ਗਾਇਕਾ ਪ੍ਰੇਮ ਲਤਾ ਨੇ ਵੀ ਸਿੰਗਲ ਟ੍ਰੈਕ “ਗੁਰੂ ਰਵਿਦਾਸ ਪਿਤਾ ਜੀ” ਨਾਲ ਭਰੀ ਹਾਜ਼ਰੀ

ਸਰੀ /ਵੈਨਕੂਵਰ  (ਸਮਾਜ ਵੀਕਲੀ) (ਕੁਲਦੀਪ ਚੁੰਬਰ)– ਜਗਤ ਗੁਰੂ ਸ਼੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੇ ਪਾਵਨ ਪਵਿੱਤਰ ਪ੍ਰਕਾਸ਼ ਪੁਰਬ ਦੀ ਖੁਸ਼ੀ ਵਿੱਚ ਇਸ ਸਮੇਂ ਸੋਸ਼ਲ ਮੀਡੀਆ ਤੇ ਅਤੇ ਸੰਗੀਤ ਇੰਡਸਟਰੀ ਵਿੱਚ ਆ ਰਹੇ ਸਿੰਗਲ ਟਰੈਕਸ ਦੀ ਝੜੀ ਲੱਗੀ ਹੋਈ ਹੈ । ਜਿਸ ਵਿੱਚ ਹਰ ਕਲਾਕਾਰ ਆਪਣੀ ਹਾਜ਼ਰੀ ਲਗਵਾਉਣ ਲਈ ਪੱਬਾਂ ਭਾਰ ਹੋਇਆ ਪਿਆ ਹੈ, ਇਸ ਕੜੀ ਵਿੱਚ ਵਿਸ਼ਵ ਪ੍ਰਸਿੱਧ ਸੁਰੀਲੀ ਆਵਾਜ਼ ਦੀ ਮਲਿਕਾ ਗਾਇਕਾ ਪ੍ਰੇਮ ਲਤਾ ਨੇ ਵੀ ਆਪਣੇ ਇਕ ਸਿੰਗਲ ਟ੍ਰੈਕ ਨਾਲ ਸੰਗਤ ਦੇ ਰੂਬਰੂ ਹੋਣ ਦਾ ਸ਼ਾਨਦਾਰ ਯਤਨ ਕੀਤਾ ਹੈ। ਗਾਇਕ ਪ੍ਰੇਮ ਲਤਾ ਦੇ ਸਿੰਗਲ ਟਰੈਕ ਦਾ ਟਾਈਟਲ “ਗੁਰੂ ਰਵਿਦਾਸ ਪਿਤਾ ਜੀ” ਹੈ। ਜਿਸ ਨੂੰ ਵਿਸ਼ਵ ਪ੍ਰਸਿੱਧ ਮਿਸ਼ਨਰੀ ਕਲਮ ਰੱਤੁ ਰੰਧਾਵਾ ਨੇ ਕਲਮਬੱਧ ਕੀਤਾ ਹੈ ਤੇ ਇਸ ਟਰੈਕ ਨੂੰ ਤਾਜ ਇੰਟਰਟੇਨਮੈਂਟ ਕੰਪਨੀ ਅਤੇ ਰੱਤੂ ਰੰਧਾਵਾ ਵੱਲੋਂ ਹੀ ਲਾਂਚ ਕੀਤਾ ਗਿਆ ਹੈ। ਗਾਇਕਾ ਪ੍ਰੇਮ ਲਤਾ ਜਿੱਥੇ ਪੰਜਾਬੀ ਗੀਤਾਂ ਦੇ ਖੇਤਰ ਵਿੱਚ ਆਪਣਾ ਅਹਿਮ ਨਾਮ “ਮੁੰਦਰੀ” ਅਤੇ “ਸਦਾ ਖੁੱਲ੍ਹੇ ਦਰਵਾਜੇ ਸੱਜਣਾ ਤੇਰੇ ਲਈ” ਗੀਤਾਂ ਨਾਲ ਬਣਾ ਚੁੱਕੀ ਹੈ, ਉਥੇ ਹੀ ਉਸ ਵੱਲੋਂ ਗਾਏ ਗਏ ਮਿਸ਼ਨ ਦੇ ਗੀਤਾਂ ਦੀ ਲੰਬੀ ਲੜੀ ਹੈ । ਜਿਸ ਵਿੱਚੋਂ ਉਸਨੇ ਮਿਸ਼ਨ ਦੇ ਸਾਰੇ ਹੀ ਯੋਧਿਆਂ, ਰਹਿਬਰਾਂ, ਗੁਰੂਆਂ ਮਹਾਂਪੁਰਸ਼ਾਂ ਦੀ ਗਾਥਾ ਨੂੰ ਗਾਇਨ ਕਰਕੇ ਸੰਗਤ ਦੇ ਸਨਮੁੱਖ ਕੀਤਾ ਹੈ। ਉਹ ਸਟੇਜ ਦੀ ਧਨੀ ਕਲਾਕਾਰ ਹੈ ਅਤੇ ਦੇਸ਼ਾਂ ਵਿਦੇਸ਼ਾਂ ਵਿੱਚ ਉਸਦੀ ਹਾਜ਼ਰੀ ਸਟੇਜਾਂ ਤੇ ਪ੍ਰਵਾਨ ਚੜ ਚੁੱਕੀ ਹੈ। ਇਸ ਖੂਬਸੂਰਤ ਟ੍ਰੈਕ ਦਾ ਸੰਗੀਤ ਨਿਰਭੈ ਸਿੰਘ ਨੇ ਤਿਆਰ ਕੀਤਾ ਹੈ ਤੇ ਹਾਰਡ ਟੱਚ ਤਾਜ ਇੰਟਰਟੇਨਮੈਂਟ ਦੀ ਇਹ ਫਖਰੀਆ ਪੇਸ਼ਕਾਸ਼ ਹੈ। ਰੱਤੂ ਰੰਧਾਵਾ ਦੇ ਲਿਖੇ ਗੀਤਾਂ ਨੂੰ ਸੰਗਤ ਬੇਪਨਾਹ ਮੁਹੱਬਤ ਬਖਸ਼ਦੀ ਆਈ ਹੈ ਤੇ ਇਸ ਟਰੈਕ ਨੂੰ ਵੀ ਸੰਗਤ ਗੁਰੂ ਘਰ ਦਾ ਪਿਆਰ ਦੇ ਕੇ ਨਿਵਾਜੇਗੀ ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj
Previous articleਡੇਰਾ ਬੱਲਾਂ ’ਚ ਸੰਤ ਨਿਰੰਜਣ ਦਾਸ ਜੀ ਨੇ ਕੰਠ ਕਲੇਰ ਦਾ ਧਾਰਮਿਕ ਗੀਤ ‘ਵਿਹੜੇ ਸੰਤਾਂ ਦੇ’ ਕੀਤਾ ਰਿਲੀਜ਼
Next articleਧਾਰਮਿਕ ਟ੍ਰੈਕ “ਗੱਲ ਬੇਗ਼ਮਪੁਰੇ ਦੀ” ਸੋਸ਼ਲ ਮੀਡੀਆ ਤੇ ਛਾਇਆ ਪ੍ਰੋਡਿਊਸਰ ਬਿੱਲ ਬਸਰਾ ਦੀ ਹੈ ਪੇਸ਼ਕਸ਼