(ਸਮਾਜ ਵੀਕਲੀ)
ਹੌਂਸਲਾ ਕਦੇ ਨਾ ਛੱਡਿਆ ਕਰ,
ਪਿੱਛੇ ਖਿੱਚਣ ਵਾਲੇ ਭਾਵੇਂ ਬਾਕੀ ਨੇ l
ਡਿਗਣੋਂ ਨਾ ਡਰਿਆ ਕਰ,
ਉਠਾਉਣ ਵਾਲੇ ਕੁੱਝ ਬਾਕੀ ਨੇ l
ਦੁਨੀਆਂ ਤੋਂ ਬਚ ਕੇ ਰਿਹਾ ਕਰ,
ਕੱਚਾ ਚਬਾਉਣ ਵਾਲੇ ਬਾਕੀ ਨੇ l
ਖੁਦ ਜੋ ਮਿਹਨਤ ਨਹੀਂ ਕਰਦੇ,
ਦੂਜਿਆਂ ਵੱਲ ਝਾਕਣ ਵਾਲੇ ਬਾਕੀ ਨੇ l
ਸਿਵਿਆਂ ਵਿੱਚ ਲਿਜਾਣ ਨੂੰ ਫਿਰਦੇ,
ਭਾਵੇਂ ਅਜੇ ਸੁਆਸ ਬਾਕੀ ਨੇ l
ਬੂਹੇ ਦਿਲਾਂ ਦੇ ਬੰਦ ਕਰ ਲਏ,
ਤਾਕੀਆਂ ਵਿੱਚੀਂ ਜਾਂਦੇ ਝਾਕੀ ਨੇ l
ਝੱਲੇ ਦੁੱਖਾਂ ਤੇ ਗੌਰ ਨਹੀਂ ਕਰਦੇ,
ਹੋਰਾਂ ਦੇ ਸੁਖਾਂ ਨੂੰ ਜਾਂਦੇ ਨਾਪੀ ਨੇ l
ਗਰੀਬ ਨੂੰ ਦੇਖ ਕੇ ਗੱਜ਼ਦੇ,
ਪੱਟਾਂ ਤੇ ਮਾਰਦੇ ਥਾਪੀ ਨੇ l
ਖੁਦ ਕੁੱਝ ਨਵਾਂ ਨਹੀਂ ਕਰਦੇ,
ਹੋਰਾਂ ਦੀ ਕਰਦੇ ਕਾਪੀ ਨੇ l
ਲੁੱਟਣ ਵਾਲੇ ਨਾ ਰਹਿਮ ਕਰਨ,
ਅਵਤਾਰ ਨੋਟ ਜਾਂਦੇ ਛਾਪੀ ਨੇ l
ਦੁਆਵਾਂ ਸਵਰਗ ਜਾਣ ਲਈ ਕਰਦੇ,
ਖੁਰਦਪੁਰੀਆ ਜੋ ਧਰਤੀ ਦੇ ਪਾਪੀ ਨੇ l
-ਅਵਤਾਰ ਤਰਕਸ਼ੀਲ ਨਿਊਜ਼ੀਲੈਂਡ
ਜੱਦੀ ਪਿੰਡ ਖੁਰਦਪੁਰ (ਜਲੰਧਰ)
006421392147