ਵਿਲੱਖਣ ਗਾਇਕੀ ਨਾਲ ਗਾਇਕੀ ਦੀ ਮੰਜ਼ਿਲ ਸਰ ਕਰ ਰਹੀ ਹੈ ਗਾਇਕਾ ਨੀਲਮ ਜੱਸਲ

“ਜੱਟੀ ਅੱਤ” ਅਤੇ “ਪਰਖ” ਲੋਕ ਤੱਥ ਟਰੈਕ ਨਾਲ ਚਰਚਾ ਵਿੱਚ ਰਹੀ ਇਹ ਲੋਕ ਆਵਾਜ਼

ਸ਼ਾਮ ਚੁਰਾਸੀ  (ਸਮਾਜ ਵੀਕਲੀ) – ਪੰਜਾਬੀ’, ਸੂਫੀ ਅਤੇ ਧਾਰਮਿਕ ਗਾਇਕੀ ਦੀ ਇੱਕ ਸੁਮੇਲ ਤ੍ਰਿਵੈਣੀ ਦਾ ਨਾਮ ਹੈ ਗਾਇਕਾ ਨੀਲਮ ਜੱਸਲ । ਜਿਸ ਨੇ ਸਮੇਂ ਸਮੇਂ ਹਰ ਤਰ੍ਹਾਂ ਦੇ ਗੀਤ ਪੰਜਾਬੀ ਸਰੋਤਿਆਂ ਦੀ ਝੋਲੀ ਵਿੱਚ ਪਾ ਕੇ ਭਰਪੂਰ ਹਾਜ਼ਰੀ ਲਗਵਾਈ ਹੈ । ਬਚਪਨ ਤੋਂ ਹੀ ਗਾਇਕੀ ਨਾਲ ਪਿਆਰ ਕਰਨ ਵਾਲੀ ਇਸ ਅਜ਼ੀਮ ਗਾਇਕਾ ਨੇ ਗਾਇਕੀ ਦੀ ਬਰੀਕੀ ਉਸਤਾਦ ਜਨਾਬ ਸਰੂਪ ਸਿੰਘ ਰਸੀਆ ਅਤੇ ਉਸਤਾਦ ਜਨਾਬ ਸ਼ਕੀਲ ਸਾਂਬਰੀ ਤੋਂ ਪ੍ਰਾਪਤ ਕੀਤੀ । ਮਾਤਾ ਹਰਭਜਨ ਕੌਰ ਦੀ ਕੁੱਖੋਂ ਪਿਤਾ ਜਸਪਾਲ ਸਿੰਘ ਜੱਸਲ ਦੇ ਗ੍ਰਹਿ ਪਿੰਡ ਜੱਲੋਵਾਲ ਖਨੂਰ ਜ਼ਿਲ੍ਹਾ ਹੁਸ਼ਿਆਰਪੁਰ ਵਿਚ ਇਸ ਪੰਜਾਬ ਦੀ ਹੋਣਹਾਰ ਗਾਇਕਾ ਨੇ ਜਨਮ ਲਿਆ ।

ਗਾਇਕਾ ਨੀਲਮ ਨੇ +2 ਦੀ ਪੜ੍ਹਾਈ ਉਪਰੰਤ ਆਪਣੀ ਗਾਇਕੀ ਰਾਹੀਂ ਸਰੋਤਿਆਂ ਵਿਚ ਚੌਖੀ ਪਹਿਚਾਣ ਬਣਾਈ ਅਤੇ ਹੁਣ ਤਕ ਉਸ ਨੇ ਸਮੁੱਚੇ ਪੰਜਾਬ ਤੋਂ ਲੈ ਕੇ ਦਿੱਲੀ , ਗੁੜਗਾਉਂ ਸ਼ਾਹਬਾਦ ਤੋਂ ੲਿਲਾਵਾ ਦੁਬਈ ਵਿੱਚ ਵੀ ਆਪਣੀ ਗਾਇਕੀ ਦਾ ਪ੍ਰਦਰਸ਼ਨ ਕੀਤਾ । ਜ਼ਿੰਦਗੀ ਦੇ ਤਿੰਨ ਦਹਾਕੇ ਪਾਰ ਕਰਨ ਵਾਲੀ ਗਾਇਕਾ ਨੀਲਮ ਜੱਸਲ ਦੇ ਦੱਸਣ ਮੁਤਾਬਕ ਉਸਦੇ ਸਭ ਤੋਂ ਵੱਡੇ ਸਹਿਯੋਗੀ ਜੀਵਨ ਸਾਥੀ ਗੁਰਦੇਵ ਸਿੰਘ , ਭੈਣ ਜਸਵਿੰਦਰ ਕੌਰ ਅਤੇ ਭਰਾ ਹਰਪ੍ਰੀਤ ਜੱਸਲ ਰਾਕੇਸ਼ ਜੱਸਲ ਦਾ ਰਿਹਾ । ਘਰ ਦੀ ਫੁਲਵਾੜੀ ਬੇਟੀ ਮੋਨਿਕਾ , ਬੇਟਾ ਮੋਹਿਤ ਕੁਮਾਰ ਨਾਲ ਉਸ ਦਾ ਬੇਹੱਦ ਦਿਲੀ ਪਿਆਰ ਹੈ ।

ਪਿਛਲੇ ਦਸ ਸਾਲ ਤੋਂ ਗਾਇਕੀ ਲਾਈਨ ਵਿਚ ਆਪਣੀ ਚੋਖੀ ਪਹਿਚਾਣ ਬਣਾਉਣ ਵਾਲੀ ਨੀਲਮਜੱਸਲ ਨੇ ਜਿੱਥੇ ਅਣਗਿਣਤ ਧਾਰਮਿਕ ਸੂਫ਼ੀ ਅਤੇ ਪੰਜਾਬੀ ਪ੍ਰੋਗਰਾਮ ਕੀਤੇ , ਉੱਥੇ ਹੀ ਮਾਣ ਸਨਮਾਨ ਦੀ ਗੱਲ ਕਰਦਿਆਂ ਉਸ ਨੇ ਦੱਸਿਆ ਕਿ ਅਨੇਕਾਂ ਪੰਜਾਬੀ ਸਟੇਜਾਂ ਅਤੇ ਧਾਰਮਿਕ ਅਸਥਾਨਾਂ ਤੇ ਉਸ ਦਾ ਸਨਮਾਨ ਕੀਤਾ ਗਿਆ । ਉਸ ਨੇ ਡੇਢ ਦਰਜਨ ਦੇ ਕਰੀਬ ਧਾਰਮਕ ਟਰੈਕ ਕੀਤੇ । ਜਿਸ ਵਿੱਚ ਉਸ ਨੇ ਗੁਰੂ ਰਵਿਦਾਸ ਮਹਿਮਾ ਅਤੇ ਭਾਰਤ ਰਤਨ ਬਾਬਾ ਸਾਹਿਬ ਡਾ ਅੰਬੇਡਕਰ ਸਾਬ੍ਹ ਨੂੰ ਗਾਇਆ । ਪੰਜਾਬੀ ਗਾਇਕੀ ਵਿਚ ਆਪਣਾ ਹੱਥ ਜਮਾਉਣ ਲਈ ਉਸ ਨੇ ਲੋਕ ਤੱਥ “ਪਰਖ” ਗਾਇਆ ਜੋ ਚੰਗਾ ਨਾਮਣਾ ਖੱਟ ਗਿਆ ।

ਜੀਵਨ ਰਿਕਾਰਡਸ ਯੂ ਕੇ ਅਤੇ ਰਾਣੀ ਮਠਾਰੂ ਦੀ ਪੇਸ਼ਕਸ਼ ਵਿੱਚ ਉਸ ਨੇ ਥੋੜ੍ਹਾ ਸਮਾਂ ਪਹਿਲਾਂ “ਜੱਟੀ ਅੱਤ” ਟਾਈਟਲ ਹੇਠ ਇਕ ਪੰਜਾਬੀ ਗੀਤ ਸਰੋਤਿਆਂ ਦੀ ਝੋਲੀ ਪਾਇਆ । ਜਿਸ ਦੇ ਪ੍ਰੋਡਿਊਸਰ ਰਣਜੀਤ ਸਿੰਘ ਮਠਾਰੂ ਯੂ ਕੇ ਅਤੇ ਇਸ ਟਰੈਕ ਨੂੰ ਰਵਿੰਦਰ ਮਾਹੀ ਨੇ ਕਲਮਬੰਦ ਕੀਤਾ ਸੀ । ਇਸ ਟਰੈਕ ਦਾ ਸੰਗੀਤ ਜੱਸੀ ਬ੍ਰਦਰ ਅਤੇ ਧਰਮਵੀਰ ਏ ਜੇ ਫ਼ਿਲਮਜ਼ ਵਲੋਂ ਵੱਖ ਵੱਖ ਲੋਕੇਸ਼ਨਾਂ ਤੇ ਇਹ ਗੀਤ ਫਿਲਮਾਇਆ ਗਿਆ । ਇਸ ਟਰੈਕ ਲਈ ਉਸਤਾਦ ਸ਼ਕੀਲ ਸਾਬਰੀ, ਗੁਰਦੇਵ ਸਿੰਘ ,ਬੱਬੂ ਜਲੰਧਰੀ ਅਤੇ ਬਿੰਦਰ ਨਵਾਂ ਪਿੰਡੀਆ ਦਾ ਗਾਇਕਾ ਨੀਲਮ ਜੱਸਲ ਵਲੋਂ ਵਿਸ਼ੇਸ਼ ਤੌਰ ਤੇ ਧੰਨਵਾਦ ਕੀਤਾ ਗਿਆ ।

“ਜੱਟੀ ਅੱਤ” ਪੰਜਾਬੀ ਟਰੈਕ ਨਾਲ ਗਾਇਕਾ ਨੀਲਮ ਜੱਸਲ ਨੇ ਜੋ ਦਸਤਕ ਦਿੱਤੀ ਸਰੋਤਿਆਂ ਨੇ ਉਸ ਨੂੰ ਪਹਿਲੀ ਨਜ਼ਰੇ ਹੀ ਪ੍ਰਵਾਨਗੀ ਦੇ ਦਿੱਤੀ । ਉਸ ਵਲੋਂ ਜਲਦ ਹੀ ਹੋਰ ਪੰਜਾਬੀ ਗੀਤ ਤਿਆਰ ਕੀਤੇ ਜਾ ਰਹੇ ਹਨ, ਜਿਨ੍ਹਾਂ ਨੂੰ ਇਕ ਨਵੀਂ ਅਤੇ ਵਿਲੱਖਣ ਦਿੱਖ ਰਾਹੀਂ ਪੇਸ਼ ਕੀਤਾ ਜਾਵੇਗਾ ।

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleOlympics: Chinese gymnasts eye redemption at Tokyo
Next articleਅੰਨ੍ਹੇ ਭਗਤ