“ਬੱਗੇ ਬੱਗੇ ਬੈਲ ਰੱਖਣੇ” ਗੀਤ ਵਾਂਗ ਆਇਆ “ਦੋ ਪੈੱਗ” ਗੀਤ ਚਰਚਾ ਵਿੱਚ
ਕਨੇਡਾ/ ਵੈਨਕੂਵਰ (ਕੁਲਦੀਪ ਚੁੰਬਰ)-ਪੰਜਾਬੀ ਗਾਇਕੀ ਵਿੱਚ ਇੱਕ ਉੱਭਰ ਰਿਹਾ ਸਿਤਾਰਾ ਗਾਇਕ ਰਾਜਬੀਰ ਦਾ ਜਨਮ ਪਿੰਡ ਬਗਵਾਈਂ ਨੇੜੇ ਗੜ੍ਹਸ਼ੰਕਰ ਜ਼ਿਲ੍ਹਾ ਹੁਸ਼ਿਆਰਪੁਰ ਪ੍ਰਸਿੱਧ ਲੋਕ ਗਾਇਕ ਸੋਹਣ ਸ਼ੰਕਰ (ਹਿੱਟ ਗੀਤ ਬੱਗੇ ਬੱਗੇ ਬੈਲ ਰੱਖਣੇ) ਦੇ ਘਰ ਹੋਇਆ । ਰਾਜਬੀਰ ਦਾ ਸੰਗੀਤਕ ਸਫ਼ਰ ਸਕੂਲ ਸ਼੍ਰੀ ਗੁਰੂ ਤੇਗ ਬਹਾਦਰ ਜੀ ਗੜ੍ਹਸ਼ੰਕਰ ਤੋ ਸ਼ੁਰੂ ਹੋਇਆ । ਸੰਗੀਤ ਦੀ ਬੀ ਏ ਗੌਰਮਿਟ ਕਾਲਜ਼ ਹੁਸ਼ਿਆਰਪੁਰ ਤੋਂ ਕੀਤੀ । ਜਿੱਥੋਂ ਉਸ ਨੇ ਪ੍ਰੋਫੈਸਰ ਅਮਨ ਜੀ ਤੋ ਬਤੌਰ ਸੰਗੀਤ ਦੀ ਤਾਲੀਮ ਹਾਸਿਲ ਕੀਤੀ ।
ਰਾਜਬੀਰ ਦਾ ਪਹਿਲਾ ਗੀਤ ਉਸ ਦੇ ਪਿਤਾ ਸੋਹਣ ਸ਼ੰਕਰ ਤੇ ਭਰਾ ਬਰੂਜ਼ ਦੇ ਨਾਲ “ਕਮਜ਼ਾਬੀਆਂ” ਟਾਈਟਲ ਹੇਠ ਆਇਆ ਸੀ । ਫਿਰ ਸੋਹਣ ਸ਼ੰਕਰ ਵਲੋਂ ਕਲਮਬੱਧ ਕੀਤੇ ਗਾਣੇ ” ਸਾਹਾਂ ਦੇ ਨੇੜੇ ” ” ਅੱਲਾ ਨੂੰ ਪਾ ਲਿਆ ” “ਕੰਨਾਂ ਵਿੱਚ ਮੁੰਦਰਾਂ” ਆਦਿ ਆਏ। ਹਾਲ ਹੀ ਵਿੱਚ ਉਸਦਾ ਗਾਇਆ ਜੱਸੀ ਮਾਹਲੋ ਦੇ ਬਰੂਜ਼ ਦੇ ਮਿਊਜ਼ਿਕ ਵਿੱਚ “ਦੋ ਪੈੱਗ” ਟਾਈਟਲ ਹੇਠ ਨਵਾਂ ਗੀਤ ਆਇਆ ਹੈ । ਅਨੇਕਾਂ ਗਾਣੇ ਬਰੂਜ ਦੇ ਅਤੇ ਜੱਸੀ ਬਰੌ ਦੇ ਮਿਊਜ਼ਿਕ ਵਿਚ ਤਿਆਰ ਹਨ । ਰਾਜਬੀਰ ਦੇ “ਦੋ ਪੈੱਗ” ਗੀਤ ਸਰੋਤਿਆਂ ਵਿੱਚ ਵਧੀਆ ਨੰਬਰਾਂ ਤੇ ਜਾ ਰਿਹਾ ਹੈ ਅਤੇ ਹੌਲੀ ਹੌਲੀ ਇਹ ਗੀਤ ਡੀਜੇ ਫੇਮ ਬਣਦਾ ਜਾ ਰਿਹਾ। ਫੋਕ ਸਟੂਡੀਓ ਕਨੇਡਾ ਗੁਰਜੀਤ ਮਾਹਲ ਜੀ ਦਾ ਅਤੇ ਟੀ 3 ਯੂ ਕੇ ਸੋਮ ਥਿੰਦ ਜੀ ਦਾ ਗਾਇਕ ਰਾਜਬੀਰ ਤਹਿ ਦਿਲੋਂ ਧੰਨਵਾਦ ਕਰਦਾ ਹੈ । ਰਾਜਬੀਰ ਆਪਣੇ ਪਿਤਾ ਦੇ ਨਕਸ਼ੇ ਕਦਮਾਂ ਤੇ ਚੱਲਦਿਆਂ ਪੰਜਾਬੀ ਸੱਭਿਆਚਾਰ ਦੀ ਸੇਵਾ ਕਰਨ ਲਈ ਬਚਨ ਬੱਧ ਹੈ। ਸੋ ਆਸ ਕਰਦੇ ਹਾਂ ਕਿ ਰਾਜਬੀਰ ਦੇ ਹੋਰ ਸਾਰੇ ਗਾਣਿਆਂ ਨੂੰ ਤੁਸੀਂ ਏਦਾ ਹੀ ਪਿਆਰ ਦੇਵੋਗੇ । ਗਾਇਕ ਰਾਜਬੀਰ ਦਾ ਗਾਇਆ ਗੀਤ “ਦੋ ਪੈੱਗ” ਵੀ ਉਸਦੇ ਪਿਤਾ ਸੋਹਣ ਸ਼ੰਕਰ ਦੇ ਗਾਏ ਹੋਏ ਗੀਤ “ਬੱਗੇ ਬੱਗੇ ਬੈਲ ਰੱਖਣੇ” ਵਾਂਗ ਡੀਜੇ ਬੀਟ ਦਾ ਸ਼ਿੰਗਾਰ ਬਣਦਾ ਜਾ ਰਿਹਾ ਹੈ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly