(ਸਮਾਜ ਵੀਕਲੀ)
ਤਾਈ ਭਾਨੀ ਭੱਠੀ ਵਾਲੀ, ਭੱਠੀ
ਰੋਜ਼ ਤਪਾਉਦੀ ਸੀ,
ਹੁੰਦਾ ਸੀ ਜਦ ਬੱਗਾ ਵੇਲਾ ਘੜੀ
ਜਾਂ ਚਾਰ ਵਜਾਉਂਦੀ ਸੀ।
ਖੂਬ ਰੌਣਕਾਂ ਲੱਗਦੀਆਂ ਉੱਥੇ
ਜਿੱਥੇ ਭੁੰਨਦੀ ਦਾਣੇ ਸੀ,
ਬੰਨ ਟੋਲੀਆਂ ਆ ਕੇ ਜੁੜਦੇ ਕੀ
ਬੱਚੇ ਕੀ ਸਿਆਣੇਂ ਸੀ।
ਆਜਾ ਨਾਜਰਾ ਆਜਾ ਬੰਤਿਆ
ਇੱਕ ਦੂਜੇ ਤਾਂਈ ਕਹਿੰਦੇ ਸੀ,
ਆਪਸ ਦੇ ਵਿੱਚ ਦੁੱਖ ਸੁੱਖ ਕਰਦੇ
ਤਾਏ ਹੋਰੀਂ ਰਹਿੰਦੇ ਸੀ।
ਅਸੀਂ ਦਾਣੇ ਭੁੰਨਾਉਣ ਬਹਾਨੇ
ਹਾਣੀ ਸਾਰੇ ਜਾਂਦੇ ਸੀ,
ਨਾਲੇ ਲਾਉਂਦੇ ਝੋਕਾ ਭੱਠੀ ਵਿੱਚ
ਚੁੱਗ ਚੁੱਗ ਖਿੱਲਾਂ ਖਾਂਦੇ ਸੀ।
ਬੈਠ ਸਿਆਣੀਆਂ ਗੱਲਾਂ ਕਰਦੇ
ਬਾਬੇ ਚੰਗੇ ਲੱਗਦੇ ਸੀ,
ਹੱਡ ਬੀਤੀਆਂ ਜੱਗ ਬੀਤੀਆਂ ਆਪੋ
ਆਪਣੀਆਂ ਦੱਸਦੇ ਸੀ।
ਉਹ ਦਿਨ ਸੀ ਕਿੰਨੇ ਵਧੀਆ
ਮੁੜ ਕਦੇ ਵੀ ਆਉਂਣੇ ਨੀਂ,
ਸਮੇਂ ਦੀ ਧੂੜ ਉੱਡਾਕੇ ਲ਼ੈ ਗਈ
ਹੁਣ ,ਪੱਤੋ, ਨੂੰ ਥਿਆਉਣੇ ਨੀਂ।
ਹਰਪ੍ਰੀਤ ਪੱਤੋ ਪਿੰਡ ਪੱਤੋ ਹੀਰਾ ਸਿੰਘ ਮੋਗਾ ਫੋਨ ਨੰਬਰ
94658-21417
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ https://play.google.com/store/apps/details?id=in.yourhost.samajweekly