ਊਨਾ, (ਸਮਾਜ ਵੀਕਲੀ) (ਰੋਮੀ ਘੜਾਮਾਂ): ਇੱਥੋਂ ਦੀ ਚੰਦਰਲੋਕ ਕਲੌਨੀ ਵਿੱਚ ਸਥਿਤ ਮਹਾਂਦੇਵ ਮੰਦਰ ਵਿਖੇ ਸ਼ਿਵਰਾਤਰੀ ਦੇ ਪਾਵਨ ਮੌਕੇ ‘ਤੇ ਹੋਏ ਸੰਗੀਤਕ ਸਮਾਗਮ ਵਿੱਚ ਸ਼ਰਧਾਲੂਆਂ ਦਾ ਉਤਸ਼ਾਹ ਵੇਖਣਯੋਗ ਰਿਹਾ। ਜਿੱਥੇ ਅੰਤਰ-ਰਾਸ਼ਟਰੀ ਪ੍ਰਸਿੱਧੀ ਪ੍ਰਾਪਤ ਗਾਇਕਾ ਰਿੰਸੀ ਸ਼ੇਰਗਿਲ ਦੀ ਮਿੱਠੀ ਤੇ ਮਨਮੋਹਕ ਆਵਾਜ਼ ਤੇ ਸੁਰੀਲੇ ਅੰਦਾਜ ਨੇ ਭਗਤਾਂ ਨੂੰ ਮੰਤਰਮੁਗਧ ਕਰ ਦਿੱਤਾ। ਭਜਨਾਂ ਤੇ ਭੇਟਾਵਾਂ ਦੀ ਖੂਬਸੂਰਤ ਪੇਸ਼ਕਾਰੀਆਂ ਦੌਰਾਨ ਸ਼ਰਧਾਲੂ ਝੂਮ ਉਠੇ ਅਤੇ ਪੂਰੇ ਮਾਹੌਲ ਵਿੱਚ ਭਗਤੀ ਅਤੇ ਉਤਸ਼ਾਹ ਦਾ ਅਨੌਖਾ ਸੁਮੇਲ ਵੇਖਣ ਨੂੰ ਮਿਲਿਆ ਇਸ ਮੌਕੇ ਸਾਬਕਾ ਵਿਧਾਇਕ ਸਤਪਾਲ ਰਾਈਜ਼ਾਦਾ, ਸੀਨੀਅਰ ਨੇਤਾ ਰਜੇਸ਼ ਅਗਨੀਹੋਤਰੀ ਅਤੇ ਚਾਈਲਡ ਵੇਲਫੇਅਰ ਦੇ ਪ੍ਰਧਾਨ ਨੇ ਉਚੇਚੇ ਤੌਰ ‘ਤੇ ਹਾਜ਼ਰੀਆਂ ਲਵਾਈਆਂ। ਸਨਾਤਨ ਧਰਮ ਦੇ ਪੂਜਨੀਕ ਸੰਤ ਬਾਬਾ ਬਾਲ ਜੀ, ਪ੍ਰਬੰਧਕਾਂ ਅਤੇ ਵਿਸ਼ੇਸ਼ ਮਹਿਮਾਨਾਂ ਵੱਲੋਂ ਰਿੰਸੀ ਦਾ ਗਰਮਜੋਸ਼ੀ ਨਾਲ਼ ਸਨਮਾਨ ਕੀਤਾ ਗਿਆ। ਜਿਕਰਯੋਗ ਹੈ ਕਿ ਰਿੰਸੀ ਹਰ ਵਿਧਾ ਦੀ ਗਾਇਕੀ ਅਤੇ ਅਦਾਕਾਰੀ ਵਿੱਚ ਲਗਾਤਾਰ ਕਾਰਜਸ਼ੀਲ ਹੈ। ਜਿਸ ਦੇ ਕਈ ਸਾਰੇ ਗੀਤ ਖਾਸ ਕਰਕੇ ਧਾਰਮਿਕ ਭਜਨ ਰਿਲੀਜ਼ ਹੋ ਚੁੱਕੇ ਹਨ।
‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly



