ਫਿਲੌਰ/ਅੱਪਰਾ (ਸਮਾਜ ਵੀਕਲੀ) (ਜੱਸੀ)-ਪ੍ਰਸਿੱਧ ਪੰਜਾਬੀ ਗਾਇਕ ਆਰ. ਡੀ ਸਾਗਰ ਯੂ. ਕੇ ਦੇ ਵੱਖ ਵੱਖ ਸ਼ਹਿਰਾਂ ‘ਚ ਸਫਲ ਸ਼ੋਅ ਲਗਾ ਕੇ ਵਤਨ ਭਾਰਤ ਵਾਪਿਸ ਪਰਤ ਆਏ ਹਨ | ਇਸ ਸੰਬੰਧ ‘ਚ ਜਾਣਕਾਰੀ ਦਿੰਦਿਆਂ ਗਾਇਕ ਆਰ. ਡੀ ਸਾਗਰ ਨੇ ਦੱਸਿਆ ਕਿ ਮੇਰੇ ਗਲਾਸਕੋ, ਬਰਘਿੰਗਮ, ਸਾਊਥਹਾਲ, ਮਾਨਚੈਸਟਰ, ਵਲਵੂਰੈਂਪਟਨ ਆਦਿ ਸ਼ਹਿਰਾਂ ‘ਚ ਸਫਲ ਹੋਏ ਹਨ | ਉਨਾਂ ਅੱਗੇ ਕਿਹਾ ਕਿ ਸ੍ਰੀ ਗੁਰੂ ਰਵਿਦਾਸ ਜੀ ਮਹਾਰਾਜ ਤੇ ਭਾਰਤ ਰਤਨ ਬਾਬਾ ਸਾਹਿਬ ਡਾ. ਭੀਮ ਰਾਓ ਅੰਬੇਡਕਰ ਜੀ ਨਾਮਲੇਵਾ ਸੰਗਤਾਂ ਵਲੋਂ ਮੈਨੂੰ ਉੱਥੇ ਰੱਜਵਾਂ ਹੁੰਗਾਰਾ ਤੇ ਭਰਵਾਂ ਪਿਆਰ ਦਿੱਤਾ ਗਿਆ ਹੈ | ਗਾਇਕ ਆਰ. ਡੀ ਸਾਗਰ ਨੇ ਕਿਹਾ ਕਿ ਮੈਂ ਆਪਣੇ ਪ੍ਰਸ਼ੰਸ਼ਕਾਂ ਤੇ ਚਾਹੁਣ ਵਾਲਿਆਂ ਦਾ ਹਮੇਸ਼ਾ ਹੀ ਰਿਣੀ ਰਹਾਂਗਾ |
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly