ਨਵਾਂਸ਼ਹਿਰ/ਰਾਹੋਂ (ਸਮਾਜ ਵੀਕਲੀ) (ਸਤਨਾਮ ਸਿੰਘ ਸਹੂੰਗੜਾ) ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਦੇ ਪੈਰਾ ਲੀਗਲ ਵਲੰਟੀਅਰ ਬਲਦੇਵ ਭਾਰਤੀ ਨੇ ਇੱਥੇ ਜਾਗਰੂਕਤਾ ਕੈਂਪ ਦੌਰਾਨ ਦੱਸਿਆ ਕਿ ‘ਪ੍ਰਧਾਨ ਮੰਤਰੀ ਵਿਸ਼ਵਕਰਮਾ’ ਯੋਜਨਾ ਲਈ ਕੇਂਦਰ ਸਰਕਾਰ ਵਲੋਂ ਵਿੱਤੀ ਸਾਲ 2023-24 ਤੋਂ ਵਿੱਤੀ ਸਾਲ 2027-28 ਤੱਕ 13,000 ਕਰੋੜ ਰੁਪਏ ਵਿੱਤੀ ਖਰਚਾ ਰਖਿਆ ਗਿਆ । ਇਸ ਸਕੀਮ ਅਧੀਨ ਪ੍ਰਾਪਤ ਅਰਜ਼ੀਆਂ ਦੀ ਜਾਂਚ ਪੜਤਾਲ ਡਿਪਟੀ ਕਮਿਸ਼ਨਰ ਦੀ ਰਹਿਨੁਮਾਈ ਹੇਠ ਪੀ ਐੱਮ ਵਿਸ਼ਵਕਰਮਾ ਯੋਜਨਾ ਜ਼ਿਲ੍ਹਾ ਇੰਪਲੀਮੈਂਟਿੰਗ ਕਮੇਟੀ ਕਰਦੀ ਹੈ। ਚੁਣੇ ਹੋਏ ਲਾਭਪਾਤਰੀਆਂ ਦੀ 5 ਦਿਨ ਬੇਸਿਕ ਅਤੇ 15 ਦਿਨ ਅਡਵਾਂਸ ਟ੍ਰੇਨਿੰਗ ਹੁੰਦੀ ਹੈ ਅਤੇ ਇਸ ਦੌਰਾਨ ਉਨ੍ਹਾਂ ਨੂੰ ਵਜੀਫਾ ਵੀ ਮਿਲਦਾ ਹੈ। ਡੀ ਐੱਲ ਐੱਸ ਏ ਦੇ ਪੀ ਐੱਲ ਵੀ ਬਲਦੇਵ ਭਾਰਤੀ ਨੇ ਦੱਸਿਆ ਕਿ ਇਸ ਸਕੀਮ ਅਧੀਨ 18 ਵੱਖ ਵੱਖ ਤਰਾਂ ਤੇ ਕਿੱਤਿਆਂ ਦੇ ਹੁਨਰਮੰਦ ਜਿਵੇ ਕਿ ਤਰਖਾਣ, ਘੁਮਿਆਰ, ਨਾਈ, ਧੋਬੀ, ਦਰਜੀ, ਲੁਹਾਰ, ਪਲੰਬਰ, ਮਾਲਾਕਾਰ, ਰਾਜ ਮਿਸਤਰੀ, ਮੋਚੀ, ਜੁੱਤੀਆਂ ਬਣਾਉਣ ਵਾਲੇ, ਰਾਜ ਮਿਸਤਰੀ, ਪੱਥਰ ਦੇ ਮੂਰਤੀਕਾਰ, ਟੋਕਰੀਆਂ ਬਣਾਉਣ ਵਾਲੇ, ਝਾੜੂ ਬਣਾਉਣ ਵਾਲੇ, ਕਿਸ਼ਤੀ ਨਿਰਮਾਤਾ, ਖਿਡੌਣੇ ਬਣਾਉਣ ਵਾਲੇ, ਸੁਨਿਆਰ, ਮਿੱਟੀ ਦੇ ਭਾਂਡੇ ਬਣਾਉਣ ਵਾਲੇ ਹੇਅਰ ਕਟਿੰਗ ਵਾਲੇ ,ਮਾਲਾ ਬਣਾਉਣ ਵਾਲੇ ਅਤੇ ਤਾਲੇ ਬਣਾਉਣ ਵਾਲੇ ਆਦਿ ਲਾਭ ਲੈ ਸਕਦੇ ਹਨ। ਇਸ ਲਾਭ ਵਿੱਚ ਟ੍ਰੇਨਿੰਗ, ਟੂਲ ਕਿੱਟ ਲਈ 15000/- ਰੁ ਅਤੇ ਰਿਆਇਤੀ ਵਿਆਜ ਦਰਾਂ ਤੇ ਪਹਿਲਾਂ 1 ਲੱਖ ਰੁਪਏ ਅਤੇ ਕਰਜ਼ਾ ਵਾਪਿਸ ਕਰਨ ਉਪਰੰਤ 2 ਲੱਖ ਰੁਪਏ ਦਾ ਕਰਜ਼ਾ ਸ਼ਾਮਲ ਹਨ । ਇਸ ਸਕੀਮ ਦਾ ਲਾਭ ਉਠਾਉਣ ਦੇ ਇੱਛੁਕ ਵਿਅਕਤੀ ਆਪਣੇ ਆਧਾਰ ਕਾਰਡ ਅਤੇ ਬੈਂਕ ਖਾਤੇ ਸਮੇਤ ਨਜ਼ਦੀਕੀ ਕਾਮਨ ਸਰਵਿਸ ਸੈਂਟਰ ਵਿਖੇ ਜਾ ਕੇ ਰਜਿਸਟਰੇਸ਼ਨ ਕਰਵਾ ਸਕਦੇ ਹਨ ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly