
ਲੈਸਟਰ (ਇੰਗਲੈਂਡ ) (ਸਮਾਜ ਵੀਕਲੀ) (ਸੁਖਜਿੰਦਰ ਸਿੰਘ ਢੱਡੇ)-ਪਿਛਲੇ ਕੁਝ ਦਿਨਾਂ ਤੋਂ ਇੰਗਲੈਂਡ ਦੀ ਨਿੱਜੀ ਪਰਿਵਾਰਿਕ ਫੇਰੀ ਤੇ ਆਏ ਸ੍ਰੀ ਆਕਾਲ ਤਖਤ ਸਾਹਿਬ ਜੀ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਰਘਬੀਰ ਸਿੰਘ ਜੀ ਵੱਲੋਂ ‘ਖਾਲਸਾ ਪੰਥ ਅਕੈਡਮੀ’ ਡਾਰਲਸਟਨ ਇੰਗਲੈਂਡ ਦਾ ਉਦਘਾਟਨ ਕੀਤਾ ਗਿਆ । ਜ਼ਿਕਰਯੋਗ ਹੈ ਕਿ ਇਹ ਅਕੈਡਮੀ ਪ੍ਰਸਿੱਧ ਰਾਗੀ ਪਦਮ ਸ਼੍ਰੀ ਨਿਰਮਲ ਸਿੰਘ ਜੀ ਖਾਲਸਾ ਦੀ ਦ੍ਰਿਸ਼ਟੀ ਸੀ। ਜਿਸਨੂੰ ਉਨਾ ਦੇ ਹੋਨਹਾਰ ਭਤੀਜੇ ਮਸ਼ਹੂਰ ਰਾਗੀ ਭਾਈ ਕਰਨਜੀਤ ਸਿੰਘ ‘ਖਾਲਸਾ’ ਨੇ ਬਹੁਤ ਹੀ ਮਿਹਨਤ ਅਤੇ ਲਗਨ ਦੇ ਨਾਲ ਸੰਪੂਰਨ ਕੀਤਾ ਹੈ। ਇਸ ਅਕੈਡਮੀ ਚ ਸਿੱਖ ਧਰਮ ਨਾਲ ਸਬੰਧਤ ਸਿੱਖਿਆਵਾ, ਗੁਰਮਤਿ ਸੰਗੀਤ ਸਿਖਲਾਈ, ਗੱਤਕਾ, ਅਤੇ ਹੋਰ ਸਸਤਰਬਾਜੀ ਤੋਂ ਨੌਜਵਾਨ ਸਿੱਖ ਵਿਦਿਆਰਥੀਆ ਅਤੇ ਬੱਚੇ ਬਚੀਆ ਨੂੰ ਜਾਣੂ ਕਰਵਾਇਆ ਜਾਵੇਗਾ । ਇਸ ਵਿਸ਼ੇਸ਼ ਸਮਾਗਮ ਲਈ ਮਾਨਚੈਸਟਰ ਸਮਾਗਮ ਦੇ ਪ੍ਰਧਾਨ ਪ੍ਰਭਜੋਤ ਸਿੰਘ ਨੂੰ ਵਿਸ਼ੇਸ਼ ਤੌਰ ਤੇ ਸੱਦਾ ਦਿੱਤਾ ਗਿਆ ਸੀ।ਇਸ ਸਬੰਧੀ ਜਾਣਕਾਰੀ ਦਿੰਦਿਆਂ ਗਲੋਬਲ ਸਿੱਖ ਵਿਜਨ ਦੇ ਕੋਹਲੀ ਰਵਿੰਦਰਪਾਲ ਸਿੰਘ ਨੇ ਦੱਸਿਆ ਕਿ ਇਸ ਮੌਕੇ ਤੇ ਜਥੇਦਾਰ ਸਾਹਿਬ ਨੇ ਮੁਗਲ ਕਾਲ ਦਾ ਅਤਿ ਦੁਰਲਭ ਚਾਂਦੀ ਦਾ ਸਿੱਕਾ, ਜਿਸਨੂੰ “ਟਕਾ” ਵੀ ਕਿਹਾ ਜਾਂਦਾ ਸੀ, ਸਿੱਖ ਸੰਗਤਾ ਦੇ ਲਈ ਰਸਮੀ ਤੌਰ ਤੇ ਗਲੋਬਲ ਸਿੱਖ ਵਿਜ਼ਨ ਲੰਡਨ ਲਈ ਜਾਰੀ ਕੀਤਾ। ਇਹ ਉਹ ਅਸਲੀ ਇਤਿਹਾਸਕ ਸਿੱਕਾ ਹੈ, ਜਦੋਂ ਮੀਰ ਮੰਨੂ ਨੇ ਸਿਖਾ ਦੇ ਸਿਰਾ ਦੇ ਮੁੱਲ ਪਾਏ ਸਨ । ਜ਼ਿਕਰਯੋਗ ਹੈ ਕਿ ਗਲੋਬਲ ਸਿੱਖ ਵਿਜ਼ਨ ਲੰਡਨ ਇੱਕ ਨਾਨ ਪ੍ਰੋਫਿਟ ਗੁਰਸਿੱਖ ਚੈਰਿਟੀ ਹੈ, ਜੋ ਕਿ ਅਲੋਪ ਹੋ ਹਹੇ ਸਿੱਖ ਵਿਰਸੇ ਅਤੇ ਇਤਿਹਾਸ ਨੂੰ ਦੇਸ਼ਾ-ਵਿਦੇਸ਼ਾ ਵਿਖੇ ਇਸਦੀਆਂ ਗੋਲਡ ਅਵਾਰਡ ਜੇਤੂ ਫ੍ਰੀ ਪ੍ਰਦਰਸ਼ਨੀਆਂ ਰਾਹੀਂ ਪ੍ਰਸਾਰਿਤ ਕਰਨ ਲਈ ਲਗਾਤਾਰ ਯਤਨਸ਼ੀਲ ਹੈ I ਜਥੇਦਾਰ ਸਾਹਿਬ ਨੇ ਨੇ ਉਹਨਾਂ ਦੀ ਵਿਲੱਖਣ ਨੁਮਾਇਸ਼ਾ ਦੀ ਵੀ ਭਰਪੂਰ ਸ਼ਲਾਘਾ ਕੀਤੀ ।
https://play.google.com/store/apps/details?id=in.yourhost.samaj