ਬੰਗਾ (ਸਮਾਜ ਵੀਕਲੀ) (ਚਰਨਜੀਤ ਸੱਲ੍ਹਾ ) ਲੋਕ ਸੇਵਾ ਨੂੰ ਸਮਰਪਿਤ ਪ੍ਰਵਾਸੀ ਪੰਜਾਬੀ ਗਾਇਕ ਰੇਸ਼ਮ ਸਿੰਘ ਰੇਸ਼ਮ ਯੂਐਸਏ ਸਾਰਾ ਸਾਲ ਆਪਣੇ ਸੇਵਾ ਦੇ ਕਾਰਜਾਂ ਵਿੱਚ ਲੱਗੇ ਰਹਿੰਦੇ ਹਨ । ਉਹਨਾਂ ਨੇ ਇਹਨਾਂ ਸੇਵਾ ਦੇ ਕਾਰਜਾ ਦੀ ਲੜੀ ਨੂੰ ਅੱਗੇ ਤੋਰਦਿਆਂ ਸਰਕਾਰੀ ਪ੍ਰਾਇਮਰੀ ਸਕੂਲ ਕਾਹਮਾ ਦੇ ਵਿਦਿਆਰਥੀਆਂ ਨੂੰ ਸ਼ਟੇਸ਼ਨਰੀ ਆਦਿ ਵੰਡ ਕੇ ਸਹਾਇਤਾ ਕੀਤੀ ਹੈ। ਇਸ ਮੌਕੇ ਤੇ ਬੋਲਦਿਆਂ ਉਹਨਾਂ ਦੇ ਦੋਸਤ ਪ੍ਰਿੰਸੀਪਲ ਸ਼ੰਕਰ ਦਾਸ ਨੇ ਦੱਸਿਆ ਕਿ ਸਾਡੇ ਭਾਰਤ ਦੇ ਸੰਵਿਧਾਨ ਦੇ ਮੁਢਲੇ ਹੱਕ ਸਿੱਖਿਆ ਅਤੇ ਸਿਹਤ ਦੇ ਖੇਤਰ ਵਿੱਚ ਸਰਕਾਰਾਂ ਤੋਂ ਬਿਨਾਂ ਐਨ ਆਰ ਆਈ ਵੀਰਾਂ ਵਲੋਂ ਬਹੁਤ ਹੀ ਵੱਡਮੁੱਲਾ ਯੋਗਦਾਨ ਪਾਇਆ ਜਾ ਰਿਹਾ ਹੈ ,ਜੋ ਕਿ ਬਹੁਤ ਹੀ ਸਲਾਹੁਣਯੋਗ ਹੈ। ਜਿਕਰਯੋਗ ਹੈ ਕਿ ਰੇਸ਼ਮ ਸਿੰਘ ਰੇਸ਼ਮ ਯੂਐਸਏ ਦਾ ਸਿੱਖਿਆ ਅਤੇ ਸਿਹਤ ਦੇ ਖੇਤਰ ਵਿੱਚ ਬਹੁਤ ਹੀ ਵਧੀਆ ਉਪਰਾਲਿਆਂ ਦੀ ਇਲਾਕੇ ਵਿੱਚ ਭਰਪੂਰ ਚਰਚਾ ਹੈ। ਉਹ ਹਰੇਕ ਸਾਲ ਬਹੁਤ ਸਾਰੇ ਸਕੂਲਾਂ ਦੀ ਸਹਾਇਤਾ ਕਰਦੇ ਹਨ ਅਤੇ ਅੱਖਾਂ ਦੇ ਓਪਰੇਸ਼ਨ ਕੈਂਪ ਅਤੇ ਮੈਡੀਕਲ ਕੈਂਪ ਲਗਾਉਂਦੇ ਹਨ। ਇਸ ਤੋਂ ਬਿਨਾਂ ਹੋਰ ਵੀ ਬਹੁਤ ਸਾਰੇ ਸੇਵਾ ਦੇ ਕਾਰਜ ਕਰਦੇ ਹਨ ਜੋ ਕਿ ਸਾਰਾ ਸਾਲ ਹੀ ਚੱਲਦੇ ਰਹਿੰਦੇ ਹਨ। ਸਕੂਲ ਮੁਖੀ ਮੈਡਮ ਪਿੰਕੀ ਨੇ ਗਾਇਕ ਰੇਸ਼ਮ ਸਿੰਘ ਰੇਸ਼ਮ ਯੂਐਸਏ ਅਤੇ ਪ੍ਰਿੰਸੀਪਲ ਸ਼ੰਕਰ ਦਾਸ ਦਾ ਧੰਨਵਾਦ ਕਰਦਿਆਂ ਕਿਹਾ ਕਿ ਇਹ ਬਹੁਤ ਹੀ ਪੁੰਨ ਦਾ ਕੰਮ ਹੈ ਜੋ ਰੇਸ਼ਮ ਸਿੰਘ ਰੇਸ਼ਮ ਜੀ ਕਰ ਰਹੇ ਹਨ। ਇਸ ਮੌਕੇ ਤੇ ਮੈਡਮ ਪਿੰਕੀ ,ਰੀਤੂ ਭੱਟੀ ,ਸ੍ਰੀ ਕੁਲਵਿੰਦਰ ਜੀ,ਸੁਰਿੰਦਰ ਕੌਰ ਤੇ ਨਿਤਿਨ ਆਦਿ ਹਾਜ਼ਰ ਸਨ ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj