ਬੀਕੇਯੂ ਲੱਖੋਵਾਲ (ਸਮਾਜ ਵੀਕਲੀ) ਡੇਰਾਬੱਸੀ, ਸੰਜੀਵ ਸਿੰਘ ਸੈਣੀ :- ਸੰਯੁਕਤ ਕਿਸਾਨ ਮੋਰਚੇ ਵੱਲੋਂ ਕਿਸਾਨ ਅੰਦੋਲਨ ਦੀ ਪੰਜਵੀਂ ਵਰੇ ਗੰਢ ਮੌਕੇ 26 ਨਵੰਬਰ ਨੂੰ ਚੰਡੀਗੜ੍ਹ ਚਲੋ ਪ੍ਰੋਗਰਾਮ ਦਾ ਇੱਕ ਵੱਡਾ ਵਿਸਾਲ ਇਕੱਠ ਦਾ ਪ੍ਰੋਗਰਾਮ ਉਲੀਕਿਆ ਹੈ ਚੰਡੀਗੜ੍ਹ ਹੋਣ ਵਾਲੇ ਇਸ ਪ੍ਰੋਗਰਾਮ ਦੇ ਬਾਰੇ ਜਥੇਬੰਦੀ ਦੇ ਦੱਪਰ ਦਫ਼ਤਰ ਵਿਖੇ ਹੋਈ ਇਕ ਮੀਟਿੰਗ ਵਿੱਚ ਸੂਬਾ ਕਾਰਜਕਾਰਨੀ ਮੈਂਬਰ ਮਨਪ੍ਰੀਤ ਸਿੰਘ ਅਮਲਾਲਾ ਨੇ ਪ੍ਰੈਸ ਬਿਆਨ ਰਾਹੀਂ ਦੱਸਿਆ ਕਿ ਚੰਡੀਗੜ੍ਹ ਵਿਖੇ ਹੋਣ ਵਾਲੇ ਇਸ ਪ੍ਰੋਗਰਾਮ ਦੇ ਵਿੱਚ ਸੰਯੁਕਤ ਕਿਸਾਨ ਮੋਰਚਾ ਕੇਂਦਰ ਅਤੇ ਪੰਜਾਬ ਸਰਕਾਰ ਤੋਂ ਰਹਿੰਦੀਆਂ ਮੁੱਖ ਮੰਗਾਂ ਦੀਆਂ ਜਿਵੇਂ ਕਿ ਕੇਂਦਰ ਵੱਲੋਂ ਦਿੱਲੀ ਅੰਦੋਲਨ ਦੇ ਵੇਲੇ ਦੀਆਂ ਮੰਨੀਆਂ ਹੋਈਆਂ ਮੰਗਾਂ ਨੂੰ ਲਾਗੂ ਕਰਵਾਉਣ ਬਿਜਲੀ ਸੋਧ ਬਿਲ 2025 ਨੂੰ ਰੱਦ ਕਰਵਾਉਣਾ ਹੜ ਪੀੜਤਾਂ ਦੀਆਂ ਮੰਗਾਂ ਮਨਵਾਉਣ ਅਤੇ ਹੜ ਰੋਕਣ ਦੇ ਲਈ ਪੱਕੇ ਪ੍ਰਬੰਧ ਕਰਵਾਉਣਾ ਟੈਕਸ ਮੁਕਤ ਵਪਾਰ ਸਮਝੌਤੇ ਦਾ ਵਿਰੋਧ ਕਰਨਾ ਗੰਨਾ ਉਤਪਾਦਕ ਕਿਸਾਨਾਂ ਦੀਆਂ ਮੰਗਾਂ ਮਨਵਾਉਣਾ ਅਤੇ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੀਆਂ ਸੈਨਟ ਦੀਆਂ ਚੋਣਾਂ ਦੀ ਬਹਾਲੀ ਕਰਵਾਉਣਾ ਆਦਿ ਹਨ ਸ੍ਰੀ ਮਨਪ੍ਰੀਤ ਸਿੰਘ ਅਮਲਾਲਾ ਨੇ ਦੱਸਿਆ ਕਿ ਕੇਂਦਰ ਸਰਕਾਰ ਸੰਵਿਧਾਨ ਦੇ 131 ਸੋਧ ਬਿਲ ਵਿਚ ਚੰਡੀਗੜ੍ਹ ਨੂੰ ਧਾਰਾ 240 ਵਿੱਚ ਸ਼ਾਮਿਲ ਕੀਤਾ ਜਾ ਰਿਹਾ ਜਿਸ ਦਾ ਕਿ ਸਿੱਧਾ ਸਿੱਧਾ ਅਸਰ ਪੰਜਾਬ ਉੱਤੇ ਪੈ ਰਿਹਾ ਹੈ ਇਸ ਦੇ ਨਾਲ ਪੰਜਾਬ ਦੇ ਰਾਜਪਾਲ ਨੂੰ ਚੰਡੀਗੜ੍ਹ ਦੇ ਪ੍ਰਸ਼ਾਸਕ ਵਜੋਂ ਨਿਯੂਕਤ ਨਹੀਂ ਕੀਤਾ ਜਾਵੇਗਾ ਜਿਸ ਕਾਰਨ ਪੰਜਾਬ ਦਾ ਹੱਕ ਚੰਡੀਗੜ੍ਹ ਤੋਂ ਪੂਰੀ ਤਰ੍ਹਾਂ ਨਾਲ ਸਮਾਪਤ ਹੋ ਜਾਵੇਗਾ ਸ੍ਰੀ ਅਮਲਾਲਾ ਨੇ ਦੱਸਿਆ ਕਿ ਹੈ ਕੇਂਦਰ ਸਰਕਾਰ ਵੱਲੋ ਚੰਡੀਗੜ੍ਹ ਯੂਨੀਵਰਸਿਟੀ ਬਾਰੇ ਦਿੱਤੇ ਗਏ ਬਿਆਨ ਨੂੰ ਨੀਰਾਧਰ ਝੂਠ ਦੱਸਿਆ ਅਤੇ ਇਸ ਨੂੰ ਪੰਜਾਬ ਨਾਲ ਕੋਝਾ ਮਜਾਕ ਕਰਾਰ ਦਿੱਤਾ ਸ੍ਰੀ ਅਮਲਾਲਾ ਨੇ 26 ਨਵੰਬਰ ਨੂੰ ਹੋਣ ਵਾਲੇ ਇਸ ਇਕੱਠ ਵਿੱਚ ਜਥੇਬੰਦੀ ਦੇ ਸਾਰੇ ਮੈਂਬਰ ਵਰਕਰ ਅਹੁਦੇਦਾਰਾਂ ਅਤੇ ਧਾਰਮਿਕ ਅਤੇ ਸਮਾਜ ਸੇਵੀ ਜਥੇਬੰਦੀਆਂ ਨੂੰ ਵੱਧ ਚੜ ਕੇ ਹਿੱਸਾ ਲੈਣ ਦੀ ਅਪੀਲ ਕੀਤੀ ਮੀਟਿੰਗ ਵਿੱਚ ਇਸ ਮੌਕੇ ਸ੍ਰੀ ਅਮਲਾਲਾ ਤੋਂ ਇਲਾਵਾ ਹਰੀ ਸਿੰਘ ਬਹੋੜਾ ਨਿੱਕਾ ਸਿੰਘ ਝਰਮੜੀ ਕੇਹਰ ਸਿੰਘ ਜਡਿਆਲਾ ਹਰਪਾਲ ਸਿੰਘ ਚੌਂਦਹੇੜੀ ਲਾਲ ਸਿੰਘ ਚਡਿਆਲਾ ਜਗਤਾਰ ਸਿੰਘ ਜਵਾਹਰਪੁਰ ਗੁਲਾਬ ਸਿੰਘ ਬੈਰ ਮਾਜਰਾ ਰਾਮ ਸਿੰਘ ਜੰਡਲੀ ਸਮੇਤ ਕਿਸਾਨ ਕਿਸਾਨ ਵੀਰ ਹਾਜ਼ਰ ਸਨ।
HOME *ਐਸਕੇਐਮ ਦੇ ਚੰਡੀਗੜ੍ਹ ਚਲੋ ਪ੍ਰੋਗਰਾਮ ਦੇ ਵਿੱਚ ਵੱਡੀ ਗਿਣਤੀ ਵਿੱਚ ਜਥਾ ਹੋਵੇਗਾ...



