ਫਿਲੌਰ/ਅੱਪਰਾ (ਸਮਾਜ ਵੀਕਲੀ) (ਦੀਪਾ)-ਨੌਜਵਾਨ ਗਾਇਕ ਤੇ ਗੀਤਕਾਰ ਕੁਲਵੀਰ ਲੱਲੀਆਂ ਦੇ ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੇ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਧਾਰਮਿਕ ਗੀਤ ‘ਦਰਸ਼ਨ’ ਦਾ ਪੋਸਟਰ ਵਰਲਡ ਵਾਈਡ ਰੀਲੀਜ਼ ਹੋ ਗਿਆ ਹੈ | ਇਸ ਸੰਬੰਧ ‘ਚ ਜਾਣਕਾਰੀ ਦਿੰਦਿਆਂ ਗਾਇਕ ਤੇ ਗੀਤਕਾਰ ਕੁਲਵੀਰ ਲੱਲੀਆਂ ਨੇ ਦੱਸਿਆ ਕਿ ਇਸ ਧਾਰਮਿਕ ਗੀਤ ਨੂੰ ਕਮਲ ਮਿਊਜ਼ਿਕ ਰਿਕਾਰਡਸ ਤੇ ਪੇਸ਼ਕਾਰ ਤਲਵਿੰਦਰ ਸਿੰਘ ਵਲੋਂ ਮਾਰਕੀਟ ‘ਚ ਪੇਸ਼ ਕੀਤਾ ਗਿਆ ਹੈ | ਇਸ ਗੀਤ ਨੂੰ ਗਾਇਕ ਕੁਲਵੀਰ ਲੱਲੀਆਂ ਦੇ ਖੁਦ ਹੀ ਕਲਮਬੱਧ ਕੀਤਾ ਹੈ, ਜਦਕਿ ਇਸ ਗੀਤ ਨੂੰ ਸੰਗੀਤਕ ਧੁਨਾਂ ‘ਚ ਨੌਜਵਾਨ ਸੰਗੀਤਕਾਰ ਲੱਕੀ ਅੱਪਰਾ ਨੇ ਪਿਰੋਇਆ ਹੈ | ਇਸ ਗੀਤ ਦਾ ਵੀਡੀਓ ਆਰ. ਕੇ ਬਾਂਸਲ ਅੱਪਰਾ ਵਲੋਂ ਤਿਆਰ ਕੀਤਾ ਹੈ | ਗੀਤ ਨੂੰ ਤਿਆਰ ਕਰਨ ਵਾਲੀ ਸਮੂਹ ਟੀਮ ਨੇ ਕਿਹਾ ਕਿ ਉਨਾਂ ਨੂੰ ਪੂਰੀ ਆਸ ਹੈ ਕਿ ਦੇਸ਼ ਵਿਦੇਸ਼ ‘ਚ ਬੈਠੀਆਂ ਸ੍ਰੀ ਗੁਰੂ ਰਵਿਦਾਸ ਨਾਮਲੇਵਾ ਸੰਗਤਾਂ ਇਸ ਧਾਰਮਿਕ ਗੀਤ ਨੂੰ ਬੇਹੱਦ ਪਿਆਰ ਦੇਣਗੀਆਂ ਤੇ ਉਹ ਇਸ ਤਰਾਂ ਹੀ ਗੁਰੂ ਸਾਹਿਬਾਨਾਂ ਦੇ ਲੜ ਲੱਗ ਕੇ ਪੰਜਾਬੀ ਮਾਂ ਬੋਲੀ ਤੇ ਪੰਜਾਬੀਅਤ ਦੀ ਸੇਵਾ ਕਰਦੇ ਰਹਿਣਗੇ |
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj