ਸਰ

(ਸਮਾਜ ਵੀਕਲੀ)

ਮੇਰੇ ਮਨ ਅੰਦਰ ਇਕ ਖ਼ਿਆਲ ਆਇਆ
ਇਕ ਦੂਜੇ ਨੂੰ ਸਰ ਕਿਉਂ ਆਖ ਬੁਲਾਇਆ
ਕੀ ਸਰ ਕਹਿ ਦੂਜੇ ਅਸਾਂ ਮਾਣ ਦਿਵਾਇਆ
ਕੀ ਅਸਾਂ ਸਿੱਖਿਆ ਦਾ ਲੋਹਾ ਮਨਵਾਇਆ

ਸਰ ਸ਼ਬਦ ਬ੍ਰਿਟਿਸ਼ ਲੋਕਾਂ ਨੇ ਬਣਵਾਇਆ
ਭਾਰਤੀ ਲੋਕਾਂ ਨੂੰ ਸਰ ਕਹਿਣਾ ਸਿਖਾਇਆ
ਇੰਡੀਅਨ ਨੂੰ ਬ੍ਰਿਟਿਸ਼ ਗੁਲਾਮ ਬਣਾਇਆ
ਸਰ ਦਾ ਅਰਥ ਹੁਣ ਸਮਝ ਮੈਨੂੰ ਆਇਆ

ਸਰ ਸ਼ਬਦ ਸਾਡੀ ਬੋਲੀ ਵਿੱਚ ਸਮਾਇਆ
ਸਰ ਸ਼ਬਦ ਆਮ ਹੀ ਮੂੰਹ ਚੜ੍ਹ ਆਇਆ
ਸਲੇਵ ਆਈ ਰਿਮੇਨ,ਸਰ ਬਣ ਆਇਆ
ਸਦਾ ਗੁਲਾਮ ਰਹੂੰ ਗਾ ਮੂਹੋਂ ਫੁਰਮਾਇਆ

ਅੰਕਲ ਆਂਟੀ ਸ਼ਬਦਾਂ ਨੇ ਕਹਿਰ ਢਾਹਿਆ
ਮੋਹ ਭਿੱਜੇ ਮਿੱਠੇ ਰਿਸ਼ਤਿਆਂ ਖੂੰਜੇ ਲਾਇਆ
ਕੌਣ ਕੀ ਲਗਦੈ ਇਹ ਸਮਝ ਨਾ ਆਇਆ
ਅੰਕਲ ਆਂਟੀ ਸ਼ਬਦ ਨੇ ਭੱਠਾ ਬਿਠਾਇਆ

ਪੰਜਾਬੀ ਬੋਲੀ ਹਿਰਦਾ ਵਿਸ਼ਾਲ ਬਣਾਇਆ
ਜਿਸਨੇ ਦੂਜੀਆਂ ਭਾਸ਼ਾਵਾਂ ਨੂੰ ਅਪਣਾਇਆ
ਪਿਆਰ ਮੁਹੱਬਤ ਮਾਂ ਭਾਸ਼ਾ ਵਿੱਚ ਆਇਆ
ਇਕਬਾਲ ਨੇ ਗੁਰਮੁਖੀ ਨਾਲ ਮੋਹ ਪਾਇਆ

ਇਕਬਾਲ ਸਿੰਘ ਪੁੜੈਣ
8872897500

 

Previous article3-metre-high flood submerges Indonesia, 1 killed
Next articleGreek govt survives motion of censure over wiretapping affair