ਸਰੀ/ ਵੈਨਕੂਵਰ (ਸਮਾਜ ਵੀਕਲੀ) (ਕੁਲਦੀਪ ਚੁੰਬਰ)– ਅੱਜਕੱਲ ਸੋਸ਼ਲ ਮੀਡੀਆ ਤੇ “ਟੂਣੇ ਨਹੀਂ ਚੱਲੇ” ਟਾਈਟਲ ਹੇਠ ਕੱਢਿਆ ਗਿਆ ਲੋਕ ਗਾਇਕ ਸ਼ੀਰਾ ਜਸਵੀਰ ਦਾ ਗੀਤ ਕਾਫੀ ਚਰਚਾ ਵਿੱਚ ਹੈ। ਵੱਖ-ਵੱਖ ਸੋਸ਼ਲ ਸਾਈਟਾਂ ਤੇ ਇਸ ਗੀਤ ਨੂੰ ਸਰੋਤਿਆਂ ਵਲੋਂ ਪਿਆਰਿਆ ਤੇ ਸਤਿਕਾਰਿਆ ਜਾ ਰਿਹਾ ਹੈ । ਇਸ ਗੀਤ ਦੀ ਸੰਸਾਰ ਭਰ ਵਿੱਚ ਚਰਚਾ ਚੱਲ ਰਹੀ ਹੈ, ਪੰਜਾਬੀ ਭਾਈਚਾਰੇ ਨੇ ਇਸ ਗੀਤ ਨੂੰ ਮਣਾਂ ਮੂੰਹੀਂ ਪਿਆਰ ਦੇ ਕੇ ਸ਼ੀਰਾ ਜਸਬੀਰ ਦੀ ਮਸਤ ਗਾਇਕੀ ਨੂੰ ਪਰਵਾਨਿਆ ਹੈ । ਏਕ ਰਿਕਾਰਡਸ ਦੀ ਪੇਸ਼ਕਸ਼ ਇਹ ਗੀਤ ਹਾਲ ਹੀ ਵਿੱਚ ਰਿਲੀਜ਼ ਕੀਤਾ ਗਿਆ, ਜਿਸ ਨੇ ਟਰੈਂਡਿੰਗ ਪੁਜੀਸ਼ਨ ਲੈ ਕੇ ਸਰੋਤਿਆਂ ਦੇ ਦਿਲ ਜਿੱਤ ਲਏ। ਇਸ ਸਿੰਗਲ ਟ੍ਰੈਕ “ਟੂਣੇ ਨਹੀਂ ਚੱਲੇ” ਦੇ ਸਿੰਗਰ ਤੇ ਕੰਪੋਜਰ ਖ਼ੁਦ ਸ਼ੀਰਾ ਜਸਵੀਰ ਹਨ। ਪ੍ਰੀਤ ਹੈਰੀ ਨੇ ਇਸਦਾ ਸੰਗੀਤ ਤਿਆਰ ਕੀਤਾ ਹੈ ਤੇ ਇਸਦੇ ਡਾਇਰੈਕਟਰ ਸਾਹਿਲ ਮਜੀਠੀਆ ਹਨ। ਇਸ ਗੀਤ ਵਿੱਚ ਸੱਭਿਆਚਾਰਕ ਪਹਿਰਾਵੇ ਨੂੰ ਤਰਜੀਹ ਦਿੰਦਿਆਂ ਜਸਵੀਰ ਸ਼ੀਰਾ ਨੇ ਆਪਣੀ ਲੁੱਕ ਠੁੱਕ ਪੋਸਟਰ ਅਤੇ ਵੀਡੀਓ ਵਿੱਚ ਬਾਕਮਾਲ ਪੇਸ਼ ਕੀਤੀ ਹੈ ਅਤੇ ਪੰਜਾਬੀਆਂ ਦੇ ਖੁੱਲ੍ਹੇ ਡੁੱਲ੍ਹੇ ਸੁਭਾਅ ਦਾ ਪ੍ਰਮਾਣ ਦਿੱਤਾ ਹੈ । ਸ਼ੀਰਾ ਜਸਵੀਰ ਦੀ ਗਾਇਕੀ ਨੂੰ ਸਰੋਤੇ ਪਹਿਲਾਂ ਤੋਂ ਹੀ ਪਸੰਦ ਕਰਦੇ ਆਏ ਹਨ, ਉਸਦੇ ਗੀਤਾਂ ਦੀ ਸ਼ਬਦਾਵਲੀ ਦਿਲ ਟੁੰਬਣ ਵਾਲੀ ਹੁੰਦੀ ਹੈ ,ਜੋ ਸਰੋਤਿਆਂ ਨੂੰ ਪਹਿਲੀ ਨਜ਼ਰੇ ਹੀ ਪਸੰਦ ਆ ਜਾਂਦੀ ਹੈ । ਕਈ ਲੋਕ ਤਾਂ ਇਸ ਗੀਤ ਨੂੰ ਸੁਣ ਕੇ ਇਵੇਂ ਕਹਿੰਦੇ ਸੁਣੇ ਗਏ ਹਨ ਕਿ “ਟੂਣੇ ਨਹੀਂ ਚੱਲੇ” ਪਰ ਸ਼ੀਰਾ ਜਸਵੀਰ ਦਾ ਗੀਤ ਜਰੂਰ ਹਿੱਟ ਹੋ ਗਿਆ। ਜਿਸ ਦੀ ਉਸ ਨੂੰ ਸਾਰੇ ਪੰਜਾਬੀਆਂ ਵਲੋਂ ਮੁਬਾਰਕਬਾਦ ਹੈ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj