(ਸਮਾਜ ਵੀਕਲੀ)
ਕਈਆਂ ਦੇ ਜਿਗਰ ਦੇ ਟੋਟੇ ਭੈਣਾਂ,,
ਕਈਆਂ ਦੀ ਜਿੰਦ ਜਾਨ॥
ਕਈਆਂ ਦੇ ਗੇਂਦੇ ਕਮਲ ਨੇ ਭੈਣਾਂ,,
ਕਈਆਂ ਦਾ ਨੇ ਮਾਣ॥
ਜਿੰਨਾ ਵੀਰਾਂ ਦੇ ਕੋਲ ਨੇ ਭੈਣਾਂ,,
ਤਿਨਾਂ ਦੀ ਜੱਗ ਵਿੱਚ ਸ਼ਾਨ॥
ਯਾਦ ਕਰਨ ਤੇ ਰੋਂਦੇ ਹੱਸਦੇ,,
ਜਦ ਭੈਣਾਂ ਵਿਆਹੀਆਂ ਜਾਣ॥
ਵੀਰਾਂ ਨੂੰ ਭੈਣਾਂ ਰੋਟੀ ਪੁੱਛਦੀਅਾ,,
ਭਾਵੇਂ ਆਪ ਨਾ ਖਾਣ॥
ਵੀਰ ਵਹੁਟੀ ਦਾ ਚਾਅ ਭੈਣਾਂ ਨੂੰ,,
ਭਾਬੋ ਤੋਂ ਵਾਰੇ ਜਾਣ॥
ਭੈਣਾਂ ਹੋਣ ਬੇਬੇ ਨਾਨਕੀ ਵਰਗੀਆਂ,,
ਹੋਣ ਵੀਰੇ ਚ ਗੁਣ ਮਹਾਨ॥
ਲੱਖ ਬੁਰੇ ਬਈ ਵੀਰੇ ਹੋਵਣ,,
ਭੈਣਾਂ ਫਿਰ ਵੀ ਰੱਖਣ ਧਿਆਨ॥
ਮੰਗਤ ਸਿੰਘ ਬਾਬਾ
ਸਮਾਜ ਵੀਕਲੀ’ ਐਪ ਡਾਊਨ ਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly