਹੁੰਚ ਗਈਆਂ।ਪਰ ਅੱਗ ਬਹੁਤ ਭਿਆਨਕ ਹੈ।ਖ਼ਬਰ ਲਿਖੇ ਜਾਣ ਤੱਕ ਅੱਗ ‘ਤੇ ਕਾਬੂ ਪਾਉਣ ਲਈ ਫਾਇਰ ਬ੍ਰਿਗੇਡ ਦੀਆਂ ਟੀਮਾਂ ਲਗੀਆਂ ਹੋਈਆਂ ਹਨ। ਇਸ ਵੇਲੇ, ਜਾਣਕਾਰੀ ਮਿਲਦੇ ਹੀ ਭੁਲਾਣਾ ਚੌਕੀ ਪੁਲਿਸ ਵੀ ਮੋਕੇ ‘ਤੇ ਪਹੁੰਚੀ ਹੈ। ਅੱਗ ਲੱਗਣ ਨਾਲ ਲਗਭਗ 65 ਝੁੱਗੀਆਂ ਸੜ ਕੇ ਸੁਆਹ ਹੋ ਗਈਆਂ ਹਨ। ਭੁਲਾਣਾ ਚੌਕੀ ਇਂਚਾਰਜ ਏ ਐਸ ਆਈ ਦਵਿੰਦਰ ਪਾਲ ਨੇ ਦੱਸਿਆ ਕਿ ਹੁਣ ਤਕ 8 ਫਾਇਰ ਬ੍ਰਿਗੇਡ ਦੀਆਂ ਗੱਡੀਆਂ ਅੱਗ ਬੁਝਾਉਣ ਵਿੱਚ ਲੱਗੀਆਂ ਹੋਈਆਂ ਹਨ। ਭੁਲਾਣਾ ਚੌਕੀ ਇਂਚਾਰਜ ਏਐਸਆਈ ਦਵਿੰਦਰ ਪਾਲ ਨੇ ਦੱਸਿਆ ਕਿ ਉਹਨਾਂ ਦੀ ਟੀਮ ਅਤੇ ਫਾਇਰ ਬ੍ਰਿਗੇਡ ਦੀ ਟੀਮ ਵੱਲੋਂ ਪੂਰੀ ਮੁਸ਼ਤੈਦੀ ਨਾਲ ਅੱਗ ‘ਤੇ ਕਾਬੂ ਪਾਉਣ ਦੀ ਕੋਸ਼ਿਸ ਕੀਤੀ ਜਾ ਰਹੀ ਹੈ। ਅੱਗ ਨੂੰ ਅੱਗੇ ਵਧਣ ਤੋਂ ਵੀ ਰੋਕ ਲਿਆ ਗਿਆ ਹੈ। ਉਨ੍ਹਾਂ ਦੱਸਿਆ ਕਿ ਲਗਭਗ 250 ਤੋਂ ਵੱਧ ਝੁੱਗੀਆਂ ਨੂੰ ਬਚਾ ਲਿਆ ਗਿਆ ਹੈ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj
https://play.google.com/store/apps/details?id=in.yourhost.samaj