ਮੋਰਿੰਡਾ, (ਸਮਾਜ ਵੀਕਲੀ) (ਸੁਖਵਿੰਦਰ ਸਿੰਘ ਹੈਪੀ)-ਪੰਜਾਬੀ ਗਾਇਕੀ ਦੇ ਖੇਤਰ ਵਿੱਚ ਆਪਣੀ ਵੱਖਰੀ ਪਛਾਣ ਬਣਾਉਣ ਵਾਲੇ ਗਾਇਕ ਸਰਬਜੀਤ ਚਤਾਮਲਾ ਦਾ ਨਵਾਂ ਧਾਰਮਿਕ ਗੀਤ ‘ਕਹਿਰ’ ਅੱਜ ਰਿਲੀਜ਼ ਹੋ ਗਿਆ ਹੈ। ਧਾਰਮਿਕ ਤੇ ਇਤਿਹਾਸਕ ਪਿਛੋਕੜ ਨੂੰ ਦਰਸਾਉਂਦਾ ਇਹ ਗੀਤ ਸਰੋਤਿਆਂ ਵੱਲੋਂ ਖੂਬ ਪਸੰਦ ਕੀਤਾ ਜਾ ਰਿਹਾ ਹੈ। ਇਸ ਗੀਤ ਦੀ ਖਾਸ ਗੱਲ ਇਹ ਹੈ ਕਿ ਇਸ ਨੂੰ ਗਾਇਕ ਸਰਬਜੀਤ ਚਤਾਮਲਾ ਨੇ ਖੁਦ ਗਾਇਆ ਅਤੇ ਲਿਖਿਆ ਹੈ। ਗੀਤ ਦਾ ਸੰਗੀਤ ਐੱਮ. ਸਟਾਈਲ ਵੱਲੋਂ ਤਿਆਰ ਕੀਤਾ ਗਿਆ ਹੈ, ਜਦਕਿ ਇਸ ਪ੍ਰੋਜੈਕਟ ਨੂੰ ਗੋਲਡਨ ਵੇਵਜ ਵੱਲੋਂ ਪੇਸ਼ ਕੀਤਾ ਗਿਆ ਹੈ। ਗੀਤ ਦੀ ਵੀਡੀਓ ਕ੍ਰਿਏਟਿਵ ਮਾਈਂਡ ਦੀ ਟੀਮ ਵੱਲੋਂ ਫਿਲਮਾਈ ਗਈ ਹੈ ਅਤੇ ਪੋਸਟਰ ਡਿਜ਼ਾਈਨਿੰਗ ਸੋਰਵ ਪਾਲੀਆ ਨੇ ਕੀਤੀ ਹੈ। ਧਾਰਮਿਕ ਗੀਤ ‘ਕਹਿਰ’ ਮਾਤਾ ਗੁਜਰੀ ਜੀ ਅਤੇ ਨਿੱਕੀਆਂ ਜਿੰਦਾਂ ਵੱਡੇ ਸਾਕੇ ਦੇ ਪ੍ਰਤੀਕ ਛੋਟੇ ਸਾਹਿਬਜ਼ਾਦਿਆਂ ਦੀ ਅਮਰ ਸ਼ਹਾਦਤ ਨੂੰ ਸਮਰਪਿਤ ਹੈ। ਇਹ ਗੀਤ ਸਿੱਖ ਇਤਿਹਾਸ ਦੇ ਉਸ ਦਰਦਨਾਕ ਅਧਿਆਏ ਨੂੰ ਬਿਆਨ ਕਰਦਾ ਹੈ, ਜੋ ਗੰਗੂ ਬ੍ਰਾਹਮਣ ਦੀ ਗੱਦਾਰੀ ਕਾਰਨ ਵਾਪਰਿਆ ਅਤੇ ਜਿਸ ਦੇ ਨਤੀਜੇ ਵਜੋਂ ਮਾਤਾ ਗੁਜਰੀ ਜੀ ਅਤੇ ਛੋਟੇ ਸਾਹਿਬਜ਼ਾਦਿਆਂ ਨੂੰ ਸ਼ਹੀਦੀ ਜਾਮ ਪੀਣਾ ਪਿਆ। ਗੀਤ ਦੀ ਵੀਡੀਓ ਵਿੱਚ ਸ਼ਰਧਾ, ਭਾਵਨਾ ਅਤੇ ਇਤਿਹਾਸਕ ਦਰਦ ਨੂੰ ਬਹੁਤ ਹੀ ਸੰਵੇਦਨਸ਼ੀਲ ਅਤੇ ਪ੍ਰਭਾਵਸ਼ਾਲੀ ਢੰਗ ਨਾਲ ਦਰਸਾਇਆ ਗਿਆ ਹੈ, ਜੋ ਦਰਸ਼ਕਾਂ ਦੇ ਮਨਾਂ ਨੂੰ ਛੂਹ ਲੈਂਦਾ ਹੈ। ਸ਼ਹੀਦੀ ਦਿਹਾੜਿਆਂ ਦੇ ਮੌਕੇ ‘ਤੇ ਇਹ ਧਾਰਮਿਕ ਗੀਤ ਸੰਗਤਾਂ ਵੱਲੋਂ ਭਰਵਾਂ ਹੁੰਗਾਰਾ ਅਤੇ ਸਹਿਯੋਗ ਹਾਸਲ ਕਰ ਰਿਹਾ ਹੈ। ਸਰਬਜੀਤ ਚਤਾਮਲਾ ਨੇ ਵਿਸ਼ੇਸ਼ ਤੌਰ ਤੇ ਗੀਤਕਾਰ ਪ੍ਰਿਥੀ ਸਿੱਲ੍ਹ, ਗਾਇਕ ਮਲਕੀਤ ਦਿਉਲ, ਗੁਰਦੀਪ ਚਤਾਮਲਾ, ਗੁਰਿੰਦਰ ਚੱਕਲਾਂ, ਰਾਜ ਹਸਨਪੁਰ, ਤਰਲੋਚਨ ਸਿੰਘ ਸੈਣੀ, ਕੇਸਰ ਸਿੰਘ ਚੰਡੀਗੜ੍ਹ, ਯੂਨੀਵਰਸਿਟੀ ਘੜੂੰਆਂ ਦਾ ਸਮੂਹ ਸਟਾਫ, ਸਕਿਊਰਿਟੀ ਸਟਾਫ ਅਤੇ ਗ੍ਰਾਮ ਪੰਚਾਇਤ ਪਿੰਡ ਚਤਾਮਲਾ ਦਾ ਧੰਨਵਾਦ ਕੀਤਾ।
‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly
https://play.google.com/store/apps/details?id=in.yourhost.samajweekly



