ਕੋਟ ਫਤੂਹੀ,(ਸਮਾਜ ਵੀਕਲੀ) (ਚਰਨਜੀਤ ਸੱਲ੍ਹਾ) ਜਿੱਥੇ ਅੱਜ ਸਵੇਰ ਤੋਂ ਪੈ ਰਹੇ ਮੀਂਹ ਨੇ ਪੂਰਾ ਦਿਨ ਸਾਹ ਨਹੀਂ ਲਿਆ ਉੱਥੇ ਨਜ਼ਦੀਕੀ ਪਿੰਡ ਠੀਂਡਾ ਦੇ ਗੁਰਦੁਆਰਾ ਸ੍ਰੀ ਗੁਰੂ ਰਵੀਦਾਸ ਵਿਖੇ ਅਸਮਾਨੀ ਬਿਜਲੀ ਡਿਗਣ ਨਾਲ ਗੁਰਦੁਆਰਾ ਸਾਹਿਬ ਦੀ ਇਮਾਰਤ ਉੱਪਰ ਬਣੇ ਗੁੰਬਦ ਦਾ ਨੁਕਸਾਨ ਹੋਣ ਦਾ ਸਮਾਚਾਰ ਮਿਲਿਆ ਹੈ । ਅਮਰਜੀਤ ਸਿੰਘ ਰਿਟਾਇਰ ਏ.ਐਸ.ਆਈ ,ਨੰਬਰਦਾਰ ਪ੍ਰਿਥੀ ਸਿੰਘ ,ਪ੍ਰਧਾਨ ਹੁਸਨ ਲਾਲ ,ਡਿੰਪਲ ਮਾਹੀ ਆਦਿ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਜਿੱਥੇ ਸਵੇਰੇ ਤੜਕੇ ਭਾਰੀ ਮੀਂਹ ਪਿਆ ਉਸ ਵਕਤ ਬਿਜਲੀ ਗਈ ਹੋਈ ਸੀ ਤਾਂ ਬਹੁਤ ਜੋਰਦਾਰ ਬਿਜਲੀ ਕੜਕਣ ਦੀ ਅਵਾਜ ਆਈ ਜੋ ਆਲੇ ਦੁਆਲੇ ਬਹੁਤ ਦੂਰ ਤੱਕ ਸੁਣੀ ਗਈ ।ਸਵੇਰੇ ਜਦੋਂ ਦੇਖਿਆ ਤਾਂ ਤੀਜੀ ਮੰਜਿਲ ਉੱਪਰ ਬਣੇ ਗੁਰਦੁਆਰਾ ਸਾਹਿਬ ਦਾ ਗੁੰਬਦ ਅਸਮਾਨੀ ਬਿਜਲੀ ਡਿਗਣ ਨਾਲ ਬੁਰੀ ਤਰ੍ਹਾਂ ਨਕਸਾਨਿਆ ਗਿਆ ਸੀ ਪਰ ਜਾਨੀ ਬਚਾਅ ਰਿਹਾ ।ਬਿਜਲੀ ਗਈ ਹੋਣ ਕਰਕੇ ਪਿੰਡ ਦੇ ਘਰਾਂ ਦੇ ਬਿਜਲੀ ਉਪਕਰਣਾਂ ਦਾ ਬਚਾਅ ਵੀ ਰਿਹਾ । ਪਰ ਮੌਸਮ ਨੇ ਕਰਵਟ ਬਦਲਦਿਆਂ ਗਰਮੀ ਤੋਂ ਰਾਹਤ ਦੁਆਈ ਤੇ ਸਰਦੀ ਦੇ ਮੌਸਮ ਦੀ ਸ਼ੁਰੂਆਤ ਦਾ ਅਹਿਸਾਸ ਕਰਵਾਇਆ ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly