ਕਨੇਡਾ/ ਵੈਨਕੂਵਰ (ਕੁਲਦੀਪ ਚੁੰਬਰ)- ਦੁਆਬੇ ਦੇ ਪ੍ਰਸਿੱਧ ਕਲਾਕਾਰ ਮਲਕੀਤ ਬੁੱਲਾ ਜੀ ਦੀ ਲਾਡਲੀ ਧੀ ਗਾਇਕਾ ਸਿੰਮੀ ਸੋਤਲਾ ਆਪਣੇ ਧਾਰਮਿਕ ਟਰੈਕ “ਸਾਹਿਬਜਾਦੇ” ਨਾਲ ਆਪਣੀ ਹਾਜ਼ਰੀ ਭਰ ਰਹੀ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਲੋਕ ਗਾਇਕ ਮਲਕੀਤ ਬੁੱਲਾ ਨੇ ਦੱਸਿਆ ਕਿ ਸਾਹਿਬਜਾਦੇ ਟਰੈਕ ਛੋਟੇ ਸਾਹਿਬਜ਼ਾਦਿਆਂ ਦੀ ਮਹਾਨ ਲਾਸਾਨੀ ਕੁਰਬਾਨੀ ਨੂੰ ਸਮਰਪਿਤ ਹੈ। ਜਿਸ ਨੂੰ ਸਾਧ ਬੋਦਲਾਂ ਵਾਲਾ ਨੇ ਕਲਮਬੱਧ ਕੀਤਾ ਹੈ । ਤਾਜ ਨਗੀਨਾ ਇਸ ਟਰੈਕ ਦੇ ਪੇਸ਼ਕਾਰ ਹਨ। ਜਿਸ ਦਾ ਵੀਡੀਓ ਭੀਮ ਵਲੋਂ ਕੀਤਾ ਗਿਆ ਹੈ ਅਤੇ ਇਸ ਦਾ ਸੰਗੀਤ ਸ਼ਹਿਰਾਜ ਨੇ ਤਿਆਰ ਕੀਤਾ ਹੈ । ਅਸਿਸਟੈਂਟ ਡਾਇਰੈਕਟਰ ਦਲਵੀਰ ਦੋਸਾਂਝ ਅਤੇ ਪ੍ਰੋਡਿਊਸਰ ਅਮਨ ਕੁਮਾਰੀ ਹੈ । ਗਾਇਕਾ ਸਿੰਮੀ ਸੋਤਲਾ ਦਾ ਇਹ ਟਰੈਕ “ਸਾਹਿਬਜਾਦੇ” ਸੰਗਤ ਪ੍ਰਵਾਨ ਕਰੇਗੀ, ਇਸ ਆਸ ਨਾਲ ਉਸਨੇ ਇਸ ਨੂੰ ਲਾਂਚ ਕਰ ਦਿੱਤਾ ਗਿਆ ਹੈ ਤੇ ਵੱਖ ਵੱਖ ਸੋਸ਼ਲ ਸਾਈਟਾਂ ਤੇ ਇਸਦਾ ਪੋਸਟਰ ਪ੍ਰਮੋਟ ਕੀਤਾ ਗਿਆ ਹੈ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly