ਗਾਇਕ ਸਨੀ ਮਸੀਹ ਦਾ ਧਾਰਮਿਕ ਗੀਤ ‘ਯਿਸੂ ਯਿਸੂ ਕਹਿ ਕੇ ਤਰ ਗਈ ਹਾਂ’ ਨੂੰ ਸ਼ੋਸ਼ਲ ਮੀਡੀਆ ’ਤੇ ਕੀਤਾ ਦਾ ਰਿਹੈ ਬੇਹੱਦ ਪਸੰਦ

ਜਲੰਧਰ, ਅੱਪਰਾ-ਸਮਾਜ ਵੀਕਲੀ -ਅੱਪਰਾ ਦੇ ਨੌਜਵਾਨ ਗਾਇਕ ਸਨੀ ਮਸੀਹ ਦਾ ਧਾਰਮਿਕ ਗੀਤ ‘ਯਿਸੂ ਯਿਸੂ ਕਹਿ ਕੇ ਤਰ ਗਈ ਹਾਂ’ ਜੋ ਪਿਛਲੇ ਦਿਨੀਂ ਵਰਲਡ ਵਾਈਡ ਰੀਲੀਜ਼ ਹੋਇਆ ਸੀ, ਇਸ ਗੀਤ ਦੇ ਰੀਲੀਜ਼ ਹੋਣ ਦੇ ਕੁਝ ਕੁ ਦਿਨਾਂ ਅੰਦਰ ਹੀ ਇਸ ਗੀਤ ਨੂੰ ਸ਼ੋਸ਼ਲ ਮੀਡੀਆ ਸਾਈਟਸ ’ਤੇ ਬੇਹੱਦ ਪਸੰਦ ਕੀਤਾ ਜਾ ਰਿਹਾ ਹੈ ਤੇ ਇਸ ਦੇ ਵਿਊ ਹਜ਼ਾਰਾਂ ਦੀ ਗਿਣਤੀ ’ਚ ਪਹੁੰਚ ਚੁੱਕੇ ਹਨ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਪੇਸ਼ਕਾਰ ਕੁਲਵੀਰ ਲੱਲੀਆਂ ਨੇ ਦੱਸਿਆ ਕਿ ਇਸ ਧਾਰਮਿਕ ਟਰੈਕ ਨੂੰ ਕਮਲ ਮਿਊਜ਼ਿਕ ਰਿਕਾਰਡਸ ਵਲੋਂ ਮਾਰਕੀਟ ’ਚ ਪੇਸ਼ ਕੀਤਾ ਗਿਆ ਹੈ, ਜਦਕਿ ਗੀਤ ਦੇ ਪੇਸ਼ਕਾਰ ਉਹ ਖੁਦ ਹਨ।

ਇਸ ਗੀਤ ਨੂੰ ਸੰਗੀਤਕ ਧੁਨਾਂ ’ਚ ਪ੍ਰਸਿੱਧ ਸੰਗੀਤਕਾਰ ਲੱਕੀ ਅੱਪਰਾ ਨੇ ਪਿਰੋਇਆ ਹੈ। ਜਦਕਿ ਇਸ ਗੀਤ ਨੂੰ ਗੀਤਕਾਰ ਸੁਲੱਖਣ ਖਾਨਪੁਰੀ ਨੇ ਕਲਮਬੱਧ ਕੀਤਾ ਹੈ। ਗਾਇਕ ਸਨੀ ਮਸੀਹ ਨੇ ਦੱਸਿਆ ਕਿ ਇਸ ਗੀਤ ਨੂੰ ਿਸਮਿਸ ਦੇ ਤਿਉਹਾਰ ’ਤੇ ਰੀਲੀਜ਼ ਕੀਤਾ ਗਿਆ ਹੈ। ਉਨਾਂ ਅੱਗੇ ਕਿਹਾ ਕਿ ਇਸ ਗੀਤ ਨੂੰ ਦੇਸ਼ ਵਿਦੇਸ਼ ’ਚ ਵਸਦੇ ਸਮੂਹ ਪੰਜਾਬੀ ਸਰੋਤਿਆਂ ਵਲੋਂ ਬੇਹੱਦ ਰੱਜਵਾਂ ਪਿਆ ਮਿਲ ਰਿਹਾ ਹੈ ਤੇ ਇਹ ਧਾਰਮਿਕ ਗੀਤ ਸ਼ੋਸ਼ਲ ਮੀਡੀਆ ਸਾਈਟਸ ’ਤੇ ਬੇਹੱਦ ਪਾਪੂਲਰ ਹੋ ਚੁੱਕਾ ਹੈ।

ਸਮਾਜ ਵੀਕਲੀ’ ਐਪ ਡਾਊਨ ਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਮੋਦੀ ਦੇ ਸੁਰੱਖਿਆ ਵਾਹਨਾਂ ’ਚ ਮੇਅਬੈਕ ਦਾ ਦਾਖ਼ਲਾ ਰੁਟੀਨ ਤਬਦੀਲੀ ਕਰਾਰ
Next articleਪੰਜਾਬ ਨਾਲ ਆਪਣੀ ਸਾਂਝ ਨੂੰ ਸਮਾਜ ਸੇਵਾ ਜ਼ਰੀਏ ਹੋਰ ਡੂੰਘਾ ਕਰ ਰਹੇ ਨੇ ਸਮਾਜ ਸੇਵਕ ਇਤਿਹਾਸਕਾਰ ਸੋਹਣ ਸਿੰਘ ਖਾਲਸਾ (ਕੇਨੈਡਾ) ਤੇ ਰਾਮ ਲਾਲ ਉਰਫ ਰਾਮਾ (ਯੂ. ਐੱਸ. ਏ)