ਅਮਰੀਕਾ ਨਕੋਦਰ ਮਹਿਤਪੁਰ (ਸਮਾਜ ਵੀਕਲੀ) (ਹਰਜਿੰਦਰ ਪਾਲ ਛਾਬੜਾ) ਕਬੱਡੀ ਦੀ ਦੁਨੀਆਂ ਵਿੱਚ ਰਾਇਲ ਕਿੰਗ ਯੂ ਐਸ ਏ ਇੱਕ ਵੱਡਾ ਬਰਾਂਡ ਬਣ ਚੁੱਕਿਆ ਹੈ। ਜਿਸ ਦੀ ਅਗਵਾਈ ਵਿੱਚ ਦੁਨੀਆਂ ਭਰ ਵਿੱਚ ਉੱਚ ਪੱਧਰੀ ਕਬੱਡੀ ਖੇਡੀ ਜਾ ਰਹੀ ਹੈ। ਕਬੱਡੀ ਦੀ ਦੁਨੀਆਂ ਦੇ ਰਾਇਲ ਪ੍ਰਮੋਟਰ ਸ੍ ਸਰਬਜੀਤ ਸਿੰਘ ਸੱਬਾ ਥਿਆੜਾ, ਬਖਸਿੰਦਰ ਕੌਰ ਥਿਆੜਾ, ਜੂਨੀਅਰ ਥਿਆੜਾ, ਹਰਮਨ ਥਿਆੜਾ ਨੇ ਮੀਲ ਪੱਥਰ ਗੱਡੇ ਹਨ। ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਨੂੰ ਸਮਰਪਿਤ ਛੇਵਾਂ ਸ੍ਰੀ ਨਨਕਾਣਾ ਸਾਹਿਬ ਕਬੱਡੀ ਕੱਪ 15 ਦਸੰਬਰ ਨੂੰ ਡਿਜਕੋਟ ਫੈਸਲਾਬਾਦ ਵਿੱਖੇ ਖੇਡਿਆ ਜਾਵੇਗਾ। ਜਿਸ ਵਿੱਚ ਲੱਖਾ ਰੁਪਏ ਦੇ ਨਕਦ ਇਨਾਮ ਦਿੱਤੇ ਜਾਣਗੇ। ਇਸ ਸਬੰਧੀ ਜਾਣਕਾਰੀ ਦਿੰਦਿਆਂ ਕਬੱਡੀ ਪ੍ਮੋਟਰ ਸੱਬਾ ਥਿਆੜਾ ਅਤੇ ਕੇਚ ਸਿੰਦੂ ਸਵੱਦੀ ਨੇ ਦੱਸਿਆ ਕਿ ਨਨਕਾਣਾ ਸਾਹਿਬ ਕਬੱਡੀ ਕੱਪ ਕਬੱਡੀ ਇਤਿਹਾਸ ਦਾ ਪਹਿਲਾ ਵੱਡੀ ਇਨਾਮੀ ਰਾਸੀ ਵਾਲਾ ਕਬੱਡੀ ਕੱਪ ਹੋਵੇਗਾ। ਜਿਸ ਵਿੱਚ ਪਹਿਲਾ ਇਨਾਮ ਤੀਹ ਲੱਖ ਰੁਪਏ ਦੂਜਾ ਇਨਾਮ ਵੀਹ ਲੱਖ ਰੁਪਏ ਤੀਜਾ ਚੌਬਾ ਇਨਾਮ ਚਾਰ ਚਾਰ ਲੱਖ ਰੁਪਏ ਪੰਜਵਾਂ ਛੇਵਾਂ ਇਨਾਮ ਤਿੰਨ ਤਿੰਨ ਲੱਖ ਰੁਪਏ ਹੋਵੇਗਾ। ਇਸ ਦੇ ਨਾਲ ਹੀ ਕਾਰਾਂ, ਮੋਟਰਸਾਇਕਲ, ਟਰੈਕਟਰ ਅਤੇ ਹੋਰ ਵੀ ਮਾਣ ਸਨਮਾਨ ਨਕਦ ਰੂਪ ਵਿੱਚ ਖਿਡਾਰੀਆਂ ਨੂੰ ਦਿੱਤੇ ਜਾਣਗੇ। ਇਸ ਕਬੱਡੀ ਕੱਪ ਨੂੰ ਲੈਕੇ ਕਬੱਡੀ ਪੇ੍ਮੀਆ ਵਿੱਚ ਬਹੁਤ ਉਤਸਾਹ ਪਾਇਆ ਜਾ ਰਿਹਾ ਹੈ। ਕਬੱਡੀ ਕੱਪ ਦੀਆਂ ਤਿਆਰੀਆਂ ਮੁਕੰਮਲ ਹੋ ਚੁੱਕੀਆਂ ਹਨ। ਛੇ ਟੀਮਾਂ ਵਿੱਚ ਸ਼ਾਨਦਾਰ ਮੈਚ ਖੇਡੇ ਜਾਣਗੇ। ਕਬੱਡੀ ਇਤਿਹਾਸ ਵਿੱਚ ਸੱਬਾ ਥਿਆੜਾ ਦਾ ਇਹ ਇੱਕ ਹੋਰ ਨਿੱਗਰ ਉਪਰਾਲਾ ਹੈ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly