ਕਪੂਰਥਲਾ (ਸਮਾਜ ਵੀਕਲੀ) (ਕੌੜਾ)- ਪੰਜਾਬ ਸਰਕਾਰ ਵੱਲੋਂ ਪੇਸ਼ ਕੀਤਾ ਗਿਆ ਛੇਵਾਂ ਪੇ ਕਮਿਸ਼ਨ ਜੋ ਕਿ ਸਰਕਾਰ ਵੱਲੋਂ ਪਹਿਲਾਂ ਹੀ ਪੰਜ ਸਾਲ ਲਟਕਾ ਕੇ ਦਿੱਤਾ ਗਿਆ ਹੈ। ਉਹ ਵੀ ਇੱਕ ਧੋਖੇ ਤੋਂ ਵੱਧ ਕੇ ਕੁਝ ਨਹੀਂ । ਇਸ ਸਬੰਧੀ ਗੱਲਬਾਤ ਕਰਦਿਆਂ ਅਧਿਆਪਕ ਦਲ ਦੇ ਸੂਬਾ ਮੀਤ ਪ੍ਰਧਾਨ ਗੁਰਮੁੱਖ ਸਿੰਘ ਬਾਬਾ ਨੇ ਕਿਹਾ ਕਿ ਪਹਿਲਾਂ ਤੋਂ ਪੰਜਾਬ ਸਰਕਾਰ 144 ਮਹੀਨਿਆਂ ਦਾ ਡੀ ਏ ਦਾ ਬਕਾਇਆ ਦੱਬੀ ਬੈਠੀ ਹੈ ਤੇ ਹੁਣ ਪੇ ਕਮਿਸ਼ਨ ਦੀ ਰਿਪੋਰਟ ਵਿੱਚ ਪੰਜਵੇਂ ਪੇ ਕਮਿਸ਼ਨ ਚੌਵੀ ਕੈਟਾਗਰੀਆਂ ਨੂੰ ਉਚੇਚੇ ਪੇ ਬੈਂਡ ਦਿੱਤੇ ਗਏ ਹਨ, ਅਤੇ 215 ਕੈਟਾਗਰੀਆਂ ਦੀ ਗਰੇਡ ਪੇ ਕੈਬਨਿਟ ਸਬ ਕਮੇਟੀ ਵੱਲੋਂ ਤੱਥਾਂ ਦੇ ਆਧਾਰ ਤੇ ਰਿਵਾਈਜ਼ ਕੀਤੀ ਗਈ ਸੀ। ਛੇਵੇਂ ਪੇ ਕਮਿਸ਼ਨ ਵੱਲੋਂ ਹੁਣ 239 ਕੈਟਾਗਿਰੀ ਦੇ ਪੇ ਸਕੇਲਾਂ ਤੇ ਪੇ ਬੈਂਡਾਂ ਨੂੰ ਰੀਵਾਈਜ਼ ਕਰਨ ਦਾ ਫ਼ੈਸਲਾ ਨਿੰਦਣਯੋਗ ਹੈ।
ਅਧਿਆਪਕ ਦਲ ਦੇ ਜ਼ਿਲ੍ਹਾ ਪ੍ਰਧਾਨ ਮੇਜਰ ਸਿੰਘ, ਜਨਰਲ ਸਕੱਤਰ ਦਲਵਿੰਦਰਜੀਤ ਸਿੰਘ, ਦੀਪਕ ਆਨੰਦ, ਭਾਗ ਸਿੰਘ ,ਤੀਰਥ ਸਿੰਘ, ਗੁਰਪ੍ਰੀਤ ਮਾਨ, ਬਲਜਿੰਦਰ ਸਿੰਘ , ਕਮਲਜੀਤ ਬਾਵਾ , ਵਿਕਰਮਜੀਤ ਸਿੰਘ, ਰਣਜੀਤ ਸਿੰਘ, ਵਤਿੰਦਰ ਕਾਲੀਆ, ਰਵਿੰਦਰ ਸਿੰਘ, ਸਰਬਜੀਤ ਸਿੰਘ, ਸੁਖਦੀਪ ਸਿੰਘ, ਸੁਖਵਿੰਦਰ ਸਿੰਘ ,ਜੀਵਨ ਪ੍ਰਕਾਸ਼ ,ਪ੍ਰਤਾਪ ਸਿੰਘ, ਮੁਹੰਮਦ ਅਨਸਾਰੀ, ਰਾਜਿੰਦਰ ਸਿੰਘ ,ਅਮਨਦੀਪ ਮਹਿਮਾਨ, ਰਾਜੇਸ਼ ਸ਼ਰਮਾ ,ਪ੍ਰਦੀਪ ਚੌਹਾਨ ,ਸੁਖਵਿੰਦਰ ਸਿੰਘ, ਸਾਹਿਬ ਸਿੰਘ ,ਲਖਵਿੰਦਰ ਸਿੰਘ, ਨਿਰਮਲ ਸਿੰਘ, ਗਗਨ ਅਟਵਾਲ, ਬਲਵੀਰ ਸਿੰਘ ,ਹਰਜਿੰਦਰ ਸਿੰਘ, ਅਸ਼ੀਸ਼ ਕੁਮਾਰ, ਸੁਰਿੰਦਰ ਸਿੰਘ, ਤੇਜਿੰਦਰਪਾਲ ਸਿੰਘ ਆਦਿ ਨੇ ਕਿਹਾ ਕਿ ਪੇ ਕਮਿਸ਼ਨ ਦੇ ਖ਼ਿਲਾਫ਼ ਹਮਖਿਆਲੀ ਜਥੇਬੰਦੀਆਂ ਨਾਲ ਮਿਲ ਕੇ ਜਲਦ ਹੀ ਸੰਘਰਸ਼ ਸ਼ੁਰੂ ਕੀਤਾ ਜਾ ਰਿਹਾ ਹੈ
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly