HOME ਐਸ.ਕੇ.ਟੀ. ਪਲਾਂਟੇਸ਼ਨ ਟੀਮ ਨੇ “ਸਾਡੀ ਧਰਤੀ – ਸਾਡੀ ਜ਼ਿੰਮੇਵਾਰੀ” ਮੁਹਿੰਮ ਤਹਿਤ ਚਲਾਇਆ...

ਐਸ.ਕੇ.ਟੀ. ਪਲਾਂਟੇਸ਼ਨ ਟੀਮ ਨੇ “ਸਾਡੀ ਧਰਤੀ – ਸਾਡੀ ਜ਼ਿੰਮੇਵਾਰੀ” ਮੁਹਿੰਮ ਤਹਿਤ ਚਲਾਇਆ ਜਾਗਰੂਕਤਾ ਅਭਿਆਨ

3

*ਕੁਦਰਤ ਦੀ ਸੰਭਾਲ ਲਈ ਜਨਜਾਗਰੂਕਤਾ ਬਹੁਤ ਜ਼ਰੂਰੀ : ਰਾਜਪਾਲ ਸਿੰਘ*

ਨਵਾਂਸ਼ਹਿਰ   (ਸਮਾਜ ਵੀਕਲੀ)   (ਜਤਿੰਦਰ ਪਾਲ ਸਿੰਘ ਕਲੇਰ ) ਵਾਤਾਵਰਣ ਦੀ ਸੰਭਾਲ ਲਈ ਜਾਗਰੂਕਤਾ ਫੈਲਾਉਣ ਦੇ ਮਕਸਦ ਨਾਲ ਐਸ.ਕੇ.ਟੀ. ਪਲਾਂਟੇਸ਼ਨ ਟੀਮ ਵੱਲੋਂ ਨੇਹਰੂ ਗੇਟ ਨੇੜੇ “ਸਾਡੀ ਧਰਤੀ – ਸਾਡੀ ਜ਼ਿੰਮੇਵਾਰੀ” ਮੁਹਿੰਮ ਤਹਿਤ ਜਾਗਰੂਕਤਾ ਅਭਿਆਨ ਚਲਾਇਆ ਗਿਆ। ਇਸ ਮੁਹਿੰਮ ਦੀ ਅਗਵਾਈ ਟੀਮ ਦੇ ਸੰਸਥਾਪਕ ਅੰਕੁਸ਼ ਨਿਝਾਵਨ ਅਤੇ ਠੇਕੇਦਾਰ ਰਾਜਪਾਲ ਸਿੰਘ ਨੇ ਕੀਤੀ। ਇਸ ਮੌਕੇ ਠੇਕੇਦਾਰ ਰਾਜਪਾਲ ਸਿੰਘ ਨੇ ਲੋਕਾਂ ਨੂੰ ਵਾਤਾਵਰਣ ਸੰਭਾਲ ਬਾਰੇ ਜਾਣਕਾਰੀ ਦਿੰਦਿਆਂ ਕਿਹਾ ਕਿ ਕੁਦਰਤ ਦੀ ਸੰਭਾਲ ਲਈ ਜਨਜਾਗਰੂਕਤਾ ਬਹੁਤ ਜ਼ਰੂਰੀ ਹੈ। ਉਨ੍ਹਾਂ ਨੇ ਵੱਧਦੇ ਪ੍ਰਦੂਸ਼ਣ ਅਤੇ ਦਰੱਖਤਾਂ ਦੀ ਕਟਾਈ ‘ਤੇ ਚਿੰਤਾ ਜਤਾਈ। ਟੀਮ ਵੱਲੋਂ ਲੋਕਾਂ ਨੂੰ ਪੌਧਾਰੋਪਣ, ਪਲਾਸਟਿਕ ਦੀ ਵਰਤੋਂ ਘਟਾਉਣ ਅਤੇ ਪਾਣੀ ਬਚਾਉਣ ਲਈ ਪ੍ਰੇਰਿਤ ਕੀਤਾ ਗਿਆ। ਨਾਲ ਹੀ ਟੀਮ ਵੱਲੋਂ ਚਲਾਈ ਜਾ ਰਹੀ “ਜਨਮਦਿਨ ‘ਤੇ ਪੌਧਾਰੋਪਣ” ਮੁਹਿੰਮ ਬਾਰੇ ਵੀ ਜਾਣਕਾਰੀ ਦਿੰਦੇ ਹੋਏ ਲੋਕਾਂ ਨੂੰ ਇਸ ਨਾਲ ਜੁੜਨ ਦੀ ਅਪੀਲ ਕੀਤੀ ਗਈ। ਇਸ ਦੌਰਾਨ ਵਰੁਣ ਥਾਪਰ, ਬਲਵਿੰਦਰ ਸਿੰਘ, ਸਨੀ, ਸਾਜਨ, ਮਨਜਿੰਦਰ, ਸੁਨੀਲ ਕੁਮਾਰ , ਬਲਵੀਰ ਸਿੰਘ ਅਤੇ ਵੰਸ਼ ਮੌਜੂਦ ਰਹੇ।
‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly
Previous articleਮੈਂਬਰ ਪਾਰਲੀਮੈਂਟ ਮਲਵਿੰਦਰ ਸਿੰਘ ਕੰਗ ਨੇ ਪਿੰਡ ਸਰਹਾਲ ਕਾਜੀਆਂ ਵਿਖੇ ਵੱਖ-ਵੱਖ ਵਿਕਾਸ ਕਾਰਜਾਂ ਦਾ ਕੀਤਾ ਉਦਘਾਟਨ
Next articleਜੀ ਡੀ ਗੋਇਨਕਾ ਇੰਟਰਨੈਸ਼ਨਲ ਸਕੂਲ ਵਿਖੇ ਕਰਵਾਇਆ ਗਿਆ ਗ੍ਰੈਜੂਏਸ਼ਨ ਸਮਾਰੋਹ