ਗਾਇਕਾ ਰਜ਼ਾ ਹੀਰ ਦੇ ਟ੍ਰੈਕ “ਤੂੰ ਹੀ ਤੂੰ” ਨੂੰ ਸੰਗਤ ਨੇ ਦਿੱਤਾ ਭਰਵਾਂ ਹੁੰਗਾਰਾ- ਰਾਮ ਭੋਗਪੁਰੀਆ

ਸਰੀ /ਵੈਨਕੂਵਰ (ਸਮਾਜ ਵੀਕਲੀ)( ਕੁਲਦੀਪ ਚੁੰਬਰ)– ਆਰ ਜੇ ਬੀਟਸ  ਭਗਤੀ ਅਤੇ ਰਾਮ ਭੋਗਪੁਰੀਆ ਦੀ ਅਗਵਾਈ ਹੇਠ ਗਾਇਕਾ ਰਜ਼ਾ ਹੀਰ ਦਾ ਟ੍ਰੈਕ “ਤੂੰ ਹੀ ਤੂੰ” ਰਿਲੀਜ਼ ਕੀਤਾ ਗਿਆ, ਜਿਸ ਨੂੰ ਸਤਿਗੁਰੂ ਰਵਿਦਾਸ ਮਹਾਰਾਜ ਜੀ ਦੇ ਚਰਨਾਂ ਦਾ ਪਿਆਰ ਮਿਲਦਿਆਂ ਸੰਗਤ ਨੇ ਬਹੁਤ ਹੀ ਮਾਣ ਸਤਿਕਾਰ ਅਤੇ ਭਰਵਾਂ ਹੁੰਗਾਰਾ ਦੇ ਕੇ ਨਿਵਾਜਿਆ । ਜਿਸ ਦੀ ਜਾਣਕਾਰੀ ਦਿੰਦਿਆਂ ਕੰਪਨੀ ਦੇ ਪ੍ਰੋਡਿਊਸਰ ਅਤੇ ਪੇਸ਼ਕਾਰ ਰਾਮ ਭੋਗਪੁਰੀਆ ਨੇ ਦੱਸਿਆ ਕਿ ਇਸ ਟ੍ਰੈਕ ਤੂੰ ਹੀ ਤੂੰ ਨੂੰ ਗਾਇਕਾ ਰਜ਼ਾ ਹੀਰ ਨੇ ਆਪਣੀ  ਸੁਰੀਲੀ ਸੁਰ ਨਾਲ ਸ਼ਿੰਗਾਰ ਕੇ ਸੰਗਤ ਦੀ ਝੋਲੀ ਪਾਇਆ ਹੈ। ਇਸ ਟ੍ਰੈਕ ਦੇ ਗੀਤਕਾਰ ਮਿਸ਼ਨ ਦੇ ਜਾਣੇ ਪਹਿਚਾਣੇ ਅਲੰਬਰਦਾਰ ਰੱਤੂ ਰੰਧਾਵਾ ਹਨ, ਜਿਨ੍ਹਾਂ ਨੇ ਇਸ ਟਰੈਕ ਨੂੰ ਭਗਤੀ ਭਾਵ ਦੇ ਰਸ ਦੇ ਕੇ ਰਚਿਆ ਹੈ। ਬਾਬਾ ਕਮਲ ਨੇ ਇਸ ਦਾ ਵੀਡੀਓ ਅਤੇ ਰੋਹਿਤ ਕੁਮਾਰ ਬੋਬੀ ਨੇ ਇਸ ਦਾ ਮਿਊਜਿਕ ਤਿਆਰ ਕੀਤਾ ਅਤੇ ਇਸਦੇ ਕੰਪੋਜ਼ਰ ਦਲੇਰ ਅਲੀ ਹਨ। ਮਨੀਸ਼ ਠੁਕਰਾਲ ਇਸ ਦੇ ਐਡੀਟਰ ਅਤੇ ਸੁੱਖ ਵਾਲੀਆ ਬੰਨੀ ਸ਼ਰਮਾ ਇਸਦੇ ਸਹਾਇਕ ਪ੍ਰੋਡਿਊਸਰ ਹਨ । ਰਜ਼ਾ ਹੀਰ ਸੰਗੀਤ ਜਗਤ ਵਿੱਚ ਇੱਕ ਜਾਣੀ ਪਹਿਚਾਣੀ ਨਾਮਵਰ ਗਾਇਕਾ ਹੈ, ਜਿਸ ਦੀ ਸੁਰੀਲੀ ਸੁਰ ਨੂੰ ਦੇਸ਼ਾਂ ਵਿਦੇਸ਼ਾਂ ਵਿੱਚ ਵੀ ਸਰੋਤਿਆਂ ਨੇ ਪ੍ਰਵਾਨ ਕੀਤਾ ਹੈ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj
Previous articleਗਾਇਕ ਲੱਖਾ ਭਰੋਮਜਾਰਾ ਟ੍ਰੈਕ “ਇਤਿਹਾਸ” ਲੈ ਕੇ ਹੋਇਆ ਸੰਗਤ ਦੇ ਸਨਮੁੱਖ – ਬਿੱਟੂ ਭਰੋਮਜਾਰੀਆ ਕਨੇਡਾ
Next articleਮਹਿੰਦਰ ਝੱਮਟ ਨੇ ਗੁਰੂ ਜੀ ਦੇ ਚਰਨਾਂ ਵਿੱਚ ਸਜਿਦਾ ਕਰਦਿਆਂ ਕਿਹਾ “ਮੈਂ ਧੂੜ ਹਾਂ ਤੇਰੇ ਚਰਨਾਂ ਦੀ”