ਹੁਨਰਮੰਦਾਂ ਦੇ ਧਿਆਨ ਹਿੱਤ

ਅਮਰਜੀਤ ਸਿੰਘ ਤੂਰ
(ਸਮਾਜ ਵੀਕਲੀ) 
ਰੱਬ ਨੇ ਹਰ ਇੱਕ ਬੰਦੇ ਨੂੰ ਗੁਣ ਦਿੱਤੇ ਨੇ,
ਬਸ ਤੁਸੀਂ ਤਾਂ ਕੋਸ਼ਿਸ਼ ਕਰਨੀ ਹੈ ਉਭਾਰਨ ਦੀ।
ਤੁਹਾਡੇ ਹੁਨਰ ਦਾ ਵਿਕਾਸ ਹੋਵੇਗਾ, ਫਰੀ ਵੰਡ ਕੇ ਲੁਕਾਈ ਵਿੱਚ ਉਸਦਾ ਕਰਜਾ ਤਾਰਨ ਦੀ।
ਆਪਣੇ ਹੁਨਰ ਤੋਂ ਕਮਾਈ ਕਰੋ, ਪਰ ਲਾਲਚ ਵਿੱਚ ਪੈ ਕੇ ਛਿੱਲ ਲਾਹੋ ਨਾ।
ਦੁਨੀਆਂ ਦੇ ਵਿੱਚ ਦੁਖੀ ਬਹੁਤ ਨੇ ਉਹਨਾਂ ਦੇ ਜਖਮਾਂ ਤੇ ਲੂਣ ਪਾ ਕੇ ਜ਼ੁਲਮ ਢਾਹੋ ਨਾ।
ਜੇ ਕੋਈ ਗੁਣ ਵਾਹਿਗੁਰੂ ਬਖਸ਼ੇ ਨੇ, ਬਾਬੇ ਨਾਨਕ ਵਾਂਗੂੰ ਵੰਡਿਆ ਕਰ।
ਭੁੱਖਿਆਂ ਸਾਧੂਆਂ ਤਾਈਂ ਲੰਗਰ ਛਕਾ ਕੇ ਉਹਨਾਂ ਦੀਆਂ ਅਸੀਸਾਂ ਮੰਗਿਆ ਕਰ।
ਗੁਮਾਨ ਨਾ ਕਰਿਆ ਕਰ, ਰਸ਼ਕ ਕਰਿਆ ਕਰ, ਹੁਨਰ ਦਾ, ਸਾਰਾ ਬ੍ਰਹਿਮੰਡ ਉਸ ਦੀ ਜਾਇਦਾਦ ਬੰਦਿਆ।
ਤੈ ਕੁਝ ਨਾਲ ਨ੍ਹੀਂ ਲੈ ਜਾਣਾ, ਇਕ ਜਾਨ ਹੀ ਲੈ ਕੇ ਆਇਆ ਸੀ, ਉਹ ਵੀ ਖੁਦਾ ਨੇ ਲੈ ਲੈਣੀ ਕੀਹਨੂੰ ਕਰੇਂਗਾ ਫਰਿਆਦ ਬੰਦਿਆ।
ਅਮਰਜੀਤ ਸਿੰਘ ਤੂਰ ਪਿੰਡ ਕੁਲਬੁਰਛਾਂ ਜਿਲਾ ਪਟਿਆਲਾ
 ਫੋਨ ਨੰਬਰ : 9878469639
Previous articleਕਹਾਣੀ – ਪੀ ਆਰ
Next articleਨਿਰਾਦਰੀ