ਗੜ੍ਹਸ਼ੰਕਰ (ਸਮਾਜ ਵੀਕਲੀ) (ਬਲਵੀਰ ਚੌਪੜਾ ) ਜ਼ਮਹੂਰੀ ਕਿਸਾਨ ਸਭਾ ਪੰਜਾਬ ਵਲੋਂ ਪੰਜਾਬ ਦੇ ਡੁੱਬਦੇ ਸਹਿਕਾਰੀ ਅਦਾਰੇ ਅਤੇ ਸਹਿਕਾਰੀ ਸਭਾਵਾਂ ਨੂੰ ਬਚਾਉਣ ਲਈ ਅਤੇ ਇਹਨਾਂ ਵਿਚ ਫੈਲੇ ਭ੍ਰਿਸ਼ਟਾਚਾਰ ਨੂੰ ਦੂਰ ਕਰਨ ਲਈ ਸੂਬੇ ਭਰ ਵਿਚ ਅਸਿਸਟੈਂਟ ਰਜਿਸਟਰਾਰ ਸਹਿਕਾਰੀ ਸਭਾਵਾਂ ਰਾਹੀਂ ਮੁੱਖ ਮੰਤਰੀ ਪੰਜਾਬ ਨੂੰ ਮੰਗ ਪੱਤਰ ਭੇਜੇ ਗਏ। ਇਸ ਸੰਬੰਧ ਵਿਚ ਜ਼ਮਹੂਰੀ ਕਿਸਾਨ ਸਭਾ ਇਕਾਈ ਗੜ੍ਹਸ਼ੰਕਰ ਵਲੋਂ ਰਾਮ ਜੀ ਦਾਸ ਚੌਹਾਨ, ਮਲਕੀਅਤ ਸਿੰਘ ਬਾਹੋਵਾਲ ਤੇ ਬਲਵੰਤ ਰਾਮ ਦੀ ਅਗਵਾਈ ਵਿੱਚ ਅਸਿਸਟੈਂਟ ਰਜਿਸਟਰਾਰ ਗੜ੍ਹਸ਼ੰਕਰ ਨੂੰ ਮੰਗ ਪੱਤਰ ਦਿੱਤਾ ਗਿਆ । ਇਸ ਸਮੇਂ ਕੁਲਭੂਸ਼ਨ ਕੁਮਾਰ ਮਹਿੰਦਵਾਣੀ ਨੇ ਕਿਹਾ ਸਹਿਕਾਰੀ ਸਭਾਵਾਂ ਅਤੇ ਅਦਾਰਿਆਂ ਵਿਚ ਫੈਲੇ ਭ੍ਰਿਸ਼ਟਾਚਾਰ ਦੀ ਜਾਂਚ ਕਰਵਾਕੇ ਇਸ ਲਈ ਜਿੰਮੇਵਾਰ ਅਧਿਕਾਰੀਆਂ ਨੂੰ ਸਖ਼ਤ ਸਜ਼ਾਵਾਂ ਦਿੱਤੀਆਂ ਜਾਣ,ਜੇਕਰ ਅਜਿਹਾ ਨਾ ਕੀਤਾ ਗਿਆ ਜਲਦੀ ਇਹ ਅਦਾਰੇ ਭਰਿਸ਼ਟਾਚਾਰ ਦੀ ਦਲ- ਦਲ ਵਿਚ ਡੁੱਬ ਕੇ ਸਦਾ ਲਈ ਖ਼ਤਮ ਹੋ ਜਾਣਗੇ। ਸਹਿਕਾਰੀ ਸਭਾਵਾਂ ਵਿਚ ਰਾਜਸੀ ਦਖ਼ਲ ਅੰਦਾਜ਼ੀ ਬੰਦ ਕੀਤੀ ਜਾਵੇ ਤੇ ਇਸ ਵਿਚ ਕਿਸਾਨਾਂ ਤੇ ਮਜ਼ਦੂਰਾਂ ਨੂੰ ਭਾਗੀਦਾਰ ਬਣਾਇਆ ਜਾਵੇ, ਸਹਿਕਾਰੀ ਸਭਾਵਾਂ ਰਾਹੀਂ ਮਜ਼ਦੂਰਾਂ ਨੂੰ ਕਰਜ਼ੇ ਦਿੱਤੇ ਜਾਣ ਤੇ ਉਹਨਾਂ ਦੀ ਲਿਮਟ ਬਣਾਈ ਜਾਵੇ, ਸਹਿਕਾਰੀ ਸਭਾਵਾਂ ਨੂੰ ਖੇਤੀ ਸੰਦ ਖਰੀਦਣ ਲਈ 90 ਪ੍ਰਤੀਸ਼ਤ ਸਬਸਿਡੀ ਦਿੱਤੀ ਜਾਵੇ,ਡਿਫਾਲਟਰ ਕਿਸਾਨਾਂ ਦਾ ਵਿਆਜ਼ ਮੁਆਫ਼ ਕੀਤਾ ਜਾਵੇ,ਮਿਲਕ ਪਲਾਂਟਾਂ ਅਤੇ ਮਿਲਕਫ਼ੈਡ ਨੂੰ ਘਾਟੇ ਵਿੱਚੋ ਕੱਢਣ ਲਈ ਤੁਰੰਤ ਕਦਮ ਚੁੱਕੇ ਜਾਣ,ਦੁੱਧ ਦਾ ਭਾਅ ਤੈਅ ਕਰਨ ਲਈ ਮਿਲਕ ਪਾਊਡਰ ਦੀ ਅੰਤਰ ਰਾਸ਼ਟਰੀ ਕੀਮਤ ਨੂੰ ਅਧਾਰ ਬਣਾਇਆ ਜਾਵੇ,ਮਿਲਕ ਪਲਾਂਟਾਂ ਵਿੱਚ ਸਿਆਸੀ ਦਖਲ ਅੰਦਾਜੀ ਬੰਦ ਕੀਤੀ ਜਾਵੇ, ਪਸ਼ੂ ਖਰੀਦਣ ਅਤੇ ਸ਼ੈੱਡ ਬਣਾਉਣ ਲਈ ਵਿਆਜ਼ ਮੁਕਤ ਕਰਜ਼ਾ ਦਿੱਤਾ ਜਾਵੇ,ਦੁੱਧ ਤੇ ਸਰਕਾਰ ਵਲੋਂ ਦਸ ਪ੍ਰਤੀਸ਼ਤ ਸਬਸਿਡੀ ਦਿੱਤੀ ਜਾਵੇ,ਵੇਰਕਾ ਮਿਲਕ ਪਲਾਂਟ ਦੀ ਵਿਕਰੀ ਵਧਾਉਣ ਲਈ ਉਪਰਾਲੇ ਕੀਤੇ ਜਾਣ,ਮਾਰਕਫੈੱਡ ਰਾਹੀ ਕਿਸਾਨਾਂ ਨੂੰ ਸਸਤੇ ਭਾਅ ਤੇ ਨਦੀਨ ਨਾਸ਼ਕ ਅਤੇ ਖਾਦਾਂ ਮੁੱਹਈਆ ਕਰਵਾਈਆਂ ਜਾਣ,ਮਾਰਕਫੈੱਡ ਵੱਲੋਂ ਸੂਬਾ ਪੱਧਰ ਤੇ ਬਾਸਮਤੀ ਅਤੇ ਦਾਲਾਂ ਖਰੀਦ ਕੇ ਵਿਦੇਸ਼ ਨੂੰ ਨਿਰਯਾਤ ਕੀਤੀਆਂ ਜਾਣ, ਬੰਦ ਪਈਆਂ ਸਹਿਕਾਰੀ ਖੰਡ ਮਿੱਲਾਂ ਚਾਲੂ ਕੀਤੀਆਂ ਜਾਣ। ਆਗੂਆਂ ਕਿਹਾ ਕਿ ਜੇ ਸਰਕਾਰ ਨੇ ਸਹਿਕਾਰੀ ਸਭਾਵਾਂ ਅਤੇ ਅਦਾਰਿਆਂ ਨੂੰ ਬਚਾਉਣ ਲਈ ਕੋਈ ਠੋਸ ਕਾਰਵਾਈ ਨਾ ਕੀਤੀ ਤਾਂ ਜ਼ਮਹੂਰੀ ਕਿਸਾਨ ਸਭਾ ਸੰਘਰਸ਼ ਨੂੰ ਹੋਰ ਤੇਜ਼ ਕਰੇਗੀ ਇਸ ਸਮੇਂ ਸ਼ਿੰਗਾਰਾ ਰਾਮ ਭੱਜਲ, ਗਿਆਨੀ ਅਵਤਾਰ ਸਿੰਘ,ਗੋਪਾਲ ਦਾਸ,ਬਲਰਾਮ ਪੰਡੋਰੀ ਅਤੇ ਸ਼ਾਮ ਸੁੰਦਰ ਹਾਜ਼ਿਰ ਸਨ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly
https://play.google.com/store/apps/details?id=in.yourhost.samajweekly